ਬੀ. ਐੱਸ. ਐੱਫ. ਨੇ ਗ੍ਰਿਫ਼ਤਾਰ ਕੀਤੇ 5 ਸਮੱਗਲਰਾਂ ਦਾ ਰਿਮਾਂਡ ਹਾਸਲ ਕਰ ਸ਼ੁਰੂ ਕੀਤੀ ਜਾਂਚ

Monday, Aug 24, 2020 - 10:25 AM (IST)

ਬੀ. ਐੱਸ. ਐੱਫ. ਨੇ ਗ੍ਰਿਫ਼ਤਾਰ ਕੀਤੇ 5 ਸਮੱਗਲਰਾਂ ਦਾ ਰਿਮਾਂਡ ਹਾਸਲ ਕਰ ਸ਼ੁਰੂ ਕੀਤੀ ਜਾਂਚ

ਤਰਨਤਾਰਨ (ਰਮਨ ਚਾਵਲਾ) : ਭਾਰਤ-ਪਾਕਿਸਤਾਨ ਸਰਹੱਦ ਨੂੰ ਪਾਰ ਕਰ ਪਿੰਡ ਡੱਲ 'ਚ ਦਾਖਲ ਹੋਣ ਦੀ ਕੋਸ਼ਿਸ਼ ਨੂੰ ਬੀਤੇ ਦਿਨੀਂ ਨਾਕਾਮ ਕਰਦੇ ਹੋਏ ਬੀ. ਐੱਸ. ਐੱਫ. ਦੇ ਜਵਾਨਾਂ ਨੇ 5 ਘੁਸਪੈਠੀਏ ਢੇਰ ਕਰ ਦਿੱਤੇ ਸਨ। ਜਿੰਨ੍ਹਾਂ ਪਾਸੋਂ ਅਸਲਾ, ਮੋਬਾਇਲ ਫੋਨ, ਪਾਕਿਸਤਾਨੀ ਕਰੰਸੀ, 10 ਕਿਲੋ ਹੈਰੋਇਨ ਬਰਾਮਦ ਕੀਤੀ ਸੀ। ਸ਼ਨੀਵਾਰ ਰਾਤ ਨੂੰ ਸਰਹੱਦ ਨੇੜਿਓ ਬੀ. ਐੱਸ. ਐੱਫ. ਵਲੋਂ ਵੱਖ-ਵੱਖ ਥਾਵਾਂ ਤੋਂ 3 ਕਿਲੋ 536 ਗ੍ਰਾਮ ਹੈਰੋਇਨ, 30 ਗ੍ਰਾਮ ਅਫੀਮ ਬਰਾਮਦ ਕਰਦੇ ਹੋਏ 5 ਹੋਰ ਵਿਅਕਤੀਆਂ ਨੂੰ ਗਿਫ੍ਰਤਾਰ ਵੀ ਕੀਤਾ ਸੀ।ਇਸ ਉਪਰੰਤ ਇਨ੍ਹਾਂ ਸਾਰਿਆਂ ਨੂੰ ਜ਼ਿਲ੍ਹਾ ਪੁਲਸ ਹਵਾਲੇ ਕਰਦੇ ਹੋਏ ਮਾਣਯੋਗ ਅਦਾਲਤ 'ਚ ਪੇਸ਼ ਕਰ ਤਿੰਨ ਦਿਨਾਂ ਰਿਮਾਂਡ ਹਾਸਲ ਕਰਦੇ ਹੋਏ ਅਗਲੇਰੀ ਪੁੱਛ-ਗਿੱਛ ਸ਼ੁਰੂ ਕਰ ਦਿੱਤੀ ਗਈ ਹੈ।ਸਟੇਟ ਸੈੱਲ ਦੀ ਜਾਂਚ ਏਜੰਸੀ ਅਤੇ ਜ਼ਿਲਾ ਪੁਲਸ ਬਰਾਮਦ ਕੀਤੇ ਗਏ ਮੋਬਾਇਲਾਂ ਨੂੰ ਖੰਘਾਲਦੇ ਹੋਏ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਮਾਰੇ ਗਏ ਘੁਸਪੈਠੀਆਂ ਦੇ ਸਬੰਧ ਫੜੇ ਗਏ 5 ਨਸ਼ਾ ਸਮੱਗਲਰਾਂ ਨਾਲ ਤਾਂ ਨਹੀਂ ਸੀ। 

ਇਹ ਵੀ ਪੜ੍ਹੋਂ : ਪੰਜਾਬ ਦੇ 5 ਜ਼ਿਲਿ੍ਹਆਂ ’ਚ ਸਖ਼ਤੀ, ਅੱਜ ਤੋਂ ਨਵੇਂ ਨਿਯਮ ਲਾਗੂ

ਜਾਣਕਾਰੀ ਅਨੁਸਾਰ ਭਾਰਤ-ਪਾਕ ਸਰਹੱਦ ਵਿਖੇ ਪਿੰਡ ਡੱਲ 'ਚ ਪਾਕਿਸਤਾਨ ਵਲੋਂ ਭਾਰਤ ਅੰਦਰ ਦਾਖਲ ਹੋਏ 5 ਘੁਸਪੈਠੀਆਂ ਨੂੰ ਮੌਕਾ ਸੰਭਾਲਦੇ ਹੀ ਬੀ. ਐੱਸ. ਐੱਫ. ਦੀ 103 ਬਟਾਲੀਅਨ ਵਲੋਂ ਗੋਲੀਆਂ ਨਾਲ ਢੇਰ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਚਲਾਏ ਸਰਚ ਅਭਿਆਨ ਦੌਰਾਨ ਬੀ. ਐੱਸ. ਐੱਫ. ਨੇ 1 ਏ. ਕੇ 47 ਰਾਈਫਲ, 2 ਮੈਗਜ਼ੀਨ, 27 ਜ਼ਿੰਦਾ ਰੌਂਦ, 4 ਪਿਸਟਲ 9 ਐੱਮ. ਐੱਮ. ਬਰੇਟਾ (3 ਪਿਸਟਲ ਮੇਡ ਇੰਨ ਇਟਲੀ-01 ਮੇਡ ਇੰਨ ਯੂ. ਐੱਸ. ਏ), 7 ਪਿਸਟਲ ਮੈਗਜ਼ੀਨ, 109 ਜ਼ਿੰਦਾ ਰੌਂਦ, 9 ਕਿਲੋ 920 ਗ੍ਰਾਮ ਹੈਰੋਇਨ, 2 ਮੋਬਇਲ ਫੋਨ (ਇਕ ਫੋਨ ਅੋਪੋ ਜਿਸ 'ਚ ਟੈਲੀਨੌਰ ਦੀ ਸਿਮ, ਇਕ ਫੋਨ ਜਿਸ 'ਚ ਜੈਜ ਦੀ ਸਿਮ) ,610 ਰੁਪਏ ਦੀ ਪਾਕਿਸਤਾਨੀ ਕਰੰਸੀ ਅਤੇ ਪਿੱਠੂ ਬੈਗ ਬਰਾਮਦ ਕੀਤੇ ਸਨ। ਮ੍ਰਿਤਕਾਂ ਪਾਸੋਂ ਕੋਈ ਵੀ ਪਛਾਣ ਪੱਤਰ ਨਹੀਂ ਮਿਲਣ ਕਾਰਨ ਉਨ੍ਹਾਂ ਦੀ ਪਛਾਣ ਨਹੀਂ ਹੋ ਪਾਈ। ਜਿਸ ਦੌਰਾਨ ਬੀ. ਐੱਸ. ਐੱਫ. ਵਲੋਂ ਉਕਤ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਥਾਣਾ ਖਾਲੜਾ ਪੁਲਸ ਹਵਾਲੇ ਕਰ ਮਾਮਲਾ ਦਰਜ ਕਰ ਲਿਆ ਗਿਆ ਸੀ। ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੱਟੀ ਸਥਿਤ ਸਰਕਾਰੀ ਹਸਪਤਾਲ ਦੀ ਮੌਰਚਰੀ 'ਚ 72 ਘੰਟਿਆਂ ਲਈ ਰੱਖਿਆ ਗਿਆ ਹੈ। ਜਿਸ ਤੋਂ ਬਾਅਦ ਮੰਗਲਵਾਰ ਨੂੰ ਇਨ੍ਹਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਪੁਲਸ ਨੇ ਬਰਾਮਦ ਕੀਤੇ ਫੋਨਾਂ ਨੂੰ ਸਟੇਟ ਦੀ ਜਾਂਚ ਏਜੰਸੀ ਹਵਾਲੇ ਕਰ ਦਿੱਤਾ ਹੈ ਜੋ ਇਸ ਦੀ ਜਾਂਚ 'ਚ ਲੱਗੀਆਂ ਹਨ ਕਿ ਜ਼ਿਲੇ ਨਾਲ ਸਬੰਧਿਤ ਕਿਹੜੇ ਵਿਅਕਤੀਆਂ ਦਾ ਉਕਤ ਮਾਰੇ ਗਏ ਘੁਸਪੈਠੀਆਂ ਨਾਲ ਸਬੰਧ ਸਨ।

ਇਹ ਵੀ ਪੜ੍ਹੋਂ : 14 ਸਾਲਾ ਭਤੀਜੀ ਨੂੰ ਬੇਹੋਸ਼ ਕਰਕੇ ਕਰਵਾਇਆ ਜਬਰ-ਜ਼ਿਨਾਹ, ਬਣਾਈ ਵੀਡੀਓ

ਇਸ ਹੋਈ ਕਾਰਵਾਈ ਤੋਂ ਬਾਅਦ ਹਰਕਤ 'ਚ ਆਈ ਬੀ. ਐੱਸ. ਐੱਫ. ਵਲੋਂ ਬੀ. ਐੱਸ. ਐੱਫ. ਪੋਸਟਵਾਂ ਤਾਰਾ ਸਿੰਘ ਥਾਣਾ ਖਾਲੜਾ ਨੇੜੇ ਭਾਰਤ ਪਾਕਿਸਤਾਨ ਬਾਰਡਰ ਕੰਡਿਆਲੀ ਤਾਰ ਗੇਟ ਨੰਬਰ 140/01 ਤੋਂ ਪੰਜ ਵਿਅਕਤੀਆਂ ਨੂੰ ਹੈਰੋਇਨ ਸਣੇ ਕਾਬੂ ਕੀਤਾ ਗਿਆ, ਜਿੰਨ੍ਹਾਂ ਨੇ ਆਪਣੇ ਪੈਰੀ ਪਾਈਆਂ ਚੱਪਲਾਂ ਹੇਠਾਂ 1 ਕਿਲੋ 120 ਗ੍ਰਾਮ ਹੈਰੋਇਨ ਲੁਕਾਈ ਹੋਈ ਸੀ ਨੂੰ ਬਰਾਮਦ ਕਰਦੇ ਹੋਏ ਥਾਣਾ ਖਾਲੜਾ ਪੁਲਸ ਹਵਾਲੇ ਕਰ ਦਿੱਤਾ ਗਿਆ। ਜਿੱਥੇ ਇੰਸਪੈਕਟਰ ਹਿੰਮਤ ਬੋਰੇ ਕੰਪਨੀ ਕਮਾਂਡਰ ਈ ਕੰਪਨੀ 103 ਬਟਾਲੀਆਨ ਬੀ. ਐੱਸ. ਐੱਫ. ਦੇ ਬਿਆਨਾਂ ਹੇਠ ਦੋਸ਼ੀ ਬਿਕਰਮਜੀਤ ਸਿੰਘ ਪੁੱਤਰ ਹਰਚਰਨ ਸਿੰਘ, ਨਿਰਮਲ ਸਿੰਘ ਪੁੱਤਰ ਸੋਹਨ ਸਿੰਘ, ਨੱਛਤਰ ਸਿੰਘ ਪੁੱਤਰ ਗੋਪਾਲ ਸਿੰਘ, ਪੰਜਾਬ ਸਿੰਘ ਪੁੱਤਰ ਕਾਬਲ ਸਿੰਘ, ਰਾਜੂ ਪੁੱਤਰ ਨਿਰਵੈਲ ਸਿੰਘ ਵਾਸੀਆਨ ਵਾਂ ਤਾਰਾ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਜਿੰਨ੍ਹਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰ ਤਿੰਨ ਦਿਨਾਂ ਰਿਮਾਂਡ ਹਾਸਲ ਕੀਤਾ ਗਿਆ ਹੈ।

ਇਹ ਵੀ ਪੜ੍ਹੋਂ : ਪੰਜਾਬ 'ਚ ਰੁਲ ਰਹੀਆਂ ਮਾਵਾਂ: ਪੁੱਤ ਨੇ ਬੁੱਢੀ ਮਾਂ 'ਤੇ ਢਾਹਿਆ ਤਸ਼ੱਦਦ, ਵੇਖੋਂ ਦਰਦਨਾਕ ਤਸਵੀਰਾਂ

ਇਸ ਦੇ ਨਾਲ ਹੀ ਇਕ ਹੋਰ ਕਾਰਵਾਈ ਦੌਰਾਨ ਬੀ. ਐੱਸ. ਐੱਫ. ਦੇ ਇੰਸਪੈਕਟਰ ਕੁਲਦੀਪ ਕੰਪਨੀ ਕਮਾਂਡਰ ਦੇ ਬਿਆਨਾਂ ਹੇਠ ਫਰਾਰ ਮੁਲਜ਼ਮ ਤਰਸੇਮ ਸਿੰਘ ਪੁੱਤਰ ਰਛਪਾਲ ਸਿੰਘ ਵਾਸੀ ਸਰਾਏ ਅਮਾਨਤ ਖਾਂ ਦੀ ਜ਼ਮੀਨ 'ਚੋਂ 8 ਪੈਕਟ ਹੈਰੋਇਨ ਜਿਸ ਦਾ ਵਜ਼ਨ 2 ਕਿਲੋ 416 ਗ੍ਰਾਮ ਹੈਰੋਇਨ ਸੀ, ਸਣੇ 30 ਗ੍ਰਾਮ ਅਫੀਮ ਬਰਾਮਦ ਕਰਦੇ ਹੋਏ ਥਾਣਾ ਸਰਾਏ ਅਮਾਨਤ ਖਾਂ ਵਿਖੇ ਮਾਮਲਾ ਦਰਜ ਕਰਵਾਇਆ ਗਿਆ ਹੈ। ਇਸ ਸਬੰਧੀ ਐੱਸ. ਐੱਸ. ਪੀ. ਧਰੁਮਨ ਐੱਚ. ਨਿੰਬਾਲੇ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ 5 ਵਿਅਕਤੀਆਂ ਦਾ ਪੁਲਸ ਰਿਮਾਂਡ ਹਾਸਲ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਿਸ 'ਚ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਮਾਰੇ ਗਏ ਘੁਸਪੈਠੀਆਂ ਦਾ ਗ੍ਰਿਫਤਾਰ ਕੀਤੇ ਗਏ ਪੰਜ ਮੁਲਜ਼ਮਾਂ ਨਾਲ ਕੋਈ ਸਬੰਧ ਤਾਂ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕਿ ਲੋੜ ਅਨੁਸਾਰ ਜੁਆਇੰਟ ਇੰਟੈਰੋਗੇਸ਼ਨ ਸੈਂਟਰ ਅੰਮ੍ਰਿਤਸਰ ਦੀ ਮਦਦ ਲਈ ਜਾਵੇਗੀ।


author

Baljeet Kaur

Content Editor

Related News