ਤਰਨਤਾਰਨ ''ਚ ਮੀਂਹ ਦੌਰਾਨ ਹੋਈ ਭਾਰੀ ਗੜੇਮਾਰੀ
Thursday, Mar 05, 2020 - 11:20 PM (IST)
ਤਰਨਤਾਰਨ,(ਰਮਨ) : ਸ਼ਹਿਰ 'ਚ ਵੀਰਵਾਰ ਰਾਤ ਕਸਬਾ ਝਬਾਲ ਭਿੱਖੀਵਿੰਡ ਹਰੀਕੇ ਮੰਡ ਅਤੇ ਹੋਰ ਇਲਾਕਿਆਂ 'ਚ ਅਚਾਨਕ ਗੜੇਮਾਰੀ ਹੋਣੀ ਸ਼ੁਰੂ ਹੋ ਗਈ। ਇਸ ਗੜੇਮਾਰੀ ਕਾਰਨ ਜਿੱਥੇ ਕਿਸਾਨਾਂ ਦੀਆਂ ਫਸਲਾਂ ਨੂੰ ਵੱਡਾ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ, ਉੱਥੇ ਹੀ ਕੁਝ ਲੋਕ ਇਸ ਦਾ ਆਨੰਦ ਮਾਣਦੇ ਵੀ ਵੇਖੇ ਗਏ। ਜਾਣਕਾਰੀ ਮੁਤਾਬਕ ਰਾਤ ਕਰੀਬ ਸਾਢੇ ਨੌਂ ਵਜੇ ਹੋਈ ਬਾਰਿਸ਼ ਦੌਰਾਨ ਜ਼ਿਆਦਾ ਤਾਦਾਦ ਵਿੱਚ ਗੜੇਮਾਰੀ ਸ਼ੁਰੂ ਹੋ ਗਈ, ਜੋ ਕਰੀਬ ਅੱਧਾ ਘੰਟਾ ਜਾਰੀ ਰਹੀ। ਇਸ ਗੜੇਮਾਰੀ ਨਾਲ ਸੜਕਾਂ 'ਤੇ ਸਫੇਦ ਚਾਦਰ ਬਣ ਗਈ। ਜਿਸ ਨੂੰ ਵੇਖਣ ਲਈ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ। ਇਸ ਹੋਈ ਗੜੇਮਾਰੀ ਕਾਰਨ ਜਿੱਥੇ ਕਣਕ ਦੀ ਫ਼ਸਲ ਨੂੰ ਵੱਡਾ ਨੁਕਸਾਨ ਹੋਣ ਦਾ ਅਨੁਮਾਨ ਜਤਾਇਆ ਜਾ ਰਿਹਾ ਹੈ, ਉੱਥੇ ਹੀ ਕਿਸਾਨਾਂ ਵੱਲੋਂ ਇਸ ਦਾ ਬਣਦਾ ਮੁਆਵਜ਼ਾ ਲੈਣ ਲਈ ਸਰਕਾਰ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ।
ਤਰਨ ਤਾਰਨ ਦੇ ਕਿਸਾਨਾਂ ਨੇ ਦੱਸਿਆ ਕਿ ਕਿਸਾਨਾਂ ਦੀ ਮਿਹਨਤ ਨਾਲ ਤਿਆਰ ਕਣਕ ਦੀ ਫਸਲ ਨੂੰ ਇਸ ਹੋਈ ਗੜੇਮਾਰੀ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਹੈ। ਜਿਸ ਨਾਲ ਉਹ ਇਸ ਵਾਰ ਕਰਜ਼ੇ ਨਹੀਂ ਉੱਤਰ ਪਾਉਣਗੇ। ਉਨ੍ਹਾਂ ਦੱਸਿਆ ਕਿ ਕੁਦਰਤ ਵੱਲੋਂ ਇਸ ਗੜੇਮਾਰੀ ਕਾਰਨ ਆੜ੍ਹਤੀਆਂ ਅਤੇ ਬੈਂਕ ਦਾ ਹੋਰ ਕਰਜ਼ਾ ਚੜ੍ਹਨ ਦੀ ਉਮੀਦ ਜਤਾਈ ਜਾ ਸਕਦੀ ਹੈ। ਉਧਰ ਇਸ ਹੋਈ ਗੜੇਮਾਰੀ ਦੌਰਾਨ ਛੋਟੇ-ਛੋਟੇ ਬੱਚਿਆਂ ਅਤੇ ਹੋਰ ਲੋਕਾਂ ਵੱਲੋਂ ਆਨੰਦ ਮਾਣਦੇ ਹੋਏ ਕੁਦਰਤੀ ਨਜ਼ਾਰੇ ਦਾ ਆਨੰਦ ਵੀ ਮਾਣਿਆ ਗਿਆ। ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਅਤੇ ਸੋਸ਼ਲ ਮੀਡੀਆ ਤੇ ਦੋ ਦਿਨ ਹੋਰ ਪੈਣ ਵਾਲੀ ਭਾਰੀ ਵਰਖਾ ਦੌਰਾਨ ਦੁਬਾਰਾ ਗੜੇਮਾਰੀ ਅਤੇ ਤੇਜ਼ ਹਵਾਵਾਂ ਚੱਲਣ ਦੇ ਨਾਲ-ਨਾਲ ਭਾਰੀ ਵਰਖਾ ਹੋਣ ਦੇ ਆਸਾਰ ਜਤਾਏ ਜਾ ਰਹੇ ਹਨ। ਜਿਸ ਕਾਰਨ ਗਰੀਬ ਵਰਗ ਦੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਵੀ ਪੈ ਸਕਦਾ ਹੈ