ਆਮ ਆਦਮੀ ਪਾਰਟੀ ਲਈ 'ਟਰੰਪ ਕਾਰਡ' ਬਣ ਸਕਦੇ ਨੇ ਸੁਸ਼ੀਲ ਰਿੰਕੂ, ਕਾਂਗਰਸ ਲਈ ਝਟਕਾ, ਤਿਕੌਣਾ ਮੁਕਾਬਲਾ ਸੰਭਵ!

Wednesday, Apr 05, 2023 - 10:51 PM (IST)

ਪਠਾਨਕੋਟ (ਸ਼ਾਰਦਾ)- ਜਿਵੇਂ ਕਿ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਸੀ ਕਿ ਕੋਈ ਵੀ ਰਾਜਨੀਤਿਕ ਦਲ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨੂੰ ਹਲਕੇ ’ਚ ਨਹੀਂ ਲੈ ਸਕਦਾ। ਕਾਂਗਰਸ ਅਤੇ ਆਮ ਆਦਮੀ ਪਾਰਟੀ ਲਈ ਇਹ ਚੋਣ ਨਾ ਸਿਰਫ ਪ੍ਰਤਿਸ਼ਠਾ ਦਾ ਸਬੱਬ ਬਣ ਗਈ ਹੈ, ਉਥੇ ਹੀ ਦੂਜੇ ਪਾਸੇ ਅਕਾਲੀ ਦਲ-ਬਸਪਾ ਅਤੇ ਭਾਜਪਾ ਲਈ ਵੀ ਇਸ ਚੋਣ ’ਚ ਚੰਗਾ ਮੁਕਾਬਲਾ ਦੇਣਾ ਭਵਿੱਖ ਦੀ ਰਾਜਨੀਤੀ ਲਈ ਬਹੁਤ ਜ਼ਰੂਰੀ ਹੈ ਅਤੇ ਸਾਲ 2024 ਦੀ ਲੋਕ ਸਭਾ ਚੋਣ ਨੂੰ ਲੈ ਕੇ ਜਨਤਾ ’ਚ ਇਕ ਗਲਤ ਸੰਦੇਸ਼ ਜਾਵੇਗਾ। ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਮੌਤ ਤੋਂ ਬਾਅਦ ਇਹ ਉਪ ਚੋਣ ਹੋਣਾਂ ਤੈਅ ਸੀ ਕਿਉਂਕਿ ਭਾਰਤ ਜੋੜੋ ਯਾਤਰਾ ਦੇ ਦੌਰਾਨ ਰਾਹੁਲ ਗਾਂਧੀ ਦੇ ਨਾਲ-ਨਾਲ ਚੱਲ ਰਹੇ ਸੰਸਦ ਚੌਧਰੀ ਅਚਾਨਕ ਬੇਹੋਸ਼ ਹੋ ਕੇ ਡਿੱਗ ਜਾਣ ਅਤੇ ਅਖੀਰ ਹਾਰਟ ਅਟੈਕ ਨਾਲ ਉਨ੍ਹਾਂ ਦੀ ਮੌਤ ਹੋ ਗਈ ਸੀ।

ਕਾਂਗਰਸ ਹਾਈਕਮਾਨ ਇਸ ਮੁੱਦੇ ’ਤੇ ਇਕਜੁੱਟ ਸੀ ਕਿ ਉਨ੍ਹਾਂ ਦੀ ਪਤਨੀ ਕਮਲਜੀਤ ਕੌਰ ਨੂੰ ਹੀ ਕਾਂਗਰਸ ਦਾ ਉਮੀਦਵਾਰ ਬਣਾਇਆ ਜਾਵੇ, ਜਦੋਂ ਕਿ 2-3 ਲੋਕ ਹੋਰ ਟਿਕਟ ਦੇ ਚਾਹਵਾਨ ਸਨ, ਜਿਸ ’ਚ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਨਾਲ-ਨਾਲ ਸੁਸ਼ੀਲ ਰਿੰਕੂ ਵੀ ਆਪਣੀ ਦਾਅਵੇਦਾਰੀ ਜ਼ੋਰ-ਸ਼ੋਰ ਨਾਲ ਰੱਖ ਰਹੇ ਸਨ ਪਰ ਜਿਉਂ ਹੀ ਚੰਨੀ ਦਾ ਲੁਕਆਊਟ ਨੋਟਿਸ ਜਾਰੀ ਹੋਇਆ ਤਾਂ ਉਹ ਗੇਮ ਤੋਂ ਬਾਹਰ ਹੋ ਗਏ।

ਇਹ ਖ਼ਬਰ ਵੀ ਪੜ੍ਹੋ - ਅੰਬੇਡਕਰ ਜਯੰਤੀ 'ਤੇ ਸਥਾਪਿਤ ਹੋਵੇਗੀ ਬਾਬਾ ਸਾਹਿਬ ਦੀ 125 ਫੁੱਟ ਉੱਚੀ ਮੂਰਤੀ, ਹੈਲੀਕਾਪਟਰ ਨਾਲ ਸੁੱਟੇ ਜਾਣਗੇ ਫੁੱਲ

ਆਮ ਆਦਮੀ ਪਾਰਟੀ ਨੇ ਨੌਜਵਾਨ ਅਤੇ ਪ੍ਰਭਾਵਸ਼ਾਲੀ ਦਲਿਤ ਲੀਡਰ ਸੁਸ਼ੀਲ ਰਿੰਕੂ ਨੂੰ ਆਪਣੀ ਪਾਰਟੀ ’ਚ ਲੈ ਕੇ ਇਕ 'ਟਰੰਪ ਕਾਰਡ' ਚੱਲ ਦਿੱਤਾ ਅਤੇ ਦੋਆਬਾ ਖੇਤਰ ’ਚ ਮਜ਼ਬੂਤ ਸਥਿਤੀ ’ਚ ਚੱਲ ਰਹੀ ਕਾਂਗਰਸ ਲਈ ਇਕ ਵੱਡੇ ਝਟਕੇ ਤੋਂ ਘੱਟ ਨਹੀਂ ਕਿਉਂਕਿ ਸੁਸ਼ੀਲ ਰਿੰਕੂ ਕਾਂਗਰਸ ਦੀ ਅੰਦਰੂਨੀ ਗਤੀਵਿਧੀਆਂ ਨਾਲ ਅਤੇ ਇਸ ਖੇਤਰ ਦੀ ਦਲਿਤ ਰਾਜਨੀਤੀ ਨਾਲ ਪੂਰੀ ਤਰ੍ਹਾਂ ਵਾਕਿਫ਼ ਹਨ। ਇਸ ਲਈ ਆਮ ਆਦਮੀ ਪਾਰਟੀ ਲਈ ਉਹ ਕੋਈ ਵੀ ਵੱਡਾ ਚਮਤਕਾਰ ਕਰਨ ਦੀ ਹਾਲਤ ’ਚ ਹਨ, ਇਸ ਲਈ ਪਾਰਟੀ ਨੂੰ ਆਪਣੇ ਵਰਕਰਾਂ ਨੂੰ ਨਾ ਸਿਰਫ਼ ਇਕਜੁੱਟ ਰੱਖਣਾ ਹੋਵੇਗਾ ਅਤੇ ਸਾਰੇ ਕੈਡਰ ਨੂੰ ਚੋਣਾਂ ’ਚ ਦਿਲ ਤੋਂ ਕੰਮ ਕਰਨ ਲਈ ਪ੍ਰੇਰਿਤ ਕਰਨਾ ਹੋਵੇਗਾ।

ਜਲੰਧਰ ਲੋਕ ਸਭਾ ਉਪ ਚੋਣ ਨੂੰ ਮਾਨ ਸਰਕਾਰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਰਾਸ਼ਟਰੀ ਸੰਗਠਨ ਸਕੱਤਰ ਅਤੇ ਰਾਜ ਸਭਾ ਮੈਂਬਰ ਡਾ. ਸੰਦੀਪ ਪਾਠਕ ਅਤੇ ਰਾਜ ਸਭਾ ਮੈਂਬਰ ਰਾਘਵ ਚੱਡਾ ਨੇ ਇਸ ਚੋਣ ਦੀ ਵਾਗਡੋਰ ਸੰਭਾਲ ਰੱਖੀ ਹੈ ਅਤੇ ਉਸੇ ਦੌਰਾਨ ਸੁਸ਼ੀਲ ਰਿੰਕੂ ਤੇ ਉਨ੍ਹਾਂ ਦੀਆਂ ਨਜ਼ਰਾਂ ਟਿਕ ਗਈਆਂ ਹਨ। ਕਾਂਗਰਸ ਪਾਰਟੀ ਨੇ ਭਣਕ ਲੱਗਣ ’ਤੇ ਕਾਫੀ ਯਤਨ ਕੀਤਾ ਕਿ ਸੁਸ਼ੀਲ ਰਿੰਕੂ ਨਾ ਜਾਣ ਪਰ ਅੰਤ ਰਾਜਨੀਤੀ ਜੋ ਸੰਭਾਵਨਾਵਾਂ ਦਾ ਖੇਡ ਹੈ ’ਚ ਰਿੰਕੂ ਨੇ ਆਮ ਆਦਮੀ ਪਾਰਟੀ ਵਿਚ ਜਾਣ ਦਾ ਫ਼ੈਸਲਾ ਲੈ ਹੀ ਲਿਆ, ਜਿਸ ਦੇ ਦੂਰਗਾਮੀ ਨਤੀਜੇ ਸਾਹਮਣੇ ਆਉਣਗੇ, ਨਾ ਸਿਰਫ਼ ਆਮ ਆਦਮੀ ਪਾਰਟੀ ਨੂੰ ਜਲੰਧਰ ਅਤੇ ਦੁਆਬਾ ’ਚ ਇਕ ਚੰਗਾ ਨੌਜਵਾਨ ਦਲਿਤ ਲੀਡਰ ਮਿਲ ਗਿਆ ਹੈ, ਜੋ ਇਸ ਚੋਣ ’ਚ ਗੇਮ ਚੇਂਜਰ ਦੀ ਭੂਮਿਕਾ ਅਦਾ ਕਰ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ - ਔਰਤ ਨਾਲ ਦਰਿੰਦਗੀ, ਗੈਂਗਰੇਪ ਤੋਂ ਬਾਅਦ ਪੱਥਰ ਮਾਰ-ਮਾਰ ਕੇ ਕੀਤਾ ਕਤਲ, ਫ਼ਿਰ ਹਾਈਵੇਅ 'ਤੇ ਸੁੱਟੀ ਲਾਸ਼

ਕੋਈ ਸ਼ੱਕ ਨਹੀਂ ਕਿ ਕਾਂਗਰਸ ਦੇ ਕੋਲ ਅਜੇ ਵੀ ਤਜੁਰਬੇਕਾਰ ਲੀਡਰਸ਼ਿਪ ਹੈ, ਜੋ ਚੋਣਾਂ ਨੂੰ ਗੰਭੀਰਤਾ ਨਾਲ ਚਲਾਏਗੀ ਪਰ ਹੁਣ ਕਾਂਗਰਸ ਦੇ ਲਈ ਇਹ ਚੋਣ ਇਨ੍ਹਾਂ ਸੌਖਾ ਨਹੀਂ ਰਿਹਾ ਜਿੰਨਾ ਸ਼ੁਰੂ ਲੱਗਦਾ ਸੀ। ਹੁਣ ਜ਼ਮੀਨੀ ਪੱਧਰ ’ਤੇ ਇਕ ਜ਼ਬਰਦਸਤ ਲੜਾਈ ਦੇਖਣ ਨੂੰ ਮਿਲੇਗੀ ਅਤੇ ਇਕ ਅਜਿਹਾ ਤਿਕੌਣਾ ਮੁਕਾਬਲਾ ਜਲੰਧਰ ਲੋਕ ਸਭਾ ਉਪ ਚੋਣ ’ਚ ਹੋਣ ਦੀ ਸੰਭਾਵਨਾ ਹੈ, ਜੋ ਪੰਜਾਬ ਦੇ ਭਵਿੱਖ ਦੀ ਰਾਜਨੀਤੀ ਨੂੰ ਤੈਅ ਕਰਨਗੇ। ਭਾਜਪਾ ਅਤੇ ਅਕਾਲੀ ਦਲ ਲਈ ਵੀ ਇਸ ਚੋਣ ’ਚ ਚੰਗਾ ਨਤੀਜਾ ਦੇਣਾ ਹੋਵੇਗਾ ਨਹੀਂ ਤਾਂ ਉਨ੍ਹਾਂ ਦੇ ਵਰਕਰ ਮਾਯੂਸ ਹੋਣਗੇ।

ਕਾਂਗਰਸ ਦੀ ਨਜ਼ਰ ਸਹਾਨੂਭੂਤੀ ਵੋਟ ’ਤੇ

ਵਰਨਣਯੋਗ ਹੈ ਕਿ ਸਵ. ਚੌਧਰੀ ਸੰਤੋਖ ਸਿੰਘ ਇਕ ਪ੍ਰਭਾਵਸ਼ਾਲੀ ਆਗੂ ਸਨ ਅਤੇ ਉਨ੍ਹਾਂ ਦੇ ਬੇਟੇ ਵੀ ਮੌਜੂਦਾ ਵਿਧਾਇਕ ਹਨ ਅਤੇ ਸ਼੍ਰੀਮਤੀ ਕਮਲਜੀਤ ਕੌਰ ਵੀ ਰਾਜਨੀਤੀ ਨਾਲ ਲੰਬੇ ਸਮੇਂ ਤੋਂ ਜੁੜੀ ਹੋਈ ਹੈ ਕਈ ਦਿਨਾਂ ਤੋਂ ਪੂਰਾ ਪਰਿਵਾਰ ਆਪਣੀ ਕੰਪੇਨ ਚਲਾ ਰਿਹਾ ਹੈ। ਅਜਿਹੀ ਸਥਿਤੀ ’ਚ ਕਾਂਗਰਸ ਦੀ ਨਜ਼ਰ ਸਹਾਨੂਭੂਤੀ ਵੋਟ ’ਤੇ ਹੈ ਕਿ ਖੇਤਰ ਦੀ ਜਨਤਾ ਇਸੇ ਮੁੱਦੇ ’ਤੇ ਵੋਟ ਕਰੇਗੀ ਅਤੇ ਬਾਕੀ ਗੱਲਾਂ ਨੂੰ ਨਜ਼ਰ ਅੰਦਾਜ਼ ਕਰੇਗੀ ਪਰ ਰਾਜਨੀਤੀ ’ਚ ਵੱਡੇ ਉਲਟਫੇਰ ਹੁੰਦੇ ਰਹੇ ਹਨ ਕੀ ਸੁਸ਼ੀਲ ਰਿੰਕੂ ਇੰਨਾ ਵੱਡਾ ਉਲਟਫੇਰ ਕਰਨ ’ਚ ਕਾਮਯਾਬ ਹੋਣਗੇ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ਇਹ ਖ਼ਬਰ ਵੀ ਪੜ੍ਹੋ - ਰਾਮਨੌਮੀ 'ਤੇ ਇਸਲਾਮਿਕ ਸਹਿਯੋਗ ਸੰਗਠਨ ਦੇ ਬਿਆਨ ਦੀ ਭਾਰਤ ਵੱਲੋਂ ਨਿਖੇਧੀ, ਦੱਸਿਆ ਫ਼ਿਰਕੂ ਮਾਨਸਿਕਤਾ ਦੀ ਮਿਸਾਲ

ਜਿਉਂ ਜਿਉਂ ਚੋਣ ਨਜ਼ਦੀਕ ਆਉਂਦੀ ਜਾਵੇਗੀ ਲੋਕਾਂ ਤੋਂ ਮਿਲਣ ਵਾਲੀ ਜਾਣਕਾਰੀ ਦੇ ਆਧਾਰ ਤੇ ਉਨ੍ਹਾਂ ਦਾ ਮਨ ਟਟੌਲਣ ’ਚ ਵਿਸ਼ਲੇਸ਼ਕ ਸਫਲ ਰਹਿਣਗੇ ਅਤੇ ਮੁਕਾਬਲਾ ਕਿਸ ਪਾਸੇ ਜਾ ਰਿਹਾ ਹੈ, ਉਹ ਅਾਗਾਮੀ ਕੁਝ ਦਿਨਾਂ ’ਚ ਸਾਫ਼ ਹੋ ਜਾਵੇਗਾ ਪਰ ਫਿਰ ਵੀ ਸੁਸ਼ੀਲ ਰਿੰਕੂ ’ਤੇ ਦਾਅ ਖੇਡ ਕੇ ਆਮ ਆਦਮੀ ਪਾਰਟੀ ਨੇ ਮੁਕਾਬਲੇ ਨੂੰ ਰੌਚਕ ਬਣਾ ਦਿੱਤਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News