ਸਰੀਰ ’ਤੇ ਟੈਟੂ ਬਣਵਾਉਣ ਦੇ ਚਾਹਵਾਨ ਨੌਜਵਾਨਾਂ ਲਈ ਖ਼ਤਰੇ ਦੀ ਘੰਟੀ, ਵਜ੍ਹਾ ਜਾਣ ਹੋਵੋਗੇ ਹੈਰਾਨ

Wednesday, Mar 29, 2023 - 06:39 PM (IST)

ਸਰੀਰ ’ਤੇ ਟੈਟੂ ਬਣਵਾਉਣ ਦੇ ਚਾਹਵਾਨ ਨੌਜਵਾਨਾਂ ਲਈ ਖ਼ਤਰੇ ਦੀ ਘੰਟੀ, ਵਜ੍ਹਾ ਜਾਣ ਹੋਵੋਗੇ ਹੈਰਾਨ

ਲੁਧਿਆਣਾ : ਸਰੀਰ ’ਤੇ ਟੈਟੂ ਬਣਵਾਉਣਾ ਹੁਣ ਫੈਸ਼ਨ ਦੇ ਨਾਲ ਹੀ ਸਟਾਈਲ ਸਟੇਟਸ ਵੀ ਬਣ ਗਿਆ ਹੈ। ਟੈਟੂ ਬਣਵਾਉਣਾ ਨਾ ਸਿਰਫ ਨੌਜਵਾਨ ਸਗੋਂ ਹਰ ਉਮਰ ਦੇ ਲੋਕਾਂ ਵਿਚ ਬੇਹੱਦ ਆਮ ਹੋ ਗਿਆ ਹੈ। ਜੇ ਤੁਸੀਂ ਸਰੀਰ ’ਤੇ ਕੋਈ ਟੈਟੂ ਬਣਵਾਉਣਾ ਹੈ ਤਾਂ ਭੁੱਲ ਕੇ ਵੀ ਸਸਤੇ ਦੇ ਚੱਕਰ ਵਿਚ ਨਾ ਪਵੋ। ਸੜਕ ਕਿਨਾਰੇ ਫੁੱਟਪਾਥ ’ਤੇ ਖੁੱਲ੍ਹੀਆਂ ਦੁਕਾਨਾਂ ’ਤੇ ਅਨਟ੍ਰੇਂਡ ਲੋਕਾਂ ਤੋਂ ਟਾਟੂ ਬਣਵਾਉਣ ਤੋਂ ਗੁਰੇਜ਼ ਕਰੋ। ਅਜਿਹੀਆਂ ਦੁਕਾਨਾਂ ਵਿਚ ਚੀਨੀ ਸੂਈ ਦੀ ਵਰਤੋਂ ਹੁੰਦੀ ਹੈ। ਇਸ ਤੋਂ ਇਲਾਵਾ ਟੈਟੂ ਲਗਾਉਣ ਲਈ ਵਰਤੇ ਜਾਂਦੇ ਰੰਗਾਂ ਦੀ ਗੁਣਵਤਾ ਵੀ ਚੰਗੀ ਨਹੀਂ ਹੁੰਦੀ। ਟੈਟੂ ਬਣਵਾਉਣ ਵਾਲਾ ਉਪਕਰਣ ਵੀ ਘਟੀਆ ਦਰਜੇ ਦਾ ਹੁੰਦਾ ਹੈ। ਇਸ ਨਾਲ ਚਮੜੀ ਖਰਾਬ ਹੋਣ ਅਤੇ ਐਲਰਜੀ ਦਾ ਖਤਰਾ ਬਣਿਆ ਰਹਿੰਦਾ ਹੈ। ਇਥੋਂ ਤਕ ਕਿ ਕਈ ਵਾਰ ਇਕ ਸੂਈ ਅਤੇ ਰੰਗ ਨਾਲ ਹੀ ਕਈ ਲੋਕਾਂ ਦੇ ਟੈਟੂ ਬਣਾ ਦਿੱਤੇ ਜਾਂਦੇ ਹਨ। 

ਇਹ ਵੀ ਪੜ੍ਹੋ : ਜਲੰਧਰ ’ਚ ਵੱਡੀ ਵਾਰਦਾਤ, ਲਿਵ ਇਨ ’ਚ ਰਹਿਣ ਵਾਲੇ ਪ੍ਰੇਮੀ ਨੇ ਬੇਰਹਿਮੀ ਨਾਲ ਪ੍ਰੇਮਿਕਾ ਦਾ ਕੀਤਾ ਕਤਲ

ਇਸ ਬਦਲੇ 200 ਤੋਂ 500 ਰੁਪਏ ਲਏ ਜਾਂਦੇ ਹਨ ਪਰ ਇਸ ਨਾਲ ਟੈਟੂ ਬਣਵਾਉਣ ਵਾਲੇ ਨੂੰ ਐੱਚ. ਆਈ. ਵੀ. ਹੈਪੇਟਾਈਟਸ ਬੀ ਅਤੇ ਸੀ, ਚਿਮੜੀ ਦੀ ਐਲਰਜੀ ਦਾ ਖਤਰਾ ਪੈਦਾ ਹੋ ਜਾਂਦਾ ਹੈ। ਪੰਜਾਬ ਹੀ ਨਹੀਂ ਸਗੋਂ ਦੇਸ਼ ਭਰ ਦੇ ਵੱਡੇ ਸ਼ਹਿਰਾਂ ਵਿਚ ਸ਼ਰੇਆਮ ਸੜਕ ਕਿਨਾਰੇ ਬੈਠੇ ਕੁੱਝ ਲੋਕ ਟੈਟੂ ਬਣਾ ਕੇ ਲੋਕਾਂ ਨੂੰ ਬਿਮਾਰੀਆਂ ਵੰਡ ਰਹੇ ਹਨ। ਇਹ ਲੋਕ ਥੋੜ੍ਹੇ ਜਿਹੇ ਪੈਸਿਆਂ ਦੇ ਲਾਲਚ ਟੈਟੂ ਬਣਵਾਉਣ ਵਾਲੇ ਨੂੰ ਵੱਡੀ ਮੁਸ਼ਕਲ ਵਿਚ ਪਾ ਦਿੰਦੇ ਹਨ। 

ਇਹ ਵੀ ਪੜ੍ਹੋ : ਪਿਤਾ ਦੀ ਲਾਇਸੈਂਸੀ ਰਿਵਾਲਵਰ ’ਚੋਂ ਅਚਾਨਕ ਚੱਲੀ ਗੋਲ਼ੀ, 17 ਸਾਲਾ ਪੁੱਤ ਦੀ ਮੌਤ

ਕੀ ਕਹਿਣਾ ਹੈ ਮਾਹਿਰਾਂ ਦਾ

ਮਾਹਿਰਾਂ ਦਾ ਕਹਿਣਾ ਹੈ ਕਿ ਹਮੇਸ਼ਾ ਚੰਗੇ ਸੈਂਟਰ ਅਤੇ ਪ੍ਰੋਫੈਸ਼ਨਲ ਆਰਟਿਸਟ ਤੋਂ ਹੀ ਟੈਟੂ ਬਣਵਾਉਣਾ ਚਾਹੀਦਾ ਹੈ, ਜਿੱਥੇ ਸੁਰੱਖਿਆ ਮਾਪਦੰਡਾਂ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ। ਟੈਟੂ ਬਣਵਾਉਣ ਤੋਂ ਬਾਅਦ ਉਪਕਰਣਾਂ  ਨੂੰ ਸਟਰਲਾਈਜ਼ ਕੀਤਾ ਜਾਂਦਾ ਹੈ। ਹੱਥਾਂ ਵਿਚ ਦਸਤਾਨੇ ਹੋਣੇ ਚਾਹੀਦੇ ਹਨ, ਟੈਟੂ ਬਣਵਾਉਣ ਵਿਚ ਵਰਤੀ ਜਾਣ ਵਾਲੀ ਸੂਈ ਨੂੰ ਆਪਣੇ ਸਾਹਮਣੇ ਹੀ ਖੁਲਵਾਉਣਾ ਚਾਹੀਦਾ ਹੈ। ਜੇ ਐਲਰਜੀ ਹੁੰਦੀ ਹੈ ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। 

ਇਹ ਵੀ ਪੜ੍ਹੋ : ਅੰਮ੍ਰਿਤਪਾਲ ਮਾਮਲੇ ’ਚ ਪੰਜਾਬ ਸਰਕਾਰ ਨੇ ਹਾਈਕੋਰਟ ’ਚ ਦਾਖਲ ਕੀਤਾ ਹਲਫ਼ਨਾਮਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News