ਜ਼ਹਿਰੀਲੀ ਸ਼ਰਾਬ ਨੇ ਦੋ ਹੋਰ ਹੱਸਦੇ-ਖੇਡਦੇ ਪਰਿਵਾਰਾਂ ''ਚ ਵਿਛਾਏ ਸੱਥਰ
Tuesday, Sep 01, 2020 - 01:32 PM (IST)
ਤਰਨਤਾਰਨ (ਰਮਨ, ਵਿਜੇ) : ਤਰਨਤਾਰਨ ਜ਼ਿਲ੍ਹੇ 'ਚ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਅੱਜ ਮੁੜ ਜ਼ਿਲ੍ਹੇ ਦੇ ਪਿੰਡ ਦੀਨੇਵਾਲ ਅਤੇ ਪਲਾਸੋਰ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕ ਵਾਰ ਫ਼ਿਰ ਇਸ ਜ਼ਹਿਰੀਲੀ ਸ਼ਰਾਬ ਨੇ ਹੱਸਦੇ-ਖੇਡਦੇ ਪਰਿਵਾਰਾਂ 'ਚ ਸੱਥਰ ਵਿਛਾ ਦਿੱਤੇ। ਇਸ ਸਬੰਧੀ ਜਾਣਕਾਰੀ ਦਿੰਦਿਆ ਪਿੰਡ ਪਲਾਸੋਰ ਦੀ ਕੁਲਦੀਪ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਜਸਵੰਤ ਸਿੰਘ ਪੁੱਤਰ ਸੰਤੋਖ ਸਿੰਘ ਐਤਵਾਰ ਨੂੰ ਕੰਮ ਕਰ ਲਈ ਗਿਆ ਸੀ। ਇਸ ਉਪਰੰਤ ਜਦੋਂ ਉਹ ਸ਼ਾਮ ਸਮੇਂ ਘਰ ਆਇਆ ਤਾਂ ਉਸ ਨੇ ਸ਼ਰਾਬ ਪੀਤੀ ਹੋਈ ਸੀ, ਜਿਸ ਤੋਂ ਬਾਅਦ ਉਹ ਸੌ ਗਿਆ। ਸਵੇਰੇ ਉਸ ਨੂੰ ਸਾਹ ਲੈਣ 'ਚ ਤਕਲੀਫ਼ ਹੋਣ ਲੱਗੀ ਤਾਂ ਤੁਰੰਤ ਡਾਕਟਰ ਕੋਲ ਦਵਾਈ ਲਿਆ ਕੇ ਦਿੱਤੀ ਤੇ ਉਹ ਖਾ ਕੇ ਆਰਾਮ ਕਰਨ ਲੱਗਾ। ਇਸ ਉਪਰੰਤ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਨੌਜਵਾਨ ਨੇ 3 ਬੱਚਿਆਂ ਦੀ ਮਾਂ ਨਾਲ ਦੋ ਸਾਲ ਕੀਤਾ ਜਬਰ-ਜ਼ਿਨਾਹ, ਇਤਾਰਜ਼ਯੋਗ ਤਸਵੀਰਾਂ ਕੀਤੀਆਂ ਵਾਇਰਲ
ਦੂਜੇ ਪਾਸੇ ਪਿੰਡ ਦੀਨੇਵਾਲ ਵਾਸੀ ਮ੍ਰਿਤਕ ਬਲਦੇਵ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਸ਼ਰਾਬ ਪੀਣ ਦਾ ਆਦੀ ਸੀ ਤੇ ਕਰੀਬ ਦੋ ਮਹੀਨੇ ਤੋਂ ਪਿੰਡ ਨੋਰੰਗਾਬਾਦ ਰਹਿ ਰਿਹਾ ਸੀ, ਜਿਥੋਂ ਉਹ ਸ਼ਰਾਬ ਪੀ ਰਿਹਾ ਸੀ। ਬੀਤੇ ਦਿਨ ਵੀ ਉਸ ਨੇ ਸ਼ਰਾਬ ਪੀਤੀ ਤਾਂ ਉਸਦੀ ਹਾਲਤ ਖਰਾਬ ਹੋ ਗਈ ਅਤੇ ਉਸ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ, ਜਿਥੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਸ਼ਹੀਦ ਰਾਜਿੰਦਰ ਸਿੰਘ ਨੂੰ ਦਿੱਤੀ ਵਿਦਾਈ, ਪਤਨੀ ਬੋਲੀ- ਮਿਲਣ ਦਾ ਵਾਅਦਾ ਕਰ ਦੁਨੀਆ ਤੋਂ ਕਿਉਂ ਚਲੇ ਗਏ? (ਤਸਵੀਰਾਂ)
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਮੁੱਖੀ ਮਨਮੋਹਨ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਮੌਕੇ 'ਤੇ ਪਹੁੰਚ ਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਹੈਵਾਨੀਅਤ ਦੀਆਂ ਹੱਦਾਂ ਪਾਰ, 7 ਬੱਚਿਆਂ ਦੇ ਪਿਓ ਵਲੋਂ 3 ਸਾਲਾ ਬੱਚੀ ਨਾਲ ਜਬਰ-ਜ਼ਿਨਾਹ