ਅਧਿਆਪਕ ਨੇ ਕਟਵਾਏ ਬੱਚੇ ਦੇ ਕੇਸ, ਭਖਿਆ ਵਿਵਾਦ ਮਾਪਿਆਂ ਨੇ ਘੇਰਿਆ ਥਾਣਾ (ਵੀਡੀਓ)

Monday, Sep 23, 2019 - 10:06 AM (IST)

ਮੋਗਾ (ਵਿਪਨ)—ਸਾਡੇ ਪੰਜਾਬ ਅੰਦਰ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੀਆਂ ਆਏ ਦਿਨ ਘਟਨਾਵਾਂ ਵਾਪਰ ਰਹੀਆਂ ਹਨ। ਤਾਜਾ ਮਾਮਲਾ ਮੋਗਾ ਦੇ ਪਿੰਡ ਫਤਿਹਗੜ੍ਹ ਪੰਜਤੂਰ ਦਾ ਸਾਹਮਣੇ ਆਇਆ ਹੈ, ਜਿਥੇ ਸਰਕਾਰੀ ਸਕੂਲ 'ਚ ਪੜ੍ਹਦੇ ਮਾਪਿਆਂ ਨੇ ਅਧਿਆਪਕਾਂ 'ਤੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਬੱਚਿਆਂ ਦੇ ਧੱਕੇ ਨਾਲ ਕੇਸ ਕਟਾਏ ਹਨ। ਮਾਪਿਆਂ ਦਾ ਕਹਿਣਾ ਹੈ ਕਿ ਵਿਭਾਗੀ ਜਾਂ ਧਾਰਮਿਕ ਭਾਵਨਾਵਾਂ ਦਾ ਮਾਮਲਾ ਦਰਜ ਨਾ ਕਰਨ 'ਤੇ ਬੱਚਿਆਂ ਦੇ ਮਾਪੇ ਅਤੇ ਐੱਸ.ਸੀ. ਭਾਈਚਾਰੇ ਦੇ ਆਗੂਆਂ ਨੇ ਥਾਣੇ ਅੱਗੇ ਧਰਨਾ ਲਾ ਦਿੱਤਾ ਅਤੇ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ,ਪਰ ਦੂਜੇ ਪਾਸੇ ਅਧਿਆਪਕਾਂ ਵਲੋਂ ਇਹ ਕਹਿ ਕੇ ਦੋਸ਼ ਨਕਾਰਿਆ ਜਾ ਰਿਹਾ ਹੈ ਕਿ ਬੱਚਿਆਂ ਦੇ ਸਿਰ 'ਚ ਜ਼ਖਮ ਸਨ ਅਤੇ ਸਿਰ ਬਹੁਤ ਖਰਾਬ ਸੀ। ਉਨ੍ਹਾਂ ਨੇ ਬੱਚਿਆਂ ਨੂੰ ਕੇਸ ਛੋਟੇ ਕਰਵਾਉਣ ਲਈ ਕਿਹਾ ਸੀ, ਤਾਂ ਜੋ ਬੱਚਿਆਂ ਦੇ ਸਿਰ 'ਚ ਜੋ ਫਿਨਸੀਆਂ ਹਨ, ਉਸ ਦਾ ਇਲਾਜ ਹੋ ਸਕੇ। ਅਧਿਆਪਕਾਂ ਦਾ ਕਹਿਣਾ ਕਿ ਚੌਥੀ ਜਮਾਤ 'ਚ ਪੜ੍ਹਦੇ ਰਾਜਨ ਦੇ ਸਿਰ 'ਚ ਜ਼ਖਮ ਹੋਏ ਪਏ ਸਨ ਜਿਸ ਕਾਰਨ ਉਨ੍ਹਾਂ ਨੇ ਬੱਚੇ ਨੂੰ ਵੱਲ ਕਟਾਉਣ ਭੇਜਿਆ ਪਰ ਉਸਦੇ ਪਿੱਛੇ ਲੱਗ 2 ਹੋਰ ਬੱਚੇ ਨਾਲ ਜਾ ਕੇ ਵਾਲ ਕਟਵਾ ਆਏ।ਇਸ ਸਬੰਧੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਦੋਹਾਂ ਧਿਰਾਂ ਦੀ ਸੁਣਨ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੇ ਜਾਣ ਦਾ ਭਰੋਸਾ ਦਵਾਇਆ ਹੈ। ਹੁਣ ਕੌਣ ਸੱਚਾ ਕੋਣ ਢੂਠਾ ਇਹ ਤਾਂ ਪੁਲਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ।


author

Shyna

Content Editor

Related News