ਘਰ 'ਚ ਖੇਡਦਿਆਂ ਵਾਪਰਿਆ ਹਾਦਸਾ, ਗਲ਼ ’ਚ ਰੱਸੀ ਫਸਣ ਨਾਲ 8 ਸਾਲਾ ਬੱਚੀ ਦੀ ਦਰਦਨਾਕ ਮੌਤ

Wednesday, Jun 09, 2021 - 10:29 AM (IST)

ਘਰ 'ਚ ਖੇਡਦਿਆਂ ਵਾਪਰਿਆ ਹਾਦਸਾ, ਗਲ਼ ’ਚ ਰੱਸੀ ਫਸਣ ਨਾਲ 8 ਸਾਲਾ ਬੱਚੀ ਦੀ  ਦਰਦਨਾਕ ਮੌਤ

ਫਿਲੌਰ (ਭਾਖੜੀ): ਘਰ ’ਚ ਝੂਲਾ ਝੂਲਦੇ ਹੋਏ 8 ਸਾਲਾਂ ਦੀ ਮਾਸੂਮ ਬੱਚੀ ਦੇ ਗਲੇ ਵਿਚ ਝੂਲੇ ਦੀ ਰੱਸੀ ਫਸਣ ਕਾਰਨ ਉਸ ਦਾ ਦਮ ਘੁੱਟ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਘਟਨਾ ਸਮੇਂ ਬੱਚੇ ਦੀ ਮਾਤਾ ਘਰ ’ਚ ਸੌਂ ਰਹੀ ਸੀ, ਜਿਸ ਨੂੰ ਪੌਣੇ ਘੰਟੇ ਬਾਅਦ ਪਤਾ ਲੱਗਾ ਕਿ ਉਸ ਦੀ ਕੁੜੀ ਦੀ ਮੌਤ ਹੋ ਚੁੱਕੀ ਹੈ।ਸੂਚਨਾ ਮੁਤਾਬਕ ਸਥਾਨਕ ਸ਼ਹਿਰ ਵਿਚ ਪੈਂਦੇ ਪਿੰਡ ਜਗਤਪੁਰਾ ਵਿਚ 8 ਸਾਲ ਦੀ ਬੱਚੀ ਮੁਸਕਾਨ ਦੇ ਨਾਲ ਖੇਡ-ਖੇਡ ਵਿਚ ਦੁਖਦਾਈ ਹਾਦਸਾ ਵਾਪਰ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਬੱਚੀ ਦਾ ਪਿਤਾ ਤਰਸੇਮ ਰੋਜ਼ਾਨਾ ਵਾਂਗ ਕੰਮ ’ਤੇ ਗਿਆ ਹੋਇਆ ਸੀ।

ਇਹ ਵੀ ਪੜ੍ਹੋ:  ਹੈਰਾਨੀਜਨਕ: ਕਾਂਗਰਸੀ ਨੇਤਾ ਨਾਲ ਸਰੀਰਕ ਸਬੰਧ ਬਣਾਉਣ ਤੋਂ ਕੀਤਾ ਇਨਕਾਰ ਤਾਂ ਪਾਵਰਕਾਮ ਨੇ ਪੁੱਟਿਆ ਮੀਟਰ

PunjabKesari

ਦੁਪਹਿਰ ਨੂੰ ਖਾਣਾ ਖਾਣ ਤੋਂ ਬਾਅਦ ਮੁਸਕਾਨ ਦੀ ਮਾਂ ਉਸ ਨੂੰ ਸਵਾਉਣ ਲਈ ਕਮਰੇ ਵਿਚ ਆਵਾਜ਼ਾਂ ਦਿੰਦੀ ਰਹੀ। ਮੁਸਕਾਨ ਨੇ ਕਿਹਾ ਕਿ ਉਹ ਘਰ ਦੇ ਜੰਗਲੇ ਨਾਲ ਬੰਨ੍ਹੀ ਰੱਸੀ ਨਾਲ ਬਣਾਇਆ ਝੂਲਾ ਝੂਲੇਗੀ। ਇਸ ਦੌਰਾਨ ਮੁਸਕਾਨ ਦੀ ਮਾਂ ਨੂੰ ਗਹਿਰੀ ਨੀਂਦ ਆ ਗਈ, ਜਿਸ ਦੌਰਾਨ ਉਕਤ ਹਾਦਸਾ ਵਾਪਰ ਗਿਆ।

ਇਹ ਵੀ ਪੜ੍ਹੋ:  ਫ਼ਿਰੋਜ਼ਪੁਰ: ਇਹ 98 ਸਾਲਾ ਬਾਬਾ ਰੋਜ਼ਾਨਾ ਲਗਾਉਂਦੈ ਦੌੜ, ਸਾਲਾਂ ਤੋਂ ਨਹੀਂ ਹੋਇਆ ਬੀਮਾਰ (ਵੀਡੀਓ)

PunjabKesari

ਪੌਣੇ ਘੰਟੇ ਬਾਅਦ ਜਦੋਂ ਬੱਚੀ ਦੀ ਮਾਤਾ ਦੀ ਅੱਖ ਖੁੱਲ੍ਹੀ ਤਾਂ ਉਸ ਦੀ ਕੋਈ ਆਵਾਜ਼ ਨਾ ਸੁਣ ਕੇ ਕਮਰੇ ਤੋਂ ਬਾਹਰ ਨਿਕਲੀ ਤਾਂ ਬਾਹਰ ਦਾ ਮੰਜਰ ਦੇਖ ਕੇ ਉਸ ਦੀਆਂ ਚੀਕਾਂ ਨਿਕਲ ਗਈਆਂ। ਝੂਲੇ ਦੀ ਰੱਸੀ ਬੱਚੀ ਦੇ ਗਲੇ ’ਚ ਫਸੀ ਹੋਈ ਸੀ ਅਤੇ ਉਹ ਹਵਾ ’ਚ ਲਟਕ ਰਹੀ ਸੀ। ਬੱਚੀ ਨੂੰ ਤੁਰੰਤ ਗੁਆਂਢੀਆਂ ਦੀ ਮਦਦ ਨਾਲ ਸਥਾਨਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਹ ਗੱਲ ਸੁਣਦੇ ਹੀ ਉਸ ਦੀ ਮਾਤਾ ਬੇਸੁੱਧ ਹੋ ਕੇ ਉਥੇ ਹੀ ਡਿੱਗ ਪਈ।

ਇਹ ਵੀ ਪੜ੍ਹੋ: ਹੈਰਾਨੀਜਨਕ: ਪਰਿਵਾਰ ਵਾਲੇ ਕਰ ਰਹੇ ਸਨ ਅੰਤਿਮ ਸੰਸਕਾਰ ਦੀ ਤਿਆਰੀ, ਜ਼ਿੰਦਾ ਹੋਈ 75 ਸਾਲਾ ਬੀਬੀ


author

Shyna

Content Editor

Related News