ਲੁਧਿਆਣਾ 'ਚ ਅਕਾਲੀ ਦਲ ਨੂੰ ਵੱਡਾ ਝਟਕਾ, ਭਿੰਡਰ ਤੇ ਗਰੇਵਾਲ ਅੱਜ ਫੜ੍ਹਨਗੇ 'ਆਪ' ਦਾ ਪੱਲਾ
Monday, Jan 04, 2021 - 12:10 PM (IST)
ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਸਾਬਕਾ ਮਾਲਵਾ ਜ਼ੋਨ ਪ੍ਰਧਾਨ ਤਰਸੇਮ ਭਿੰਡਰ ਸਾਬਕਾ ਕੌਂਸਲਰ ਬੀਤੀ ਸ਼ਾਮ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫ਼ਾ ਦੇ ਕੇ ਫਾਰਗ ਹੋ ਗਏ ਸਨ।
ਉਹ ਅੱਜ ਆਪਣੇ ਚਾਰ ਦਰਜਨ ਸਾਥੀਆਂ ਨਾਲ ਆਮ ਆਦਮੀ ਪਾਰਟੀ (ਆਪ) ’ਚ ਸ਼ਾਮਲ ਹੋ ਜਾਣਗੇ। ਜਾਣਕਾਰ ਸੂਤਰਾਂ ਨੇ ਦੱਸਿਆ ਕਿ ਚੜ੍ਹਦੇ ਸਾਲ ਭਿੰਡਰ ਤੇ ਸਾਥੀਆਂ ਦਾ ਅਕਾਲੀ ਦਲ ਤੋਂ ਅਸਤੀਫ਼ਾ ਦੇਣਾ ਸਿਆਸੀ ਹਲਕਿਆਂ ’ਚ ਅਸ਼ੁੱਭ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਮੁਰਗੀਆਂ ਨੂੰ ਖਿਲਾਉਣ ਵਾਲੇ ਪਾਊਡਰ ਨਾਲ ਤਿਆਰ ਹੁੰਦਾ ਸੀ 'ਨਕਲੀ ਦੁੱਧ', ਫੈਕਟਰੀ ਮਾਲਕ ਗ੍ਰਿਫ਼ਤਾਰ
ਬਾਕੀ ਭਿੰਡਰ ਦੇ ਪੁਰਾਣੇ ਸਾਥੀ ਸੁਰਿੰਦਰ ਗਰੇਵਾਲ ਵੀ ਉਨ੍ਹਾਂ ਨਾਲ ਆਉਣ ’ਤੇ ਹਲਕਾ ਪੂਰਬੀ ’ਚ ਇਹ ਅਕਾਲੀ ਦਲ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਕਿਉਂਕਿ ਗਰੇਵਾਲ 2017 ’ਚ ਆਪਣੇ ਹੱਥ ਦਿਖਾ ਚੁੱਕੇ ਹਨ, ਜਦੋਂ ਕਿ ਭਿੰਡਰ ਨੇ ਚੜ੍ਹਦੇ ਸਾਲ ਪਾਰਟੀ ਨੂੰ ਭੱਬੂ ਪੱਤਾ ਦਿਖਾ ਦਿੱਤਾ ਹੈ। ਭਿੰਡਰ ਨੇ ਦੱਸਿਆ ਕਿ ਉਹ ਤੇ ਉਨ੍ਹਾਂ ਦੇ ਸਾਥੀ ਅੱਜ ਚੰਡੀਗੜ੍ਹ ਵਿਖੇ ਵੱਡਾ ਫ਼ੈਸਲਾ ਲੈਣ ਜਾ ਰਹੇ ਹਨ।
ਇਥੇ ਵੀ ਇਹ ਦੱਸਣਾ ਸਹੀ ਹੋਵੇਗਾ ਕਿ ਭਿੰਡਰ ਤੇ ਗਰੇਵਾਲ ਦੀ ਜੋੜੀ ਅਕਾਲੀ ਦਲ ’ਚ ਵੱਡਾ ਸਥਾਨ ਰੱਖਦੀ ਸੀ ਅਤੇ ਦੋਵੇਂ ਆਗੂ ਕਿਸੇ ਵੇਲੇ ਸਾਬਕਾ ਵਜ਼ੀਰ ਸ਼ਰਨਜੀਤ ਸਿੰਘ ਢਿੱਲੋਂ ਦੀਆਂ ਸੱਜੀਆਂ ਖੱਬੀਆਂ ਬਾਹਾਂ ਵਜੋਂ ਵਿਚਰਦੇ ਸਨ।
ਨੋਟ : ਤਰਸੇਮ ਭਿੰਡਰ ਤੇ ਸੁਰਿੰਦਰ ਗਰੇਵਾਲ ਵੱਲੋਂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ