ਨਗਰ ਕੀਰਤਨ ਧਮਾਕੇ 'ਚ ਮਾਰੇ ਗਏ ਗੁਰਕੀਰਤ ਦਾ ਅਤਿ ਗਮਗੀਨ ਮਾਹੌਲ 'ਚ ਹੋਇਆ ਅੰਤਿਮ ਸੰਸਕਾਰ

Monday, Feb 10, 2020 - 03:30 PM (IST)

ਨਗਰ ਕੀਰਤਨ ਧਮਾਕੇ 'ਚ ਮਾਰੇ ਗਏ ਗੁਰਕੀਰਤ ਦਾ ਅਤਿ ਗਮਗੀਨ ਮਾਹੌਲ 'ਚ ਹੋਇਆ ਅੰਤਿਮ ਸੰਸਕਾਰ

ਤਰਨਤਾਰਨ (ਵਿਜੇ ਅਰੋੜਾ) : ਤਰਨਤਾਰਨ ਦੇ ਪਿੰਡ ਡਾਲੇਕੇ ਵਿਖੇ ਨਗਰ ਕੀਰਤਨ ਦੌਰਾਨ ਧਮਾਕੇ 'ਚ ਮਾਰੇ ਗਏ ਤੀਜੇ ਨੌਜਵਾਨ ਗੁਰਕੀਰਤ ਸਿੰਘ (19) ਪੁੱਤਰ ਸੁਖਦੇਵ ਸਿੰਘ ਦਾ ਅੰਤਿਮ ਸੰਸਕਾਰ ਪਿੰਡ ਪਹੁਵਿੰਡ ਵਿਖੇ ਅਤਿ ਗਮਗੀਨ ਮਾਹੌਲ 'ਚ ਕਰ ਦਿੱਤਾ ਗਿਆ। ਇਸ ਦੌਰਾਨ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਗੁਰਕੀਰਤ ਸਿੰਘ ਵੀ ਮਾਪਿਆਂ ਦਾ ਇਕਲੌਤਾ ਪੁੱਤ ਸੀ।
PunjabKesari
ਇਥੇ ਦੱਸ ਦੇਈਏ ਕਿ ਤਰਨਤਾਰਨ ਦੇ ਪਿੰਡ ਡਾਲੇਕੇ ਵਿਖੇ ਸ਼ਨੀਵਾਰ ਨਗਰ ਕੀਰਤਨ ਦੌਰਾਨ ਹੋਏ ਧਮਾਕੇ 'ਚ ਮੌਕੇ 'ਤੇ ਹੀ ਦੋ ਬੱਚਿਆਂ ਗੁਰਪ੍ਰੀਤ ਸਿੰਘ (11) ਅਤੇ ਮਨਦੀਪ ਸਿੰਘ (17) ਦੀ ਮੌਤ ਹੋ ਗਈ ਸੀ ਜਦਕਿ ਗੁਰਕੀਰਤ ਸਿੰਘ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਸੀ। ਇਸ ਹਾਦਸੇ 'ਚ 11 ਦੇ ਕਰੀਬ ਲੋਕਾਂ ਜ਼ਖਮੀ ਹੋ ਗਏ ਸਨ। ਗੁਰਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਦਾ ਵੀ ਐਤਵਾਰ ਨੂੰ ਪਹੁਵਿੰਡ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ।

PunjabKesari


author

Baljeet Kaur

Content Editor

Related News