ਤਰਨਤਾਰਨ : ਵਿਆਹ ਤੋਂ ਬਾਅਦ ਬਦਲਿਆ ਐੱਨ. ਆਰ. ਆਈ ਲਾੜਾ (ਵੀਡੀਓ)

06/24/2018 9:54:27 AM

ਤਰਨਤਾਰਨ (ਵਿਜੈ ਕੁਮਾਰ) : ਐੱਨ. ਆਰ. ਆਈ ਪੰਜਾਬੀਆਂ ਵਲੋਂ ਵਿਆਹ ਤੋਂ ਬਾਅਦ ਆਪਣੀ ਪਤਨੀ ਨੂੰ ਛੱਡਣ ਦਾ ਰੁਝਾਨ ਵੱਧਦਾ ਜਾ ਰਿਹਾ ਹੈ। ਇਸੇ ਤਰ੍ਹਾਂ  ਦਾ ਮਾਮਲਾ ਤਰਨਤਾਰਨ 'ਚ ਸਾਹਮਣੇ ਆਇਆ ਹੈ। ਜਿਥੇ ਰਣਪ੍ਰੀਤ ਨਾਂ ਦੀ ਲੜਕੀ ਨੂੰ ਉਸ ਦੇ ਪਤੀ ਵਲੋਂ ਕੁਝ ਸਮੇਂ ਬਾਅਦ ਹੀ ਛੱਡ ਦਿੱਤਾ ਗਿਆ। ਰਣਪ੍ਰੀਤ ਨੇ ਆਪਣੇ ਸਹੁਰੇ ਪਰਿਵਾਰ ਤੇ ਪਤੀ 'ਤੇ ਦੋਸ਼ ਲਗਾਇਆ ਹੈ ਕਿ ਉਸ ਨੂੰ ਵਿਦੇਸ਼ ਭੇਜਣ ਲਈ 30 ਲੱਖ ਰੁਪਏ ਦੀ ਮੰਗ ਕੀਤੀ। ਉਸ ਨੇ ਦੱਸਿਆ ਕਿ ਉਸ ਦਾ ਵਿਆਹ ਜੈ ਸਿੰਘ ਨਾਂ ਦੇ ਵਿਅਕਤੀ ਨਾਲ ਹੋਇਆ ਸੀ ਪਰ ਉਸ ਦੇ ਪਤੀ ਨੇ ਧੋਖੇ ਨਾਲ ਵਿਆਹ ਦੇ ਸਰਟੀਫਿਕੇਟ 'ਤੇ ਆਪਣੇ ਨਾਂ ਦੀ ਬਜਾਏ ਆਪਣੇ ਮਾਮੇ ਦੇ ਲੜਕੇ ਗੁਲਬਾਗ ਸਿੰਘ ਦਾ ਨਾਂ ਰਜਿਸਟਰਡ ਕਰ ਦਿੱਤਾ।
ਇਸ ਸਬੰਧੀ ਡੀ. ਐੱਸ. ਪੀ. ਪ੍ਰਲਾਦ ਦਾ ਕਹਿਣਾ ਹੈ ਕਿ ਦੋਵੇਂ ਧਿਰਾਂ ਵਲੋਂ ਇਕ ਦੂਜੇ 'ਤੇ ਇਲਜ਼ਾਮ ਲਗਾਏ ਜਾ ਰਹੇ ਹਨ, ਜਿਸ 'ਤੇ ਅਸਲ ਸੱਚ ਸਾਹਮਣੇ ਆਉਣ 'ਤੇ ਕਾਰਵਾਈ ਕੀਤੀ ਜਾਵੇਗੀ।


Related News