ਟਾਂਗਰੀ ਨਦੀ ’ਚ ਡਿੱਗੀਆਂ ਬੱਚੀਆਂ ਦੀਆਂ ਮਿਲੀਆਂ ਲਾਸ਼ਾਂ

Tuesday, Aug 22, 2023 - 02:19 PM (IST)

ਟਾਂਗਰੀ ਨਦੀ ’ਚ ਡਿੱਗੀਆਂ ਬੱਚੀਆਂ ਦੀਆਂ ਮਿਲੀਆਂ ਲਾਸ਼ਾਂ

ਦੇਵੀਗੜ੍ਹ (ਨੌਗਾਵਾਂ) : ਬੀਤੇ ਦਿਨ ਦੇਵੀਗੜ੍ਹ ਤੋਂ 10 ਕਿਲੋਮੀਟਰ ਦੂਰ ਪਿੰਡ ਬੁਧਮੋਰ ਨੇੜੇ ਟਾਂਗਰੀ ਨਦੀ ਵਿਚ ਦੋ ਛੋਟੀਆਂ ਬੱਚੀਆਂ ਅਮਰੂਦ ਤੋੜਦੀਆਂ ਡੂੰਘੇ ਪਾਣੀ ਵਿਚ ਡਿੱਗ ਕੇ ਡੁੱਬ ਗਈਆਂ ਸਨ, ਉਨ੍ਹਾਂ ਦੋਵਾਂ ਦੀਆਂ ਲਾਸ਼ਾਂ ਮਿਲ ਗਈਆਂ ਹਨ। ਥਾਣਾ ਜੁਲਕਾਂ ਦੀ ਪੁਲਸ ਨੇ ਇਸ ਸਬੰਧੀ 174 ਦੀ ਕਾਰਵਾਈ ਕਰਕੇ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬੁਧਮੋਰ ਦੀਆਂ ਦੋ ਲੜਕੀਆਂ ਮੰਜੂ ਪੁਤਰੀ ਗੁਰਮੀਤ ਸਿੰਘ ਉਮਰ 11 ਸਾਲ ਅਤੇ ਮਨਦੀਪ ਕੌਰ ਪੁਤਰੀ ਕੁਲਦੀਪ ਸਿੰਘ ਉਮਰ 9 ਸਾਲ ਆਪਣੇ ਦਾਦੇ ਨਾਲ ਸਵੇਰੇ ਸਾਢੇ 10 ਵਜੇ ਦੇ ਕਰੀਬ ਗਈਆਂ ਸਨ, ਜੋ ਕਿ ਟਾਂਗਰੀ ਨਦੀ ਦੇ ਕੰਢੇ ਤੋਂ ਪਸ਼ੂਆਂ ਲਈ ਘਾਹ ਵੱਢਣ ਗਿਆ ਸੀ। ਉਥੇ ਟਾਂਗਰੀ ਦੇ ਕੰਢੇ ਤੇ ਅਮਰੂਦ ਦਾ ਬੂਟਾ ਸੀ। ਜਿਸ ਤੋਂ ਇਹ ਬੱਚੀਆਂ ਉਪਰ ਚੜ੍ਹ ਕੇ ਅਮਰੂਦ ਤੋੜਨ ਲੱਗ ਪਈਆਂ ਅਤੇ ਅਚਾਨਕ ਨਦੀ ਦੇ ਡੂੰਘੇ ਪਾਣੀ ਵਿਚ ਡਿੱਗ ਕੇ ਡੁੱਬ ਗਈਆਂ।


author

Gurminder Singh

Content Editor

Related News