ਤਰੁਣ ਚੁੱਘ ਨੇ ਦਿੱਲੀ ਦੀ ਆਬਕਾਰੀ ਨੀਤੀ ਨੂੰ ਲੈ ਕੇ ਕੇਜਰੀਵਾਲ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ

Friday, Jul 22, 2022 - 06:58 PM (IST)

ਤਰੁਣ ਚੁੱਘ ਨੇ ਦਿੱਲੀ ਦੀ ਆਬਕਾਰੀ ਨੀਤੀ ਨੂੰ ਲੈ ਕੇ ਕੇਜਰੀਵਾਲ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ

ਚੰਡੀਗੜ੍ਹ (ਬਿਊਰੋ) : ਦਿੱਲੀ ਦੀ ਆਬਕਾਰੀ ਨੀਤੀ ਨੂੰ ਲੈ ਕੇ ਉਪ-ਰਾਜਪਾਲ ਵੀ. ਕੇ. ਸਕਸੈਨਾ ਵੱਲੋਂ ਸੀ. ਬੀ. ਆਈ. ਜਾਂਚ ਦੀ ਸਿਫ਼ਾਰਿਸ਼ ਕਰਨ ਦੀ ਗੱਲ ਸਾਹਮਣੇ ਆਈ ਹੈ। ਇਸ ਨੂੰ ਲੈ ਕੇ ਭਾਜਪਾ ਆਗੂ ਤਰੁਣ ਚੁੱਘ ਨੇ ਅਰਵਿੰਦ ਕੇਜਰੀਵਾਲ ’ਤੇ ਤਿੱਖੇ ਨਿਸ਼ਾਨੇ ਵਿੰਨ੍ਹੇ ਹਨ। ਚੁੱਘ ਨੇ ਕਿਹਾ ਕਿ ਦਿੱਲੀ ਦੀਆਂ ਗਲੀ-ਸੜਕਾਂ ’ਤੇ ਠੇਕੇ ਖੋਲ੍ਹੇ ਗਏ, ਇਹ ਉਹੀ ਅਰਵਿੰਦ ਕੇਜਰੀਵਾਲ ਹਨ, ਜੋ ਰਾਮਲੀਲਾ ਮੈਦਾਨ ’ਚ ਪ੍ਰਦਰਸ਼ਨ ਕਰਦੇ ਸਨ ਪਰ ਹੁਣ ਨਹੀਂ ਬੋਲਦੇ ਕਿਉਂਕਿ ਸੱਚਾਈ ਸਭ ਦੇ ਸਾਹਮਣੇ ਆ ਜਾਵੇਗੀ। ਉਨ੍ਹਾਂ ਕਿਹਾ ਕਿ ਦਿੱਲੀ ਦਾ ਸ਼ਰਾਬ ਮਾਫ਼ੀਆ ਇਹ ਪੰਜਾਬ ਲੈ ਕੇ ਗਏ ਅਤੇ L1 ਦੇ ਠੇਕੇ ਉਸ ਨੂੰ ਦਿੱਤੇ ਗਏ, ਦਿੱਲੀ ਨੂੰ ਲੁੱਟਣ ਤੋਂ ਬਾਅਦ ਹੁਣ ਪੰਜਾਬ ਦੀ ਵਾਰੀ ਹੈ। ਭਾਜਪਾ ਆਗੂ ਨੇ ਕਿਹਾ ਕਿ ਰਾਜਸਥਾਨ ’ਚ ਜੋ ਗ੍ਰੰਥੀ ਸਿੰਘ ਨਾਲ ਘਟਨਾ ਵਾਪਰੀ ਹੈ, ਬਹੁਤ ਦੁੱਖ ਦੀ ਗੱਲ ਹੈ।

ਇਹ ਖ਼ਬਰ ਵੀ ਪੜ੍ਹੋ : ਗੈਂਗਸਟਰਾਂ ਨੂੰ ਮੁੱਖ ਧਾਰਾ ’ਚ ਵਾਪਸ ਆਉਣ ਦੀ CM ਮਾਨ ਵੱਲੋਂ ਅਪੀਲ, ਨਾਲ ਹੀ ਦਿੱਤੀ ਇਹ ਚਿਤਾਵਨੀ

ਉਨ੍ਹਾਂ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਹੁਣ ਰਾਹੁਲ ਤੇ ਪ੍ਰਿਯੰਕਾ ਗਾਂਧੀ ਉੱਥੇ ਕਿਉਂ ਨਹੀਂ ਜਾਂਦੇ, ਇਹ ਕਾਂਗਰਸ ਦੀ ਸਿੱਖ ਵਿਰੋਧੀ ਮਾਨਸਿਕਤਾ ਨੂੰ ਦਿਖਾਉਂਦਾ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਈ. ਡੀ. ਸਾਹਮਣੇ ਪੇਸ਼ ਹੋਣ ’ਤੇ ਚੁੱਘ ਨੇ ਕਿਹਾ, ‘‘ਜਿਨ੍ਹਾਂ ਨੇ ਦੇਸ਼ ਦੇ 3000 ਹਜ਼ਾਰ ਸੁਤੰਤਰਤਾ ਸੈਨਾਨੀਆਂ ਦੀ ਮਿਹਨਤ ਦੀ ਕਮਾਈ ਲੁੱਟਣ ਦੀ ਕੋਸ਼ਿਸ਼ ਕੀਤੀ ਤੇ ਲੁੱਟੀ ਹੈ, ਉਸੇ ਕਾਰਨ ਇਹ ਲੋਕ ਸਭ ਦੇ ਸਾਹਮਣੇ ਆ ਗਏ ਹਨ, ਕਾਨੂੰਨ ਆਪਣਾ ਕੰਮ ਕਰੇਗਾ। ਪੰਜਾਬ ਦੇ ਮੁੱਖ ਮੰਤਰੀ ਦੇ ਦਿੱਲੀ ਦੇ ਅਪੋਲੋ ਹਸਪਤਾਲ ’ਚ ਦਾਖ਼ਲ ਹੋਣ ’ਤੇ ਤਰੁਣ ਚੁੱਘ ਨੇ ਤੰਜ਼ ਕੱਸਦਿਆਂ ਕਿਹਾ ਕਿ ਜੇਕਰ ਦਿੱਲੀ ਮਾਡਲ ਇੰਨਾ ਹੀ ਵਧੀਆ ਹੈ ਤਾਂ ਦਿੱਲੀ ਦੇ ਮੁਹੱਲਾ ਕਲੀਨਿਕ ’ਚ ਭਗਵੰਤ ਮਾਨ ਆਪਣਾ ਇਲਾਜ ਕਰਵਾਉਣ ਕਿਉਂ ਨਹੀਂ ਗਏ। ਉਹ ਖ਼ੁਦ ਤਾਂ ਵੱਡੇ ਹਸਪਤਾਲ ’ਚ ਚਲੇ ਗਏ ਪਰ ਜਨਤਾ ਨੂੰ ਦੇ ਰਹੇ ਹਨ ਫੇਲ੍ਹ ਮਾਡਲ ਮੁਹੱਲਾ ਕਲੀਨਿਕ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ’ਚ ਦੋ ਮੈਡੀਕਲ ਕਾਲਜ ਦਿੱਤੇ, ਪੀ. ਜੀ. ਆਈ. ਦਾ ਇਕ ਸੈਂਟਰ ਦਿੱਤਾ ਪਰ ਉਸ ਨੂੰ ਸ਼ੁਰੂ ਨਹੀਂ ਕਰਨਗੇ। ਇਹ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੈ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਪਾਕਿਸਤਾਨ ’ਚੋਂ ਆ ਰਹੇ ਫੋਨ, ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ


author

Manoj

Content Editor

Related News