‘ਆਪ’ ਦੀ ਰੈਲੀ ’ਚ ਭਾਰੀ ਸੰਖਿਆ ’ਚ ਪਹੁੰਚਣਗੇ ਵਰਕਰ

01/20/2019 3:26:36 PM

ਤਰਨਤਾਰਨ (ਜ. ਬ., ਗੁਰਮੇਲ)-20 ਜਨਵਰੀ ਨੂੰ ਹੋਣ ਜਾ ਰਹੀ ਰੈਲੀ ਦੇ ਸਬੰਧ ਵਿਚ ਮੀਟਿੰਗ ਬਲਜੀਤ ਸਿੰਘ ਖਹਿਰਾ ਖੇਮਕਰਨ ਤੇ ਗੁਰਦੇਵ ਸਿੰਘ ਲਾਖਣਾ ਦੀ ਅਗਵਾਈ ਵਿਚ ਹੋਈ। 20 ਜਨਵਰੀ ਨੂੰ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਪਾਰਟੀ ਸਪਰੀਮੋਂ ਦੇ ਵਿਚਾਰ ਸੁਣਨ ਲਈ ਬਰਨਾਲਾ ਦੀ ਦਾਣਾ ਮੰਡੀ ਵਿਚ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। 2019 ਚੋਣਾਂ ਦਾ ਆਗਾਜ਼ ਕਰਨ ਲਈ ਬਰਨਾਲੇ ਕਾਰਾਂ, ਬੱਸਾਂ ਤੇ ਵੱਧ ਤੋਂ ਵੱਧ ਸਾਥੀਆਂ ਨੂੰ ਨਾਲ ਲੈ ਕੇ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਗੁਰਦਾਸ ਸਿੰਘ ਢੋਲਣ, ਪ੍ਰੀਤ ਢਿੱਲੋਂ ਘਰਿਆਲੀ, ਗੁਰਦੇਵ ਸਿੰਘ ਨਾਰਲੀ, ਮਨਜੀਤ ਸਿੰਘ ਵਰਨਾਲਾ, ਗੁਰਮੇਜ ਸਿੰਘ ਸੰਧੂ, ਸੁਖਪਾਲ ਸਿੰਘ ਰਾਣਾ, ਹਰਵਿੰਦਰ ਸਿੰਘ ਪੱਤੂ, ਗੁਰਵਿੰਦਰ ਸਿੰਘ ਬਹਿਡ਼ਵਾਲ, ਗੁਰਲਾਲ ਸਿੰਘ ਭਗਵਾਨਪੁਰਾ ਆਦਿ ਹਾਜ਼ਰ ਸਨ।

Related News