ਸਤਲੁਜ ਦਰਿਆ ’ਚ ਨਹਾਉਣ ਗਏ ਦੋ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ

Wednesday, Jun 30, 2021 - 04:20 PM (IST)

ਸਤਲੁਜ ਦਰਿਆ ’ਚ ਨਹਾਉਣ ਗਏ ਦੋ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ

ਰਾਹੋਂ— ਇਥੋਂ ਦੇ ਪਿੰਡ ਮਿਰਜ਼ਾਪੁਰ ਦੇ ਨਾਲ ਲੱਗਦੇ ਦਰਿਆ ਸਤਲੁਜ ’ਚ ਨਹਾਉਣ ਗਏ ਦੋ ਨੌਜਵਾਨ ਪਾਣੀ ਦੇ ਤੇਜ਼ ਵਹਾਅ ਕਰਕੇ ਡੁੱਬ ਗਏ। ਇਨ੍ਹਾਂ ’ਚੋਂ ਇਕ ਨੌਜਵਾਨ ਦੀ ਲਾਸ਼ ਨੂੰ ਦਰਿਆ ਦੇ ਕੰਢੇ ਤੋਂ ਬਰਾਮਦ ਕਰ ਲਿਆ ਗਿਆ ਹੈ ਜਦਕਿ ਦੂਜੇ ਨੌਜਵਾਨ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ।

ਇਹ ਵੀ ਪੜ੍ਹੋ:  ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਭਰਾ ਨੂੰ ਵਟਸਐਪ 'ਤੇ ਭੇਜੀ ਸੀ ਲੋਕੇਸ਼ਨ

ਪੁਲਸ ਨੇ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ’ਚ ਭਿਜਵਾ ਦਿੱਤਾ ਹੈ। ਜਾਣਕਾਰੀ ਮੁਤਾਬਕ 28 ਜੂਨ ਦੀ ਦੁਪਹਿਰ ਕਰੀਬ 3 ਵਜੇ ਰਾਹੋਂ ਦੇ ਸਰਾਫਾਂ ਮੁਹੱਲਾ ਦਾ ਜਸਵਿੰਦਰ ਪਾਲ (25) ਇਸੇ ਮੁੱਹਲੇ ਦਾ ਬਿਮਲ ਕੁਮਾਰ, ਰਾਹੋਂ ਦੇ ਦੀਵਾਨੀਆਂ ਮੁਹੱਲੇ ਦਾ ਕਰਨਪ੍ਰੀਤ (18), ਰਾਹੋਂ ਦਾ ਮਨਪ੍ਰੀਤ ਸਿੰਘ (19) ਅਤੇ ਪਿੰਡ ਉਧੋਵਾਲ ਦਾ ਦੌਲਤ ਰਾਮ (20) ਦਰਿਆ ’ਚ ਨਹਾਉਣ ਗਏ ਸਨ।

ਇਹ ਵੀ ਪੜ੍ਹੋ: ‘ਆਕਸਫੋਰਡ’ ’ਚ ਪੜ੍ਹਨ ਵਾਲੀ ਦਿਵਿਆਂਗ ਪੰਜਾਬਣ ਨੇ ਇੰਗਲੈਂਡ ’ਚ ਵਧਾਇਆ ਮਾਣ, ਮਿਲਿਆ ਡਾਇਨਾ ਐਵਾਰਡ

ਇਨ੍ਹਾਂ ਪੰਜੋਂ ਨੌਜਵਾਨਾਂ ਨੇ ਬਿਮਲ ਕੁਮਾਰ, ਕਰਨਪ੍ਰੀਤ ਅਤੇ ਮਨਪ੍ਰੀਤ ਤਾਂ ਨਹਾ ਕੇ ਕੰਢੇ ’ਤੇ ਵਾਪਸ ਆ ਗਏ ਪਰ ਜਸਲਿੰਦਰ ਪਾਲ ਅਤੇ ਦੌਲਤ ਰਾਮ ਪਾਣੀ ਦੇ ਤੇਜ਼ ਵਹਾਅ ਦੇ ਨਾਲ ਰੁੜ ਗਏ। ਬਾਹਰ ਆਏ ਨੌਜਵਾਨਾਂ ਨੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਪੁਲਸ ਨੇ ਫਿਲੌਰ ਅਤੇ ਰੋਪੜ ਨਾਲ ਸਬੰਧਤ ਗੋਤਾਖੋਰਾਂ ਨਾਲ ਸੰਪਰਕ ਕੀਤਾ ਪਰ ਉਹ ਸਮੇਂ ’ਤੇ ਘਟਨਾ ਸਥਾਨ ’ਤੇ ਨਾ ਪਹੁੰਚ ਸਕੇ। ਫਿਲਹਾਲ ਪੁਲਸ ਆਪਣੇ ਪੱਧਰ ’ਤੇ ਸਥਾਨਕ ਲੋਕਾਂ ਦੀ ਸਹਾਇਤਾ ਨਾਲ ਦੌਲਤ ਰਾਮ ਦੀ ਭਾਲ ਕਰ ਰਹੀ ਹੈ। 

ਇਹ ਵੀ ਪੜ੍ਹੋ: ਸੁਖਬੀਰ ਬਾਦਲ ਦੇ ਕੇਜਰੀਵਾਲ ’ਤੇ ਰਗੜੇ, ਕਿਹਾ-ਕੇਜਰੀਵਾਲ ਕੌਣ ਹੁੰਦਾ ਹੈ ਪੰਜਾਬ ਨਾਲ ਵਾਅਦੇ ਕਰਨ ਵਾਲਾ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

shivani attri

Content Editor

Related News