ਤਰਨਤਾਰਨ ’ਚ ਕੋਰੋਨਾ ਦੇ 9 ਹੋਰ ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ
Thursday, Jun 18, 2020 - 07:21 PM (IST)

ਤਰਨਤਾਰਨ,(ਰਾਜੂ) : ਕੋਰੋਨਾ ਵਾਇਰਸ ਦੇ ਦੁਨੀਆ ਭਰ ’ਚ ਵੱਧ ਰਹੇ ਪਾਜ਼ੇਟਿਵ ਮਾਮਲਿਆਂ ਕਾਰਨ ਹਰ ਪਾਸੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਉਥੇ ਹੀ ਅੱਜ ਤਰਨਤਾਰਨ ’ਚ ਵੀ ਕੋਰੋਨਾ ਦੇ ਹੋਰ ਨਵੇਂ 9 ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ’ਚ 4 ਲੋਕ ਜੇਲ੍ਹ ਪੱਟੀ ਦੇ, 2 ਭਿਖੀਵਿੰਡ ਤੇ 3 ਸ਼ੂਗਰ ਮਿੱਲ ਨੇੜੇ ਮਜ਼ਦੂਰ ਵਰਗ ਦੇ ਲੋਕਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ, ਜਿਸ ਕਾਰਨ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।