''ਆਪ'' ਦੀ ਲੀਡ ਦੇਖ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਈ ਵਿਧਾਇਕਾ ਬਲਜਿੰਦਰ ਕੌਰ

Tuesday, Feb 11, 2020 - 02:29 PM (IST)

''ਆਪ'' ਦੀ ਲੀਡ ਦੇਖ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਈ ਵਿਧਾਇਕਾ ਬਲਜਿੰਦਰ ਕੌਰ

ਤਲਵੰਡੀ ਸਾਬੋ (ਮਨੀਸ਼) : ਦਿੱਲੀ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਲੀਡ ਨੂੰ ਦੇਖਦਿਆਂ ਵਰਕਰਾਂ ਵਲੋਂ ਜਿੱਤ ਦਾ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਵਿਧਾਨਸਭਾ ਹਲਕਾ ਤਲਵੰਡੀ ਸਾਬੋ ਵਿਚ ਵੀ 'ਆਪ' ਨੂੰ ਜਿੱਤ ਵੱਲ ਵੱਧਦੇ ਦੇਖ ਖੁਸ਼ੀ ਵਜੋਂ ਹਲਕਾ ਵਿਧਾਇਕਾ ਬਲਜਿੰਦਰ ਕੌਰ ਦੀ ਅਗਵਾਈ ਵਿਚ 'ਆਪ' ਵਰਕਰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ।

PunjabKesari

ਵਰਕਰਾਂ ਨੇ ਖੁਸ਼ੀ ਵਿਚ ਨਿਸ਼ਾਨ-ਏ-ਖਾਲਸਾ ਚੌਕ 'ਤੇ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ। ਉਥੇ ਹੀ ਹਲਕਾ ਵਿਧਾਇਕਾ ਬਲਜਿੰਦਰ ਕੌਰ ਨੇ ਦਿੱਲੀ ਵਿਚ ਅਰਵਿੰਦ ਕੇਜਰੀਵਾਲ ਦੀ ਤੀਜੀ ਵਾਰ ਜਿੱਤ ਹੁੰਦੀ ਦੇਖ ਵਧਾਈ ਦਿੱਤੀ। ਦੱਸ ਦੇਈਏ ਕਿ ਅੱਜੇ ਚੋਣ ਕਮਿਸ਼ਨ ਵਲੋਂ ਰਸਮੀ ਤੌਰ 'ਤੇ 'ਆਪ' ਦੀ ਜਿੱਤ ਦਾ ਐਲਾਨ ਨਹੀਂ ਕੀਤਾ ਗਿਆ ਪਰ ਸਵੇਰ ਤੋਂ ਵੋਟਾਂ ਦੀ ਹੋ ਰਹੀ ਗਿਣਤੀ 'ਚ 'ਆਪ' ਵਿਰੋਧੀ ਪਾਰਟੀਆਂ ਭਾਜਪਾ ਤੇ ਕਾਂਗਰਸ ਨੂੰ ਲਗਾਤਾਰ ਪਛਾੜ ਕੇ ਅੱਗੇ ਨਿਕਲਦੀ ਜਾ ਰਹੀ, ਜਿਸ ਨੂੰ ਦੇਖਦਿਆਂ ਆਮ ਆਦਮੀ ਪਾਰਟੀ ਦੇ ਵਰਕਰਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।


author

cherry

Content Editor

Related News