ਸਰਪੰਚ ਮੋਹਣਪੁਰਾ ਤੇ ਸਰਪੰਚ ਚੰਬਾ ਨੇ ਕੀਤਾ ਐੱਸ.ਐੱਚ.ਓ. ਕਿਰਨਦੀਪ ਸਿੰਘ ਨੂੰ ਸਨਮਾਨਤ

Sunday, Feb 24, 2019 - 03:52 AM (IST)

ਸਰਪੰਚ ਮੋਹਣਪੁਰਾ ਤੇ ਸਰਪੰਚ ਚੰਬਾ ਨੇ ਕੀਤਾ ਐੱਸ.ਐੱਚ.ਓ. ਕਿਰਨਦੀਪ ਸਿੰਘ ਨੂੰ ਸਨਮਾਨਤ
ਤਰਨਤਾਰਨ (ਮਨਜੀਤ)-ਸਥਾਨਕ ਪੁਲਸ ਸਟੇਸ਼ਨ ’ਚ ਨਵੇਂ ਆਏ ਥਾਣਾ ਮੁਖੀ ਇੰਸਪੈਕਟਰ ਕਿਰਨਦੀਪ ਸਿੰਘ ਵਲੋਂ ਆਉਂਦੇ ਸਾਰ ਹੀ ਨਸ਼ਾ ਸਮੱਗਲਰਾਂ, ਸਮਾਜ ਵਿਰੋਧੀ ਅਨਸਰਾਂ, ਭੂੂੰਡ ਆਸ਼ਕਾਂ ਤੇ ਮਨਚਲੇ ਨੌਜਵਾਨਾਂ ਵਲੋੋਂ ਕੀਤੀ ਜਾਂਦੀ ਗੁੰਡਾਗਰਦੀ, ਬਿਨਾਂ ਨੰਬਰੀ ਉੱਚੀ ਉੱਚੀ ਪਟਾਕਿਆਂ ਵਾਲੇ ਦੋਪਹੀਆ ਵਾਹਨਾਂ ’ਤੇ ਸਾਇਲੰਸਰ ਲਾ ਕੇ ਲੋਕਾਂ ’ਚ ਦਹਿਸ਼ਤ ਫੈਲਾਉਣ ਵਾਲੇ ਸਭ ਗਲਤ ਅਨਸਰਾਂ ਨੂੰ ਨੱਥ ਪਾਉਣ ਬਦਲੇ ਤੇ ਥਾਣੇ ’ਚ ਪੁੱਜੇ ਹਰੇਕ ਫਰਿਆਦੀ ਨੂੰ ਬਣਦਾ ਇਨਸਾਫ ਦਿਵਾਉਣ ਦਾ ਹੱਕ ਦੇਣ ਬਦਲੇ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਕਰਕੇ ਅੱਜ ਇਥੋਂ ਨੇਡ਼ਲੇ ਪਿੰਡ ਮੋਹਣਪੁਰਾ ਦੇ ਸਰਪੰਚ ਪਹਿਲਵਾਨ ਤੇਜਿੰਦਰ ਸਿੰਘ ਅਤੇ ਪਿੰਡ ਚੰਬਾ ਕਲਾਂ ਦੇ ਨੌਜਵਾਨ ਸਰਪੰਚ ਮਹਿੰਦਰ ਸਿੰਘ ਚੰਬਾ ਨੇ ਸਾਂਝੇ ਤੌਰ ’ਤੇ ਥਾਣਾ ਮੁਖੀ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਦੋਹਾਂ ਸਰਪੰਚਾਂ ਦੇ ਨਾਲ ਕਾਂਗਰਸ ਕਮੇਟੀ ਮੋਹਣਪੁਰਾ ਦੇ ਪ੍ਰਧਾਨ ਕੁਲਦੀਪ ਸਿੰਘ ਮੋਹਣਪੁਰਾ ਨੇ ਥਾਣਾ ਮੁਖੀ ਨੂੰ ਵਿਸ਼ਵਾਸ ਦਿੱਤਾ ਕਿ ਉਹ ਪੰਜਾਬ ਪੁਲਸ ਤੇ ਖਾਸ ਕਰਕੇ ਥਾਣਾ ਮੁਖੀ ਵਲੋਂ ਨਸ਼ਿਆਂ ਦੇ ਸੌਦਾਗਰਾਂ ਖਿਲਾਫ ਵਿੱਢੀ ਮੁਹਿੰਮ ਨੂੰ ਸਫਲ ਬਣਾਉਣ ਲਈ ਉਹ ਦਿਨ ਰਾਤ ਸਾਥ ਦੇਣਗੇ ਤੇ ਨਸ਼ੇ ਵੇਚਣ ਵਾਲਿਆਂ ਦੇ ਕਦੇ ਵੀ ਉਹ ਹੱਕ ’ਚ ਮਗਰ ਨਹੀਂ ਆਉਣਗੇ। ਇਸ ਮੌਕੇ ਥਾਣਾ ਮੁਖੀ ਨੇ ਪੰਚਾਇਤਾਂ ਨੂੰ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਤਸਕਰਾਂ ਖਿਲਾਫ ਪੁਲਸ ਦਾ ਸਾਥ ਦੇਣ ਕਿਉਂਕਿ ਉਹ ਕਿਸੇ ਵੀ ਕੀਮਤ ’ਤੇ ਆਪਣੇ ਥਾਣੇ ਅੰਦਰ ਆਉਂਦੇ ਇਲਾਕੇ ’ਚ ਨਸ਼ਾ ਵਿਕਣ ਨਹੀਂ ਦੇਣਗੇ, ਹਾਂ ਜੇਕਰ ਕੋਈ ਪਹਿਲਾਂ ਨੌਜਵਾਨ ਨਸ਼ਿਆਂ ਦਾ ਆਦੀ ਹੋ ਗਿਆ ਹੈ। ਉਸ ਦਾ ਨਸ਼ਾ ਛਡਾਉਣ ਲਈ ਉਹ ਨਸ਼ਾ ਛੁਡਾਊ ਕੇਂਦਰਾਂ ’ਚ ਦਾਖਲ ਕਰਵਾ ਕੇ ਨਸ਼ਿਆਂ ਤੋਂ ਤੌਬਾ ਕਰਵਾਉਣ ਲਈ ਹਰੇਕ ਨਸ਼ੇਡ਼ੀ ਨੂੰ ਪੰਚਾਇਤਾਂ ਰਾਹੀਂ ਪ੍ਰੇਰਿਤ ਕਰਨਗੇ।

Related News