ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਦਾ ਹੋਇਆ ਦਿਹਾਂਤ

Tuesday, Aug 15, 2017 - 04:18 PM (IST)

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਦਾ ਹੋਇਆ ਦਿਹਾਂਤ

ਮੋਹਾਲੀ, (ਗੁਰਪ੍ਰੀਤ ਸਿੰਘ ਨਿਆਮੀਆ)  -ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਦਾ ਮੁਹਾਲੀ ਜੀ ਅੱਜ ਬਾਅਦ ਦੁਪਹਿਰ ਅਕਾਲ ਚਲਾਣਾ ਕਰ ਗਏ। ਉਹ ਪਿਛਲੇ ਕਈ ਦਿਨਾਂ ਤੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਚੈਰੀਟੇਬਲ ਹਸਪਤਾਲ ਸੁਹਾਣਾ 'ਚ ਦਾਖਲ ਸਨ। ਗਿਆਨੀ ਮੱਲ ਸਿੰਘ ਨੂੰ ਇੰਨਫੈਕਸ਼ਨ ਕਾਰਣ ਹਸਪਤਾਲ 'ਚ ਲਿਆਂਦਾ ਗਿਆ ਸੀ। ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। 
ਪ੍ਰਾਪਤ ਜਾਣਕਾਰੀ ਅਨੁਸਾਰ ਜਥੇਦਾਰ ਜੀ 63 ਸਾਲ ਦੇ ਸਨ। ਉਹ ਪਿੰਡ ਤਾਜੋਕੇ ਜ਼ਿਲਾ ਬਰਨਾਲਾ ਦੇ ਰਹਿਣ ਵਾਲੇ ਸਨ।


Related News