ਤਰਨਤਾਰਨ ’ਚ ਸ਼ਰਮਨਾਕ ਘਟਨਾ, ਹਵਸੀ ਦਰਿੰਦੇ ਨੇ 7 ਸਾਲ ਦੇ ਬੱਚੇ ਨਾਲ ਕੀਤਾ ਗ਼ਲਤ ਕੰਮ

Tuesday, Jan 12, 2021 - 10:41 AM (IST)

ਤਰਨਤਾਰਨ ’ਚ ਸ਼ਰਮਨਾਕ ਘਟਨਾ, ਹਵਸੀ ਦਰਿੰਦੇ ਨੇ 7 ਸਾਲ ਦੇ ਬੱਚੇ ਨਾਲ ਕੀਤਾ ਗ਼ਲਤ ਕੰਮ

ਤਰਨਤਾਰਨ (ਰਾਜੂ): ਜ਼ਿਲੇ੍ਹ ਅਧੀਨ ਆਉਂਦੇ ਇਕ ਪਿੰਡ ’ਚ 7 ਸਾਲਾਂ ਮਾਸੂਮ ਬੱਚੇ ਨਾਲ ਬਦਫ਼ੈਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗਿ੍ਰਫ਼ਤਾਰ ਕਰ ਲਿਆ ਹੈ।ਪੁਲਸ ਨੂੰ ਦਰਜ ਕਰਵਾਏ ਬਿਆਨਾਂ ’ਚ ਮਾਸੂਮ ਬੱਚੇ ਦੇ ਪਿਤਾ ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਉਸ ਦੇ ਦੋ ਬੱਚੇ ਹਨ। 

ਇਹ ਵੀ ਪੜ੍ਹੋ : ਸਰਕਾਰੀ ਸਕੂਲਾਂ ’ਚ ਪੜ੍ਹ ਰਹੀਆਂ ਕੁੜੀਆਂ ਦੀ ਸਿਹਤ ਸੰਭਾਲ ਲਈ 8 ਕਰੋੜ ਤੋਂ ਵੱਧ ਦੀ ਗ੍ਰਾਂਟ ਜਾਰੀ

ਬੀਤੇ ਦਿਨ ਉਸ ਦਾ 7 ਸਾਲ ਦਾ ਬੇਟਾ ਪਤੰਗਾਂ ਲੈਣ ਲਈ ਦੁਕਾਨ ’ਤੇ ਗਿਆ ਸੀ ਜੋ ਕਿ ਵਾਪਸ ਘਰ ਨਹੀਂ ਪਰਤਿਆ। ਉਸ ਨੇ ਪਿੰਡ ’ਚ ਹੀ ਉਸ ਦੀ ਭਾਲ ਕੀਤੀ ਤਾਂ ਇਕ ਖੰਡਰ ਨੁੰਮਾ ਜਗ੍ਹਾ ਤੋਂ ਉਸ ਨੂੰ ਬੱਚੇ ਦੇ ਰੌਣ ਦੀ ਆਵਾਜ਼ ਸੁਣਾਈ ਦਿੱਤੀ ਅਤੇ ਜਦ ਉਸ ਨੇ ਅੰਦਰ ਜਾ ਕੇ ਵੇਖਿਆ ਤਾਂ ਪਿੰਡ ਦਾ ਰਣਜੀਤ ਸਿੰਘ ਰਾਣਾ ਨਾਮਕ ਵਿਅਕਤੀ ਉਸ ਦੇ ਬੱਚੇ ਨਾਲ ਕਥਿਤ ਤੌਰ ’ਤੇ ਬਦਫ਼ੈਲੀ ਕਰ ਰਿਹਾ ਸੀ, ਜੋ ਉਸ ਨੂੰ ਵੇਖ ਕੇ ਭੱਜ ਗਿਆ। ਬੱਚੇ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਬੀਤੇ ਕੱਲ ਵੀ ਮੇਰੇ ਨਾਲ ਬਦਫ਼ੈਲੀ ਕੀਤੀ ਸੀ ਅਤੇ ਕਿਸੇ ਨੂੰ ਨਾ ਦੱਸਣ ਦੀ ਧਮਕੀ ਵੀ ਦਿੱਤੀ ਸੀ। ਬੱਚੇ ਦੇ ਪਿਤਾ ਦੇ ਬਿਆਨਾਂ ’ਤੇ ਰਣਜੀਤ ਸਿੰਘ ਉਰਫ਼ ਰਾਣਾ ਪੁੱਤਰ ਅਵਨੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਮੰਤਰੀ ਮੰਡਲ ਵਲੋਂ ‘ਪੰਜਾਬ ਯਕਮੁਸ਼ਤ ਨਿਪਟਾਰਾ ਸਕੀਮ-2021’ ਨੂੰ ਮੰਜੂਰੀ


author

Baljeet Kaur

Content Editor

Related News