ਤਪਾ ਦੇ ਪ੍ਰਸਿੱਧ ਫੋਟੋਗ੍ਰਾਫਰ ਅਤੇ ਉਸ ਦੇ ਸਹਾਇਕ ਦੀ ਹਾਦਸੇ ’ਚ ਦਰਦਨਾਕ ਮੌਤ

01/28/2023 4:44:37 PM

ਤਪਾ ਮੰਡੀ (ਸ਼ਾਮ,ਗਰਗ) : ਤਪਾ ਦੇ ਪ੍ਰਸਿਧ ਫੋਟੋਗ੍ਰਾਫਰ ਅਤੇ ਉਸ ਦੇ ਸਹਾਇਕ ਦੀ ਵਿਆਹ ਸਮਾਗਮ ’ਚ ਸ਼ਾਮਲ ਹੋਣ ਉਪਰੰਤ ਵਾਪਸ ਆਉਂਦੇ ਸਮੇਂ ਹਾਦਸੇ ’ਚ ਦਰਦਨਾਕ ਮੌਤ ਹੋ ਗਈ। ਇਸ ਹਾਦਸੇ ਵਿਚ 2 ਹੋਰ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਇਸ ਦਰਦਨਾਕ ਘਟਨਾ ਤੋਂ ਬਾਅਦ ਸ਼ਹਿਰ ’ਚ ਮਾਤਮ ਛਾ ਗਿਆ ਅਤੇ ਸੋਗ ਵੱਜੋਂ ਫੋਟੋਗ੍ਰਾਫਰ ਐਸੋਸੀਏਸ਼ਨ ਨੇ ਆਪਣੇ ਕਾਰੋਬਾਰ ਬੰਦ ਰੱਖੇ। ਜਾਣਕਾਰੀ ਅਨੁਸਾਰ ਪ੍ਰਸਿੱਧ ਫੋਟੋਗ੍ਰਾਫਰ ਲੁਕੇਸ਼ ਕੁਮਾਰ ਉਰਫ ਲੱਕੀ ਆਪਣੇ ਸਹਾਇਕਾ ਜੁਗਰਾਜ ਸਿੰਘ ਬੱਲ੍ਹੋ, ਗੁਰਸੇਵਕ ਸਿੰਘ ਦਰਾਕਾ ਅਤੇ ਧਰਮ ਪਾਲ ਸਿੰਘ ਬੱਲ੍ਹੋ ਨਾਲ ਕਾਰ ’ਚ ਸਵਾਰ ਹੋ ਕੇ ਹੁਸ਼ਿਆਰਪੁਰ ਇਕ ਵਿਆਹ ਸਮਾਗਮ ਦੀ ਫੋਟੋਗ੍ਰਾਫੀ ਕਰਕੇ ਵਾਪਸ ਆ ਰਹੇ ਸੀ ਜਦ ਫਗਵਾੜਾ ਨਜ਼ਦੀਕ ਪੁੱਜੇ ਤਾਂ ਕਾਰ ਅੱਗੇ ਆਵਾਰਾ ਪਸ਼ੂ ਅੱਗੇ ਆਉਣ ਕਾਰਨ ਗੱਡੀ ਦਾ ਸੰਤੁਲਨ ਵਿਗੜਨ ਕਾਰਨ ਕਾਰ ਦਰੱਖਤ ਨਾਲ ਜਾ ਟਕਰਾਈ। 

ਇਸ ਦੌਰਾਨ ਕਾਰ ’ਚ ਸਵਾਰ ਲੁਕੇਸ਼ ਕੁਮਾਰ ਅਤੇ ਜੁਗਰਾਜ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਗੁਰਸੇਵਕ ਸਿੰਘ ਅਤੇ ਧਰਮਪਾਲ ਸਿੰਘ ਗੰਭੀਰ ਜ਼ਖਮੀ ਹੋ ਗਏ। ਘਟਨਾ ਦਾ ਪਤਾ ਲੱਗਦੇ ਹੀ ਪਰਿਵਾਰਕ ਮੈਂਬਰ ਘਟਨਾ ਥਾਂ ’ਤੇ ਪਹੁੰਚ ਗਏ। ਇਸ ਹਾਦਸੇ ’ਚ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। 


Gurminder Singh

Content Editor

Related News