ਮੰਦਰ ਦੇ ਪੁਜਾਰੀ ਨੂੰ ਲੈ ਕੇ 2 ਧਿਰਾਂ ’ਚ ਝਗਡ਼ਾ
Monday, Jun 18, 2018 - 04:34 AM (IST)

ਬਟਾਲਾ, (ਬੇਰੀ)- ਅੱਜ ਬਟਾਲਾ ਦੇ ਇਕ ਮੰਦਰ ਵਿਖੇ ਪੁਜਾਰੀ ਨੂੰ ਮੰਦਰ ’ਚੋਂ ਕੱਢਣ ਲਈ ਹੋਏ ਵਿਵਾਦ ਕਾਰਨ 2 ਧਿਰਾਂ ’ਚ ਠਣ ਗਈ, ਜਿਸ ਨਾਲ ਦੋਵਾਂ ਧਿਰਾਂ ’ਚ ਝਗਡ਼ਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ®ਇਸ ਸਬੰਧੀ ਗੱਲਬਾਤ ਕਰਦਿਆਂ ਇਕ ਧਿਰ ਦੇ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਹ ਮੰਦਰ ਦੇ ਪੁਜਾਰੀ ਨੂੰ ਕੁਝ ਕਾਰਨਾਂ ਕਰ ਕੇ ਬਦਲਣਾ ਚਾਹੁੰਦੇ ਸਨ ਅਤੇ ਇਸ ਲਈ ਉਹ ਆਪਣੇ ਸਾਥੀਆਂ ਨਾਲ ਮੰਦਰ ਵਿਖੇ ਪਹੁੰਚੇ ਅਤੇ ਪੁਜਾਰੀ ਨੂੰ ਮੰਦਰ ਖਾਲੀ ਕਰਨ ਲਈ ਕਿਹਾ। ਜਿਸ ਦੌਰਾਨ ਦੂਜੀ ਧਿਰ ਨੇ ਮੰਦਰ ’ਚ ਆ ਕੇ ਸਾਨੂੰ ਅਜਿਹਾ ਕਰਨ ਤੋਂ ਰੋਕਿਆ ਅਤੇ ਇਸੇ ਦੌਰਾਨ ਉਨ੍ਹਾਂ ਨੇ ਸਾਡੇ ਨਾਲ ਝਗਡ਼ਾ ਕਰਨਾ ਸ਼ੁਰੂ ਕਰ ਦਿੱਤਾ, ਜਿਸ ਨਾਲ ਸਾਡੇ ਲੋਕ ਜ਼ਖਮੀ ਹੋ ਗਏ ਅਤੇ ਅਸੀਂ ਉਨ੍ਹਾਂ ਇਲਾਜ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਜ਼ਖਮੀ ਹੋਣ ਵਾਲਿਆਂ ’ਚ ਰਵੀ, ਪ੍ਰਦੀਪ ਕੁਮਾਰ, ਗਗਨ ਕੁਮਾਰ, ਰਿਸ਼ੀ ਅਤੇ ਮਨੀ ਸ਼ਾਮਲ ਹਨ। ਅਸ਼ਵਨੀ ਕੁਮਾਰ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੁਲਸ ਉਨ੍ਹਾਂ ਦੇ ਸਾਥੀਆਂ ਨੂੰ ਸੱਟਾਂ ਮਾਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰੇ ਅਤੇ ਸਾਨੂੰ ਬਣਦਾ ਇਨਸਾਫ ਦਿਵਾਏ। ®ਉਧਰ, ਦੂਸਰੀ ਧਿਰ ਦੇ ਵਿਜੇ ਕੁਮਾਰ ਜੋ ਕਿ ਸ਼੍ਰੀ ਸ਼ਿਵ ਮੰਦਰ ਟਰੱਸਟ ਗਣਪਤੀ ਇਨਕਲੇਵ ਦੇ ਪ੍ਰਧਾਨ ਹਨ, ਨੇ ਆਪਣੇ ਸਾਥੀਆਂ ਚੇਅਰਮੈਨ ਵਿਸ਼ਵਾ ਮਿੱਤਰ ਅਗਰਵਾਲ, ਰੋਹਿਤ ਬਾਂਸਲ ਕੈਸ਼ੀਅਰ, ਭਾਰਤ ਭੂਸ਼ਣ ਅਗਰਵਾਲ, ਅਰੁਣ ਸੋਨੀ, ਪ੍ਰਦੀਪ ਮਹਾਜਨ ਦੀ ਹਾਜ਼ਰੀ ’ਚ ਦੱਸਿਆ ਕਿ ਅਸ਼ਵਨੀ ਕੁਮਾਰ ਅਤੇ ਉਨ੍ਹਾਂ ਦੇ ਸਾਥੀ ਜ਼ਬਰਦਸਤੀ ਮੰਦਰ ਵਿਚੋਂ ਪੁਜਾਰੀ ਨੂੰ ਬਾਹਰ ਕੱਢਣਾ ਚਾਹੁੰਦੇ ਹਨ ਜਦਕਿ ਪੁਜਾਰੀ ਦਾ ਕਿਸੇ ਨਾਲ ਕੋਈ ਵਿਵਾਦ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਉਨ੍ਹਾਂ ਨੂੰ ਸਮਝਾਉਣ ਲਈ ਗਏ ਤਾਂ ਉਨ੍ਹਾਂ ਨੇ ਸਾਡੇ ਨਾਲ ਝਗਡ਼ਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਸ ਦੌਰਾਨ ਮੇਰੇ ਲਡ਼ਕੇ ਮੁਨੀਸ਼ ਕੁਮਾਰ ਦੇ ਸੱਟਾਂ ਲੱਗ ਗਈਆਂ, ਜਿਸਨੂੰ ਤੁਰੰਤ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਦਾਖਲ ਕਰਵਾਇਆ ਹੈ।