ਤਰਨਤਾਰਨ ਦੇ ਪਿੰਡ ਲੋਹਕਾ ''ਚੋਂ ਮਿਲੇ ਦੋ ਜ਼ਿੰਦਾ ਬੰਬ, ਪੁਲਸ ਜਾਂਚ ਸ਼ੁਰੂ
Saturday, Sep 28, 2019 - 09:19 AM (IST)
ਤਰਨਤਾਰਨ/ਪੱਟੀ (ਰਮਨ,ਪਾਠਕ) : ਜ਼ਿਲਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਲੋਹਕਾ 'ਚ ਦੋ ਜ਼ਿੰਦਾ ਬੰਬ ਮਿਲਣ ਨਾਲ ਪਿੰਡ ਅਤੇ ਆਸ-ਪਾਸ ਦੇ ਇਲਾਕਿਆਂ 'ਚ ਦਹਿਸ਼ਤ ਫੈਲ ਗਈ । ਇਸ਼ ਸਬੰਧੀ ਪੁਲਸ ਪਾਰਟੀ ਨੇ ਦੋਵੇਂ ਬੰਬ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਤਹਿਸੀਲ ਪੱਟੀ ਦੇ ਅਧੀਨ ਆਉਂਦੇ ਪਿੰਡ ਲੋਹਕਾ ਦੇ ਇਕ ਮਿਕਸਿੰਗ ਪਲਾਂਟ ਦੀਆਂ ਝਾੜੀਆਂ 'ਚੋਂ ਦੋ ਬੰਬ ਮਿਲਣ ਨਾਲ ਹੜਕੰਪ ਮਚ ਗਈ । ਮਿਕਸਿੰਗ ਪਲਾਂਟ ਦੇ ਸੇਵਾਦਾਰ ਨੇ ਸਫਾਈ ਦੇ ਦੌਰਾਨ ਝੰਡੀਆਂ 'ਚ ਪਏ ਇਨ੍ਹਾਂ ਬੰਬਾਂ ਨੂੰ ਦੇਖ ਕੇ ਇਸ ਦੀ ਸੂਚਨਾ ਪਲਾਂਟ ਦੇ ਮਾਲਕ ਅਤੇ ਪਿੰਡ ਦੇ ਸਰਪੰਚ ਲਖਵਿੰਦਰ ਸਿੰਘ ਨੂੰ ਦਿੱਤੀ। ਜਿਸ ਨੇ ਇਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ।
ਜਾਣਕਾਰੀ ਅਨੁਸਾਰ ਪੁਰਾਣੇ ਸਮੇਂ 'ਚ ਮਿਕਸਿੰਗ ਪਲਾਂਟ ਦੇ ਆਸ-ਪਾਸ ਬੀ.ਐੱਸ.ਐੱਫ. ਦੀ ਯੂਨਿਟ ਰਿਹਾ ਕਰਦਾ ਸੀ। ਇਹ ਬੰਬ ਉਨ੍ਹਾਂ ਦੇ ਹੋ ਸਕਦੇ ਹਨ। ਪੁਲਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਇਸ ਮੌਕੇ ਪਹੁੰਚੇ ਡੀ.ਐੱਸ.ਪੀ. ਪੱਟੀ ਕੰਵਲਜੀਤ ਸਿੰਘ ਨੇ ਇਨ੍ਹਾਂ ਦੋਵਾਂ ਬੰਬਾਂ ਨੂੰ ਕਬਜ਼ੇ 'ਚ ਲੈ ਕੇ ਅਗੇਰਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਬੀ.ਐੱਸ.ਐੱਫ. ਅਧਿਕਾਰੀਆਂ ਦੇ ਧਿਆਨ 'ਚ ਲਿਆ ਦਿੱਤਾ ਗਿਆ ਹੈ। ਉਹ ਇਸ ਸਬੰਧੀ ਜਾਂਚ ਕਰਨਗੇ। ਇਸ ਦੇ ਬਾਅਦ ਹੀ ਕੁਝ ਦੱਸਿਆ ਜਾ ਸਕੇਗਾ।