ਯੂਥ ਅਕਾਲੀ ਦਲ ਨੇ ਨਵਜੋਤ ਸਿੱਧੂ ਦਾ ਮੰਗਿਆ ਅਸਤੀਫਾ
Monday, Feb 18, 2019 - 03:12 PM (IST)
ਤਰਨਤਾਰਨ (ਵਿਜੇ) : ਪੁਲਵਾਮਾ ਅੱਤਵਾਦੀ ਹਮਲੇ ਦੇ ਵਿਰੋਧ 'ਚ ਅੱਜ ਤਰਨਤਾਰਨ 'ਚ ਯੂਥ ਅਕਾਲੀ ਦਲ ਵਲੋਂ ਪਾਕਿਸਤਾਨ ਦੇ ਨਾਲ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ 'ਤੇ ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਯਾਦਵਿੰਦਰ ਸਿੰਘ ਮਾਨੋਚਾਹਲ ਤੇ ਯੂਥ ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਕੌਮ ਦਾ ਗੱਦਾਰ ਹੈ, ਜੋ ਪਾਕਿਸਤਾਨ ਦੇ ਜਨਰਲ ਨੂੰ ਜਾ ਕੇ ਜੱਫੀਆਂ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਪਾਕਿਸਤਾਨ ਭੇਜ ਦੇਣਾ ਚਾਹੀਦਾ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਭਾਰਤ 'ਚ ਦੋਹਰਾ ਕਿਰਦਾਰ ਨਿਭਾ ਰਹੇ ਹਨ। ਇਸ ਦੌਰਾਨ ਯੂਥ ਅਕਾਲੀ ਦਲ ਨੇ ਮੰਗ ਕੀਤੀ ਕਿ ਦੋਹਰੀ ਨੀਤੀ ਅਪਣਾਉਣ ਵਾਲਾ ਨਵਜੋਤ ਸਿੱਧੂ ਅਸਤੀਫਾ ਦੇਵੇ।
ਪੁਲਵਾਮਾ ਹਮਲੇ 'ਤੇ ਜਨਤਾ ਦਾ ਗੁੱਸਾ ਵਧਦਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਉਨ੍ਹਾਂ ਵਲੋਂ ਵੱਖ-ਵੱਖ ਥਾਂਵਾਂ 'ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।