ਮੰਦਰ ਦੇ ਸਰੋਵਰ ਨੂੰ ਲੈ ਕੇ ਦੋ ਧਿਰਾਂ ਆਹਮੋ-ਸਾਹਮਣੇ (ਵੀਡੀਓ)

04/20/2019 5:00:04 PM

ਅੰਮ੍ਰਿਤਸਰ (ਗੁਰਪ੍ਰੀਤ ਸਿੰਘ)—ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ 'ਤੇ ਬਣੇ ਸ਼ਿਵਾਲਾ ਮੰਦਿਰ ਦਾ ਮੁੱਦਾ ਇਕ ਵਾਰ ਫਿਰ ਗਰਮਾ ਗਿਆ ਹੈ।  ਮੰਦਰ ਦੇ ਸਰੋਵਰ ਨੂੰ ਲੈ ਕੇ ਦੋ ਧਿਰਾਂ ਮੁੜ ਆਹਮੋ-ਸਾਹਮਣੇ ਹੋ ਗਈਆਂ। ਦਰਅਸਲ, ਇਕ ਧਿਰ ਨੇ ਮੰਦਰ ਦੇ ਨਾਲ ਲੱਗਦੇ ਪਲਾਟ ਦੀ ਇਹ ਕਹਿੰਦੇ ਹੋਏ ਸਫਾਈ ਕਰਵਾਉਣੀ ਸ਼ੁਰੂ ਕਰ ਦਿੱਤੀ ਕਿ ਇਸ ਜਗ੍ਹਾ ਮੰਦਰ ਦਾ ਸਰੋਵਰ ਹੈ, ਜਦਕਿ ਦੂਜੀ ਪਾਰਟੀ ਇਸ ਨੂੰ ਨਿੱਜੀ ਪਲਾਟ ਦੱਸ ਰਹੀ ਹੈ। ਉਸਦਾ ਕਹਿਣਾ ਹੈ ਕਿ ਅਦਾਲਤ ਦਾ ਸਟੇਅ ਹੋਣ ਦੇ ਬਾਵਜੂਦ ਨਗਰ ਨਿਗਮ ਨੇ ਛੁੱਟੀ ਵਾਲੇ ਦਿਨ ਉਨ੍ਹਾਂ ਦੇ ਪਲਾਟ ਦੇ ਕਬਜ਼ਾ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ।

ਉਧਰ ਦੂਜੇ ਪਾਸੇ ਦੂਜੀ ਧਿਰ ਇਸ ਪਲਾਟ ਨੂੰ ਮੰਦਰ ਦਾ ਸਰੋਵਰ ਦੱਸ ਰਹੀ ਹੈ। ਮੰਦਰ ਦੇ ਪ੍ਰਧਾਨ ਬਲਵਿੰਦਰ ਬਿੱਲਾ ਨੇ ਪਲਾਟ ਦੀ ਸਫਾਈ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਸਫਾਈ ਮਗਰੋਂ ਇੱਥੇ ਸਰੋਵਰ ਹੋਣ ਦੀ ਪੁਸ਼ਟੀ ਨਾ ਹੋਈ ਤਾਂ ਉਹ ਹਰ ਸਜ਼ਾ ਲਈ ਤਿਆਰ ਹਨ। ਇਸ ਪਲਾਟ ਨੂੰ ਲੈ ਕੇ ਮੰਦਰ ਕਮੇਟੀ ਤੇ ਪਲਾਟ ਦੀ ਮਾਲਕੀ ਦਾ ਦਾਅਵਾ ਕਰਨ ਵਾਲੇ ਵਿਅਕਤੀ ਵਿਚਾਲੇ ਕਾਫੀ ਸਮੇਂ ਤੋਂ ਰੇੜਕਾ ਚੱਲਦਾ ਆ ਰਿਹਾ ਹੈ।


Shyna

Content Editor

Related News