ਸ਼ਰਮਸਾਰ: ਇਸ਼ਕ ’ਚ ਅੰਨ੍ਹੀ ਕਲਯੁੱਗੀ ਮਾਂ ਹੀ ਨਿਕਲੀ 6 ਸਾਲਾ ਧੀ ਦੀ ਕਾਤਲ, ਇੰਝ ਦਿੱਤਾ ਵਾਰਦਾਤ ਨੂੰ ਅੰਜਾਮ

Friday, Dec 10, 2021 - 06:45 PM (IST)

ਸ਼ਰਮਸਾਰ: ਇਸ਼ਕ ’ਚ ਅੰਨ੍ਹੀ ਕਲਯੁੱਗੀ ਮਾਂ ਹੀ ਨਿਕਲੀ 6 ਸਾਲਾ ਧੀ ਦੀ ਕਾਤਲ, ਇੰਝ ਦਿੱਤਾ ਵਾਰਦਾਤ ਨੂੰ ਅੰਜਾਮ

ਤਰਨਤਾਰਨ (ਰਮਨ/ਪੰਛੀ) - ਜ਼ਿਲ੍ਹੇ ਦੇ ਕਸਬਾ ਗੋਇੰਦਵਾਲ ਸਾਹਿਬ ਵਿਖੇ ਇਤਿਹਾਸਕ ਗੁਰਦੁਆਰਾ ਬਾਉਲੀ ਸਾਹਿਬ ਕੰਪਲੈਕਸ ਨੇੜਿਓਂ ਰੇਤ ਦੇ ਢੇਰ ਅੰਦਰੋਂ ਲਾਪਤਾ 6 ਸਾਲਾ ਕੁੜੀ ਦੀ ਲਾਸ਼ ਮਿਲਣ ਤੋਂ ਬਾਅਦ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਅ ਲਿਆ ਹੈ। ਭਾਵੇਂ ਇਸ ਬਾਬਤ ਪੁਲਸ ਨੇ ਚੁੱਪੀ ਸਾਧੀ ਹੋਈ ਹੈ, ਜੋ ਸ਼ੁੱਕਰਵਾਰ ਪ੍ਰੈੱਸ ਕਾਨਫਰੰਸ ਰਾਹੀਂ ਜਾਣਕਾਰੀ ਦੇਵੇਗੀ। ਆਪਣੀ ਹੀ ਕੁੱਖੋਂ ਜਨਮ ਦੇਣ ਵਾਲੀ ਇਸ਼ਕ ’ਚ ਅੰਨ੍ਹੀ ਹੋਈ ਕਲਯੁੱਗੀ ਮਾਂ ਨੇ ਇਕ ਵਾਰ ਫਿਰ ਮਮਤਾ ਨੂੰ ਸ਼ਰਮਸਾਰ ਕਰਨ ਦੀ ਮਿਸਾਲ ਪੈਦਾ ਕਰ ਦਿੱਤੀ ਹੈ।

ਪੜ੍ਹੋ ਇਹ ਵੀ ਖ਼ਬਰ - ਬਠਿੰਡਾ: ਸਾਗ ਖਾਣ ਨਾਲ ਮਾਂ-ਪਿਓ ਦੀ ਮੌਤ, ਵੈਂਟੀਲੈਂਟਰ 'ਤੇ ਪੁੱਤ ਲੜ ਰਿਹਾ ਜ਼ਿੰਦਗੀ ਦੀ ਲੜਾਈ

ਜ਼ਿਕਰਯੋਗ ਹੈ ਕਿ ਬੇਟੀ ਦਾ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਆਪਣੇ ਆਸ਼ਕ ਅਤੇ ਹੋਰ ਸਾਥੀਆਂ ਨਾਲ ਮਿਲ ਕੇ ਰੇਤ ਵਿਚ ਮਾਸੂਮ ਪ੍ਰਵੀਨ ਕੌਰ ਨੂੰ ਦਬਾਉਂਦੇ ਹੋਏ ਮੌਤ ਦੇ ਘਾਟ ਉਤਾਰਿਆ ਗਿਆ ਸੀ, ਜਿਸ ਤਹਿਤ ਪੁਲਸ ਨੇ ਕਾਤਿਲ ਮਾਂ ਅਤੇ ਮਾਸੀ ਨੂੰ ਹਿਰਾਸਤ ’ਚ ਲੈਂਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬੀਤੀ 30 ਨਵੰਬਰ ਦੀ ਸ਼ਾਮ ਨੂੰ 6 ਸਾਲਾ ਕੁੜੀ ਪ੍ਰਵੀਨ ਕੌਰ ਦੀ ਮਾਂ ਸੰਦੀਪ ਕੌਰ ਨੇ ਥਾਣਾ ਗੋਇੰਦਵਾਲ ਸਾਹਿਬ ਵਿਖੇ ਦਰਖਾਸਤ ਦਿੱਤੀ ਸੀ ਕਿ ਉਸ ਦੀ ਬੱਚੀ ਜੋ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਮੱਥਾ ਟੇਕਣ ਗਈ ਸੀ ਪਰ ਵਾਪਸ ਨਹੀਂ ਪਰਤੀ, ਜਿਸ ਤੋਂ ਬਾਅਦ ਪੁਲਸ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਦੇ ਹੋਏ ਮਾਮਲਾ ਦਰਜ ਕਰ ਲਿਆ ਸੀ। 5 ਦਸੰਬਰ ਦੀ ਸਵੇਰ ਨੂੰ ਸਥਾਨਕ ਗੁਰਦੁਆਰਾ ਬਾਉਲੀ ਸਾਹਿਬ ਦੇ ਕੰਪਲੈਕਸ ਨੇਡ਼ਿਓਂ ਇਕ ਰੇਤ ਦੇ ਵੱਡੇ ਢੇਰ ਅੰਦਰੋਂ ਪ੍ਰਵੀਨ ਕੌਰ ਦੀ ਲਾਸ਼ ਮਿਲਣ ਤੋਂ ਬਾਅਦ ਸਨਸਨੀ ਫੈਲ ਜਾਂਦੀ ਹੈ।

ਪੜ੍ਹੋ ਇਹ ਵੀ ਖ਼ਬਰ - ਲਵ ਮੈਰਿਜ ਕਰਵਾਉਣ ਮਗਰੋਂ ਵੇਚਣੇ ਪਏ ਸਨ ਗਹਿਣੇ ਤੇ ਫੋਨ, ਅੱਜ ਹੋਰਾਂ ਲਈ ਮਿਸਾਲ ਬਣਿਆ ਇਹ ਜੋੜਾ (ਵੀਡੀਓ)

PunjabKesari

ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਣ ਤੋਂ ਬਾਅਦ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਵੱਲੋਂ ਸੀ. ਸੀ. ਟੀ. ਵੀ. ਕੈਮਰਿਆਂ ਅਤੇ ਹੋਰ ਸੂਤਰਾਂ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਜਾਂਦੀ ਹੈ। ਪੁਲਸ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਮ੍ਰਿਤਕ ਪ੍ਰਵੀਨ ਕੌਰ ਦੀ ਮਾਂ ਸੰਦੀਪ ਕੌਰ ਜੋ ਆਪਣੇ ਪਤੀ ਤੋਂ ਵੱਖ ਕਿਰਾਏ ਦੇ ਕਮਰੇ ’ਚ ਰਹਿ ਰਹੀ ਸੀ। ਉਸ ਦਾ ਇਕ 8 ਸਾਲਾ ਮੁੰਡਾ ਪਤੀ ਕੋਲ ਵੱਖ ਰਹਿ ਰਿਹਾ ਹੈ। ਜਾਂਚ ’ਚ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਮ੍ਰਿਤਕ ਦੀ ਮਾਂ ਸੰਦੀਪ ਕੌਰ ਦੇ ਕਿਸੇ ਵਿਅਕਤੀ ਨਾਲ ਨਾਜਾਇਜ਼ ਸਬੰਧ ਹਨ। ਸ਼ੱਕ ਦੇ ਆਧਾਰ ’ਤੇ ਬੀਤੇ ਵੀਰਵਾਰ ਰਾਤ ਇਹ ਗੱਲ ਸਾਹਮਣੇ ਆ ਗਈ ਸੀ ਕਿ ਪ੍ਰਵੀਨ ਕੌਰ ਨੂੰ ਉਸ ਦੀ ਮਾਂ ਨੇ ਆਪਣੇ ਆਸ਼ਕ ਨਾਲ ਮਿਲ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ ਤਾਂ ਜੋ ਉਹ ਆਸਾਨੀ ਨਾਲ ਵਿਆਹ ਕਰਵਾ ਸਕਣ।

ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਦੇ ਹੋਟਲ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਲੁਧਿਆਣਾ ਦੇ 3 ਕਾਰੋਬਾਰੀ ਅਤੇ 1 ਕੁੜੀ ਗ੍ਰਿਫ਼ਤਾਰ

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੰਦੀਪ ਕੌਰ ਦੇ ਲਵਜੀਤ ਸਿੰਘ ਨਾਮਕ ਵਿਅਕਤੀ ਨਾਲ ਪਿਛਲੇ ਕਰੀਬ 6 ਮਹੀਨਿਆਂ ਤੋਂ ਨਾਜਾਇਜ਼ ਸਬੰਧ ਚੱਲ ਰਹੇ ਸਨ, ਜਿਸ ਨੇ ਸੰਦੀਪ ਕੌਰ ਨੂੰ ਵਿਆਹ ਕਰਵਾਉਣ ਲਈ ਰਾਜ਼ੀ ਕਰ ਲਿਆ ਸੀ। ਪ੍ਰਵੀਨ ਕੌਰ ਦੀ ਧੀ ਉਨ੍ਹਾਂ ਦੇ ਰਿਸ਼ਤੇ ’ਚ ਰੋੜਾ ਬਣੀ ਹੋਈ ਸੀ। ਬੇਟੀ ਨੂੰ ਰਸਤੇ ਤੋਂ ਹਟਾਉਣ ਲਈ ਲਈ ਫਿਲਮੀ ਅੰਦਾਜ਼ ’ਚ ਇਕ ਪਲਾਨ ਤਿਆਰ ਕੀਤਾ ਗਿਆ। ਮਾਂ ਸੰਦੀਪ ਕੌਰ ਨੇ ਆਪਣੇ ਆਸ਼ਕ ਲਵਜੀਤ ਸਿੰਘ ਅਤੇ ਆਪਣੀ ਭੈਣ ਸੁਮਨਦੀਪ ਕੌਰ ਅਤੇ ਉਸ ਦੇ ਆਸ਼ਕ ਨੂੰ ਘਰ ਬੁਲਾ ਲਿਆ ਅਤੇ 6 ਸਾਲਾ ਮਾਸੂਮ ਪ੍ਰਵੀਨ ਕੌਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜ਼ਬਰਦਸਤੀ ਮੰਜੇ ਉੱਪਰ ਪ੍ਰਵੀਨ ਕੌਰ ਨੂੰ ਲਿਟਾਉਂਦੇ ਹੋਏ ਮਾਂ ਸੰਦੀਪ ਕੌਰ ਵੱਲੋਂ ਮੂੰਹ ਨੂੰ ਘੁੱਟਦੇ ਹੋਏ ਉਸ ਦਾ ਸਾਹ ਰੋਕ ਦਿੱਤਾ ਗਿਆ। ਇਸ ਮੌਕੇ ਲਵਜੀਤ ਸਿੰਘ ਨੇ ਪ੍ਰਵੀਨ ਕੌਰ ਦੀਆਂ ਲੱਤਾਂ ਫੜੀਆਂ ਹੋਈਆਂ ਸਨ। ਆਪਣੀ ਜਾਨ ਨੂੰ ਬਚਾਉਣ ਲਈ ਪ੍ਰਵੀਨ ਕੌਰ ਤੜਫਦੀ ਰਹੀ ਪਰ ਕਲਯੁੱਗੀ ਮਾਂ ਵੱਲੋਂ ਬੇਟੀ ਦਾ ਮੂੰਹ ਉਦੋਂ ਤੱਕ ਬੰਦ ਰੱਖਿਆ ਗਿਆ, ਜਦੋਂ ਤੱਕ ਉਹ ਮਰ ਨਹੀਂ ਗਈ। 

ਪੜ੍ਹੋ ਇਹ ਵੀ ਖ਼ਬਰ - ਬਟਾਲਾ 'ਚ ਕੁੜੀ ਨੂੰ ਲੈ ਕੇ ਹੋਏ ਮਾਮੂਲੀ ਤਕਰਾਰ ਨੇ ਧਾਰਿਆ ਭਿਆਨਕ ਰੂਪ, ਚੱਲੀ ਗੋਲ਼ੀ (ਤਸਵੀਰਾਂ)

ਪ੍ਰਵੀਨ ਨੂੰ ਮ੍ਰਿਤਕ ਸਮਝ ਉਸ ਨੂੰ ਮੋਢੇ ਨਾਲ ਲਾ ਕੇ ਦਵਾਈ ਦਿਵਾਉਣ ਦੇ ਬਹਾਨੇ ਘਰੋਂ ਰਵਾਨਾ ਹੋਈ ਮਾਂ ਸੰਦੀਪ ਕੌਰ ਅਤੇ ਆਸ਼ਕ ਲਵਜੀਤ ਸਿੰਘ ਦੇਰ ਰਾਤ ਗੁਰਦੁਆਰਾ ਬਾਉਲੀ ਸਾਹਿਬ ਦੇ ਕੰਪਲੈਕਸ ’ਚ ਚੋਰੀ ਦਾਖਲ ਹੋ ਕੇ ਰੇਤ ਦੇ ਢੇਰ ’ਚ ਦਬਾਉਣ ਲੱਗਦੇ ਹਨ ਤਾਂ ਪ੍ਰਵੀਨ ਕੌਰ ਸਾਹ ਚੱਲਦੇ ਵੇਖ ਹੈਰਾਨ ਹੋ ਜਾਂਦੇ ਹਨ, ਜਿਸ ਤੋਂ ਬਾਅਦ ਰੇਤ ਅੰਦਰ ਦਬਾਉਣ ਤੋਂ ਬਾਅਦ ਇਕ ਵੱਡਾ ਪੱਥਰ ਰੱਖ ਦਿੱਤਾ ਜਾਂਦਾ ਹੈ ਤਾਂ ਜੋ ਪ੍ਰਵੀਨ ਜ਼ਿੰਦਾ ਬੱਚ ਨਾ ਸਕੇ ਅਤੇ ਇਹ ਭੇਤ ਉਜਾਗਰ ਨਾ ਹੋ ਸਕੇ। ਇਸ ਦੌਰਾਨ ਪ੍ਰਵੀਨ ਕੌਰ ਦੀ ਬੜੀ ਬੇਰਹਿਮੀ ਨਾਲ ਮੌਤ ਹੋ ਗਈ। 

ਪੜ੍ਹੋ ਇਹ ਵੀ ਖ਼ਬਰ - ਖ਼ਾਸ ਖ਼ਬਰ : UK ਸਮੇਤ ਇਨ੍ਹਾਂ 12 ਦੇਸ਼ਾਂ ਤੋਂ ਆਉਣ ਵਾਲੇ ਮੁਸਾਫਰਾਂ ਦੀ ਅੰਮ੍ਰਿਤਸਰ ’ਚ ਸੌਖੀ ਨਹੀਂ ਹੋਵੇਗੀ ਐਂਟਰੀ

ਹੈਰਾਨੀ ਦੀ ਗੱਲ ਇਹ ਰਹੀ ਕਿ ਕਲਯੁੱਗੀ ਮਾਂ ਜਿਸ ਨੇ ਆਪਣੀ ਕੁੱਖੋਂ ਪ੍ਰਵੀਨ ਕੌਰ ਨੂੰ ਜਨਮ ਦਿੱਤਾ ਸੀ, ਉਸ ਵੱਲੋਂ ਬੇਟੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਜੋ ਲੋਕਾਂ ਅਤੇ ਪੁਲਸ ਸਾਹਮਣੇ ਨਾਟਕੀ ਰੂਪ ’ਚ ਮਗਰਮੱਛ ਦੇ ਅੱਥਰੂ ਵਹਾਉਂਦੀ ਰਹੀ। ਸੂਤਰਾਂ ਅਨੁਸਾਰ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਮ੍ਰਿਤਕ ਦੀ ਮਾਂ ਸੰਦੀਪ ਕੌਰ ਅਤੇ ਉਸ ਦੇ ਆਸ਼ਕ ਲਵਜੀਤ ਸਿੰਘ, ਮਾਸੀ ਸੁਮਨਦੀਪ ਕੌਰ ਦੇ ਉਸ ਦੇ ਆਸ਼ਕ ਨੂੰ ਹਿਰਾਸਤ ਵਿਚ ਲੈ ਲਿਆ ਹੈ। ਇਸ ਬਾਬਤ ਜਦੋਂ ਥਾਣਾ ਮੁਖੀ ਕੇਵਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਕੇਸ ਦੀ ਜਾਂਚ ਜਾਰੀ ਹੈ, ਜਿਸ ਤੋਂ ਬਾਅਦ ਸਾਰੀ ਜਾਣਕਾਰੀ ਮੀਡੀਆ ਨੂੰ ਦੇ ਦਿੱਤੀ ਜਾਵੇਗੀ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

rajwinder kaur

Content Editor

Related News