ਪਿਆਰ ਪਾ ਕੇ ਪਹਿਲਾਂ ਜਿੱਤਿਆ ਕੁੜੀ ਦਾ ਭਰੋਸਾ ਫਿਰ ਅੱਧੀ ਰਾਤ ਨੂੰ ਘਰ ਤੋਂ ਬਾਹਰ ਬੁਲਾ ਕੀਤੀ ਹੈਵਾਨੀਅਤ

Tuesday, Jul 21, 2020 - 10:43 AM (IST)

ਪਿਆਰ ਪਾ ਕੇ ਪਹਿਲਾਂ ਜਿੱਤਿਆ ਕੁੜੀ ਦਾ ਭਰੋਸਾ ਫਿਰ ਅੱਧੀ ਰਾਤ ਨੂੰ ਘਰ ਤੋਂ ਬਾਹਰ ਬੁਲਾ ਕੀਤੀ ਹੈਵਾਨੀਅਤ

ਤਰਨਤਾਰਨ (ਰਾਜੂ) : ਪਿੰਡ ਮਹਿੰਦੀਪੁਰ ਵਿਖੇ ਇਕ ਕੁੜੀ ਨਾਲ ਜ਼ਬਰ ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਖੇਮਕਰਨ ਪੁਲਸ ਨੇ ਪ੍ਰੇਮੀ ਅਤੇ ਉਸ ਦੇ ਦੋਸਤ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋਂ : ਪੱਤਰਕਾਰੀ ਦੀ ਧੌਂਸ ਦਿਖਾ ਨੌਜਵਾਨ ਔਰਤ ਨਾਲ ਕੀਤਾ ਜਬਰ-ਜ਼ਨਾਹ, ਖਿੱਚੀਆਂ ਇਤਰਾਜ਼ੋਗ ਤਸਵੀਰਾਂ

ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ 19 ਸਾਲਾਂ ਪੀੜਤਾ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸ ਦੀ ਪਿੰਡ ਦੇ ਹੀ ਹਰਪਾਲ ਸਿੰਘ ਉਰਫ ਭਾਲਾ ਨਾਮਕ ਨੌਜਵਾਨ ਨਾਲ ਦੋਸਤੀ ਹੋ ਗਈ ਅਤੇ ਉਹ ਇਕ ਦੂਸਰੇ ਨੂੰ ਪਸੰਦ ਕਰਨ ਲੱਗ ਪਏ। ਅਕਸਰ ਹੀ ਉਹ ਦੋਵੇਂ ਮੋਬਾਇਲ 'ਤੇ ਗੱਲਬਾਤ ਕਰਦੇ ਰਹਿੰਦੇ ਸੀ। ਬੀਤੀ 18 ਜੁਲਾਈ ਨੂੰ ਰਾਤ ਕਰੀਬ 11 ਵਜੇ ਹਰਪਾਲ ਸਿੰਘ ਨੇ ਉਸ ਨੂੰ ਫੋਨ ਕਰਕੇ ਘਰੋਂ ਬਾਹਰ ਆਉਣ ਲਈ ਕਿਹਾ। ਜਦ ਉਹ ਘਰੋਂ ਬਾਹਰ ਆਈ ਤਾਂ ਉਹ ਕਥਿਤ ਤੌਰ 'ਤੇ ਉਸ ਨੂੰ ਆਪਣੇ ਦੋਸਤ ਜਸਕਰਨ ਸਿੰਘ ਦੇ ਘਰ ਲੈ ਗਿਆ। ਜਿੱਥੇ ਹਰਪਾਲ ਸਿੰਘ ਨੇ ਉਸ ਨਾਲ ਜ਼ਬਰ-ਜ਼ਨਾਹ ਕੀਤਾ ਅਤੇ ਕਿਸੇ ਨੂੰ ਦੱਸਣ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਇਸ ਬਾਰੇ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਤੇ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ।

ਇਹ ਵੀ ਪੜ੍ਹੋਂ : 12ਵੀਂ ਦੇ ਵਿਦਿਆਰਥੀਆਂ ਦੀ ਉਡੀਕ ਖ਼ਤਮ, ਪੰਜਾਬ ਬੋਰਡ ਅੱਜ ਐਲਾਨੇਗਾ 'ਨਤੀਜਾ'

ਇਸ ਸਬੰਧੀ ਏ. ਐੱਸ. ਆਈ. ਬਲਵਿੰਦਰ ਕੌਰ ਨੇ ਦੱਸਿਆ ਕਿ ਮੁਦਈਆ ਦੇ ਬਿਆਨਾਂ 'ਤੇ ਹਰਪਾਲ ਸਿੰਘ ਉਰਫ ਭਾਲਾ ਪੁੱਤਰ ਸੁਰਜੀਤ ਸਿੰਘ ਅਤੇ ਜਸਕਰਨ ਸਿੰਘ ਪੁੱਤਰ ਬਾਜ ਸਿੰਘ ਵਾਸੀਆਨ ਮਹਿੰਦੀਪੁਰ ਖਿਲਾਫ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


author

Baljeet Kaur

Content Editor

Related News