ਪੰਜਾਬ ''ਚ ਵੀ ਦਿਖੇਗਾ ''ਤਾਊਤੇ ਤੂਫ਼ਾਨ'' ਦਾ ਅਸਰ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ

Wednesday, May 19, 2021 - 02:09 PM (IST)

ਪੰਜਾਬ ''ਚ ਵੀ ਦਿਖੇਗਾ ''ਤਾਊਤੇ ਤੂਫ਼ਾਨ'' ਦਾ ਅਸਰ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ

ਚੰਡੀਗੜ੍ਹ : ਮੁੰਬਈ ਅਤੇ ਗੁਜਰਾਤ 'ਚ ਕਹਿਰ ਵਰ੍ਹਾ ਰਹੇ 'ਤੌਕਤੇ' ਤੂਫ਼ਾਨ ਦਾ ਅਸਰ ਪੰਜਾਬ 'ਚ ਵੀ ਦੇਖਣ ਨੂੰ ਮਿਲ ਸਕਦਾ ਹੈ। ਸਮੁੰਦਰੀ ਤੱਟ ਤੋਂ ਸ਼ੁਰੂ ਹੋਇਆ ਇਹ ਤੂਫ਼ਾਨ ਪੂਰੀ ਰਫ਼ਤਾਰ ਨਾਲ ਰਾਜਸਥਾਨ ਤੋਂ ਹੁੰਦਾ ਹੋਇਆ ਅੱਗੇ ਵੱਧ ਰਿਹਾ ਹੈ। ਇਸ ਕਾਰਨ ਮੌਸਮ ਵਿਭਾਗ ਵੱਲੋਂ ਪੰਜਾਬ 'ਚ ਆਰੈਂਜ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਸ਼ਰਮਨਾਕ : ਕੋਰੋਨਾ ਪੀੜਤ ਜਨਾਨੀ ਦੀ ਦੇਖਭਾਲ ਲਈ ਗਈ ਕੁੜੀ ਨਾਲ ਜਬਰ-ਜ਼ਿਨਾਹ, ਥਾਣੇ ਬਾਹਰ ਹੋਇਆ ਖੂਬ ਹੰਗਾਮਾ

ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਕਈ ਇਲਾਕਿਆਂ 'ਚ ਆਉਣ ਵਾਲੇ ਸਮੇਂ ਦੌਰਾਨ ਜ਼ੋਰਦਾਰ ਬਾਰਸ਼ ਹੋ ਸਕਦੀ ਹੈ ਅਤੇ ਇਸ ਦੇ ਨਾਲ ਹੀ ਤੇਜ਼ ਹਨ੍ਹੇਰੀ ਚੱਲਣ ਦੀ ਵੀ ਸੰਭਾਵਨਾ ਹੈ। ਕਿਤੇ-ਕਿਤੇ ਗੜ੍ਹੇਮਾਰੀ ਵੀ ਹੋ ਸਕਦੀ ਹੈ। ਇਸ ਦੌਰਾਨ ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਦਰਖੱਤਾਂ ਹੇਠ ਅਤੇ ਬਿਜਲੀ ਦੇ ਖੰਭਿਆਂ ਨੇੜੇ ਨਾ ਖੜ੍ਹੇ ਹੋਣ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : PGI 'ਚ 'ਬਲੈਕ ਫੰਗਸ' ਦੇ ਕੇਸਾਂ ਨੇ ਮਚਾਈ ਤੜਥੱਲੀ, 500 ਲੋਕਾਂ ਦੀ ਅੱਖ ਦੀ ਰੌਸ਼ਨੀ ਗਾਇਬ

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੌਰਾਨ ਇਸ ਤੂਫ਼ਾਨ ਨੇ ਪੂਰੇ ਦੇਸ਼ 'ਚ ਚਿੰਤਾਜਨਕ ਹਾਲਾਤ ਪੈਦਾ ਕਰ ਦਿੱਤੇ ਹਨ। ਇਹ ਤੂਫ਼ਾਨ ਹੁਣ ਤੱਕ ਗੁਜਰਾਤ, ਮਹਾਰਾਸ਼ਟਰ, ਤਾਮਿਲਨਾਡੂ 'ਚ ਭਾਰੀ ਤਬਾਹੀ ਮਚਾ ਚੁੱਕਾ ਹੈ ਅਤੇ ਹੁਣ ਪੰਜਾਬ 'ਚ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News