ਪਨਬੱਸ ਵਰਕਰਾਂ ਨੇ ਮੰਗਾਂ ਨਾ ਮੰਨਣ ਕਰ ਕੇ ਕੀਤੀ ਰੈਲੀ

01/23/2019 10:42:54 AM

ਤਰਨਤਾਰਨ (ਸੌਰਭ)-ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟਰ ਯੂਨੀਅਨ ਪੱਟੀ ਡਿੱਪੂ ਦੇ ਵਰਕਰਾਂ ਵਲੋਂ ਗੇਟ ਰੈਲੀ ਪ੍ਰਧਾਨ ਗੁਰਬਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਕੀਤੀ ਗਈ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਡਿਪੂ ਸਰਪ੍ਰਸਤ ਦਿਲਬਾਗ ਸਿੰਘ ਸੰਗਵਾਂ ਤੇ ਪ੍ਰੈੱਸ ਸਕੱਤਰ ਵੀਰਮ ਜੰਡ ਨੇ ਕਿਹਾ ਕਿ ਸਰਕਾਰ ਸਾਡੀਆਂ ਜਾਇਜ਼ ਮੰਗਾਂ ਦਾ ਹੱਲ ਨਹੀਂ ਕਰ ਰਹੀ, 14 ਸਾਲਾਂ ਤੋਂ ਪਨਬੱਸ ਵਰਕਰਾਂ ਨੂੰ ਸੂਬਾ ਸਰਕਾਰ ਪੱਕਾ ਨਹੀਂ ਕਰ ਰਹੀ ਅਤੇ ਉਨ੍ਹਾਂ ਦਾ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਜਿਸ ਨਾਲ ਪਨਬੱਸ ਵਰਕਰ ਸਰਕਾਰੀ ਸਹੂਲਤਾਂ ਤੋਂ ਵਾਂਝੇ ਹਨ। ਉਨ੍ਹਾਂ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ‘ਬਰਾਬਰ ਕੰਮ ਬਰਾਬਰ ਤਨਖਾਹ’ ਨੂੰ ਸਰਕਾਰ ਲਾਗੂ ਨਹੀਂ ਕਰ ਰਹੀ, ਰੋਡਵੇਜ਼ ’ਚ ਰੈਗੂਲਰ ਭਰਤੀ ਨਹੀਂ ਕੀਤੀ ਜਾ ਰਹੀ, ਪਨਬੱਸ ਵਰਕਰਾਂ ’ਤੇ ਲੱਗੀਆਂ ਕੰਡੀਸ਼ਨਾਂ ਖਤਮ ਨਹੀਂ ਕੀਤੀਆਂ ਜਾ ਰਹੀਆਂ। ਜਿਸ ਕਰ ਕੇ ਸਾਨੂੰ ਹਡ਼ਤਾਲ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਜਿੰਨਾ ਚਿਰ ਤੱਕ ਸਾਡੀਆਂ ਮੰਗਾਂ ਦਾ ਹੱਲ ਨਹੀਂ ਕੱਢਿਆ ਜਾਂਦਾ, ਹਡ਼ਤਾਲ ਨੂੰ ਅਣਮਿੱਥੇ ਸਮੇਂ ਲਈ ਵਧਾ ਦਿੱਤਾ ਜਾਵੇਗਾ ਅਤੇ 30 ਜਨਵਰੀ ਨੂੰ ਹਡ਼ਤਾਲ ਕੀਤੀ ਜਾਵੇਗੀ। ਇਸ ਮੌਕੇ ਪ੍ਰਧਾਨ ਗੁਰਬਿੰਦਰ ਸਿੰਘ ਗਿੱਲ, ਜਰਨਲ ਸਕੱਤਰ ਵਜ਼ੀਰ ਸਿੰਘ, ਸਰਪ੍ਰਸਤ ਦਿਲਬਾਗ ਸਿੰਘ, ਪ੍ਰੈੱਸ ਸਕੱਤਰ ਗੁਰਦੇਵ ਸਿੰਘ ਵੀਰਮ ਜੰਡ, ਚੇਅਰਮੈਨ ਲਖਬੀਰ ਸਿੰਘ, ਅਮਲੋਕਜੀਤ ਸਿੰਘ, ਗੁਰਿੰਦਰ ਸਿੰਘ, ਸੁਖਵੰਤ ਸਿੰਘ, ਜਸਵੰਤ ਸਿੰਘ, ਕੈਸ਼ੀਅਰ ਸਤਨਾਮ ਸਿੰਘ, ਚਰਨਜੀਤ ਸਿੰਘ ਮੀਤ ਪ੍ਰਧਾਨ, ਜਗਜੀਤ ਸਿੰਘ, ਗੁਰਚਰਨ ਸਿੰਘ, ਮਨਜੀਤ ਸਿੰਘ, ਮੀਤ ਪ੍ਰਧਾਨ ਸੁਖਜੀਤ ਸਿੰਘ, ਅਵਤਾਰ ਸਿੰਘ, ਗੁਰਚਰਨ ਸਿੰਘ, ਮਨਿੰਦਰ ਬਾਵਾ, ਨਰਿੰਦਰ ਸਿੰਘ, ਬਲਵਿੰਦਰ ਸਿੰਘ, ਕੁਲਦੀਪ ਸਿੰਘ ਫੁੱਲ ਪ੍ਰਧਾਨ, ਸੁਖਵੰਤ ਸਿੰਘ, ਸੁਖਦੇਵ ਸਿੰਘ, ਰਵਿੰਦਰ ਰੋਮੀ ਆਦਿ ਹੋਰ ਵਰਕਰਾਂ ਨੇ ਭਾਗ ਲਿਆ।

Related News