ਤਰਨਤਾਰਨ ਬੰਬ ਧਮਾਕਾ : ਐੱਨ.ਆਈ.ਏ. ਨੇ ਕਬਜ਼ੇ ''ਚ ਲਿਆ ਰਿਕਾਰਡ
Monday, Oct 07, 2019 - 12:08 PM (IST)

ਤਰਨਤਾਰਨ : ਪਿੰਡ ਪੰਡੋਰੀ ਗੋਲਾ 'ਚ 4 ਸਤੰਬਰ ਨੂੰ ਹੋਏ ਬੰਬ ਧਮਾਕੇ ਦੀ ਜਾਂਚ ਕਰ ਰਹੀ ਐੱਨ.ਆਈ.ਏ. ਦੀ ਟੀਮ ਨੇ ਐਤਵਾਰ ਨੂੰ ਜ਼ਿਲਾ ਪੁਲਸ ਪੁਲਸ ਹੈੱਡਕਵਾਟਰ ਪਹੁੰਚ ਕੇ ਰਿਕਾਰਡ ਨੂੰ ਕਬਜ਼ੇ 'ਚ ਲੈ ਲਿਆ। ਸੂਤਰਾਂ ਦੀ ਮੰਨੀਏ ਪਹਿਲਾ ਸਰਗਰਮ ਰਹੇ ਜ਼ਿਲੇ ਦੇ ਸਬੰਧਤ ਅੱਤਵਾਦੀਆਂ ਨਾਲ ਵੀ ਇਸ ਧਮਾਕੇ ਨੂੰ ਜੋੜ ਕੇ ਦੇਖਿਆ ਜਾ ਰਿਹਾ ਹੈ। ਡੀ.ਐੱਸ.ਪੀ. ਰੈਂਕ ਦੇ ਅਧਿਕਾਰੀ ਵਲੋਂ ਸੀ.ਆਈ.ਏ. ਸਟਾਫ ਥਾਣਾ ਸਦਰ, ਥਾਣਾ ਝਬਾਲ, ਥਾਣਾ ਸਰਾਏ ਅਮਾਨਤ ਖਾਂ ਅਤੇ ਵੈਰੋਵਾਲ 'ਚ ਪਹੁੰਚ ਕੇ ਕੁਝ ਰਿਕਾਰਡ ਦੇ ਬਾਰੇ ਜਾਣਕਾਰੀ ਲਈ ਗਈ।
ਅੱਤਵਾਦੀ ਗੁਰਜੰਟ ਸਿੰਘ ਜੰਟਾ ਵਲੋਂ ਬਣਾਇਆ ਗਿਆ ਬੰਬ ਪਿੰਡ ਪੰਡੋਰੀ ਗੋਲਾ ਸਥਿਤ ਖਾਲੀ ਪਲਾਂਟ 'ਚ ਦੱਬਿਆ ਗਿਆ ਸੀ। ਬੰਬ ਦੱਬਣ ਸਮੇਂ ਗੁਰਜੰਟ ਸਿੰਘ ਜੰਟਾ ਦਾ ਚਚੇਰਾ ਭਰਾ ਅੰਮ੍ਰਿਤਪਾਲ ਸਿੰਘ ਪੁੱਤਰ ਸਰਬਜੀਤ ਸਿੰਘ ਵੀ ਕੁਝ ਹੀ ਦੂਰੀ 'ਤੇ ਸੀ। ਹਰਜੀਤ ਸਿੰਘ ਹੀਰਾ ਦੇ ਘਰ 'ਚ ਬੈਠਕ ਤੋਂ ਬਾਅਦ ਜੰਟਾ ਆਪਣੇ ਸਾਥੀ ਬਿਕਰਮਜੀਤ ਸਿੰਘ ਉਰਫ ਵਿੱਕੀ ਵਾਸੀ ਪਿੰਡ ਕਦਗਿਲ ਨਾਲ ਆਪਣੇ ਪਿੰਡ ਦੇ ਨੌਜਵਾਨ ਹਰਪ੍ਰੀਤ ਸਿੰਘ ਹੈਪੀ ਨੂੰ ਵੀ ਆਪਣੇ ਨਾਲ ਲੈ ਗਏ ਸੀ। ਹੀਰਾ ਦੇ ਘਰ ਤੋਂ ਕੱਸੀ ਲੈ ਕੇ ਜਦੋਂ ਉਹ ਜ਼ਮੀਨ ਖੋਦਣ ਜਾ ਰਹੇ ਸਨ ਤਾਂ ਕੱਸੀ ਦਾ ਵਾਰ ਉਕਤ ਬੰਬ ਨੂੰ ਲੱਗ ਗਿਆ, ਜਿਸ ਕਾਰਨ ਬੰਬ ਫੱਟ ਗਿਆ। ਇਸ ਧਮਾਕੇ 'ਚ ਪਿੰਡ ਕਰਗਿਲ ਵਾਸੀ ਬਿਕਰਮਜੀਤ ਸਿੰਘ ਉਰਫ ਵਿੱਕੀ ਅਤੇ ਹਰਪ੍ਰੀਤ ਸਿੰਘ ਹੈਪੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੋਵਾਂ ਨੂੰ ਦਿਸ਼ਾ-ਨਿਰਦੇਸ਼ ਦੇਣ ਵਾਲੇ ਗੁਰਜੰਟ ਸਿੰਘ ਜੰਟਾ ਜ਼ਖਮੀ ਹੋ ਗਿਆ।