ਮੁਅੱਤਲ DIG ਭੁੱਲਰ ਨੇ ਫਿਰ ਖੜਕਾਇਆ ਹਾਈਕੋਰਟ ਦਾ ਦਰਵਾਜ਼ਾ, ਜ਼ਮਾਨਤ ਲਈ ਦਾਇਰ ਕੀਤੀ ਅਰਜ਼ੀ

Saturday, Jun 20, 2026 - 05:21 PM (IST)

ਮੁਅੱਤਲ DIG ਭੁੱਲਰ ਨੇ ਫਿਰ ਖੜਕਾਇਆ ਹਾਈਕੋਰਟ ਦਾ ਦਰਵਾਜ਼ਾ, ਜ਼ਮਾਨਤ ਲਈ ਦਾਇਰ ਕੀਤੀ ਅਰਜ਼ੀ

ਚੰਡੀਗੜ੍ਹ : ਭ੍ਰਿਸ਼ਟਾਚਾਰ ਮਾਮਲੇ ਨੂੰ ਲੈ ਕੇ ਪੰਜਾਬ ਦੇ ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਨੇ ਜ਼ਮਾਨਤ ਲਈ ਇਕ ਵਾਰ ਫਿਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਭੁੱਲਰ ਨੇ ਇਹ ਅਰਜ਼ੀ ਸੁਪਰੀਮ ਕੋਰਟ ਵਲੋਂ ਉਸ ਨੂੰ 2 ਮਹੀਨਿਆਂ ਦੇ ਅੰਦਰ ਮੁਕੱਦਮਾ ਸ਼ੁਰੂ ਨਾ ਹੋਣ ਦੀ ਸੂਰਤ 'ਚ ਹਾਈਕੋਰਟ ਤੱਕ ਪਹੁੰਚ ਕਰਨ ਦੀ ਖੁੱਲ੍ਹ ਦੇਣ ਤੋਂ 2 ਮਹੀਨੇ ਬਾਅਦ ਦਾਇਰ ਕੀਤੀ ਗਈ ਹੈ।

10 ਅਪ੍ਰੈਲ, 2026 ਨੂੰ ਸੁਣਾਏ ਗਏ ਹੁਕਮਾਂ 'ਚ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਬੈਂਚ ਨੇ ਕਿਹਾ ਸੀ ਕਿ ਜਦੋਂ ਕਿ ਅਸੀਂ ਇਸ ਪੜਾਅ 'ਤੇ ਜ਼ਮਾਨਤ ਦੀ ਅਰਜ਼ੀ 'ਤੇ ਵਿਚਾਰ ਕਰਨ ਦੇ ਇੱਛੁਕ ਨਹੀਂ ਹਾਂ, ਹਾਲਾਂਕਿ, ਅਸੀਂ ਪਟੀਸ਼ਨਰ ਨੂੰ ਇਹ ਖੁੱਲ੍ਹ ਦਿੰਦੇ ਹਾਂ ਕਿ ਜੇਕਰ ਮੁਕੱਦਮਾ ਦੋ ਮਹੀਨਿਆਂ ਦੇ ਅੰਦਰ ਸ਼ੁਰੂ ਨਹੀਂ ਹੁੰਦਾ ਹੈ ਤਾਂ ਉਹ ਜ਼ਮਾਨਤ ਲਈ ਦੁਬਾਰਾ ਹਾਈਕੋਰਟ ਤੱਕ ਪਹੁੰਚ ਕਰ ਸਕਦਾ ਹੈ। ਅਜਿਹੀ ਅਰਜ਼ੀ 'ਤੇ ਹਾਈਕੋਰਟ ਵੱਲੋਂ ਗੁਣ-ਦੋਸ਼ਾਂ ਦੇ ਆਧਾਰ 'ਤੇ ਵਿਚਾਰ ਕੀਤਾ ਜਾਵੇਗਾ। ਇਸ ਤੋਂ ਬਾਅਦ ਭੁੱਲਰ ਵਲੋਂ ਹਾਈਕੋਰਟ 'ਚ ਆਪਣੀ ਅਰਜ਼ੀ ਦਾਇਰ ਕੀਤੀ ਗਈ ਹੈ।


author

Babita

Content Editor

Related News