ਬਾਬੇ ਨਾਨਕ ਨੂੰ ਸਮਰਪਿਤ ਮੋਟਰਸਾਈਕਲ ਸਵਾਰਾਂ ਦਾ ਜੱਥਾ ਜਲੰਧਰ ਪਹੁੰਚਿਆ

Tuesday, May 14, 2019 - 04:28 PM (IST)

ਬਾਬੇ ਨਾਨਕ ਨੂੰ ਸਮਰਪਿਤ ਮੋਟਰਸਾਈਕਲ ਸਵਾਰਾਂ ਦਾ ਜੱਥਾ ਜਲੰਧਰ ਪਹੁੰਚਿਆ

ਜਲੰਧਰ (ਸੋਨੂੰ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਨੂੰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੈਨੇਡਾ ਦੇ ਸਰੀ ਤੋਂ ਚੱਲੇ ਸਿੱਖ ਮੋਟਰਸਾਈਕਲ ਕਲੱਬ ਦੇ 6 ਮੈਂਬਰ 40 ਦਿਨ ਦਾ ਸਫਰ ਤੈਅ ਕਰਨ ਤੋਂ ਬਾਅਦ ਜਲੰਧਰ ਪਹੁੰਚੇ। ਜਲੰਧਰ ਪਹੁੰਚਣ 'ਤੇ ਸਿੱਖ ਜੱਥੇ ਦਾ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਜਥੇ ਦੇ ਮੈਂਬਰ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਸ੍ਰੀ ਗੁਰੂ ਨਾਨਕ ਦੇ ਉਪਦੇਸ਼ਾਂ ਤੇ ਖਾਲਸਾ ਏਡ ਦੇ ਕੰਮਾਂ ਦਾ ਪ੍ਰਚਾਰ ਕਰਦਿਆਂ ਇਥੇ ਪਹੁੰਚੇ ਹਨ। 

PunjabKesari
ਜ਼ਿਕਰਯੋਗ ਹੈ ਕਿ ਇਹ ਸਿੱਖ ਮੋਟਰਸਾਈਕਲ ਜੱਥਾ 3 ਅਪ੍ਰੈਲ ਨੂੰ ਸਰੀ ਤੋਂ ਚੱਲਿਆ ਸੀ ਅਤੇ 22 ਦੇਸ਼ਾਂ 'ਚੋਂ ਹੁੰਦਾ ਹੋਇਆ 40 ਦਿਨ ਬਾਅਦ ਗੁਰੂਆਂ ਦੀ ਧਰਤੀ 'ਤੇ ਪਹੁੰਚਿਆਂ, ਜਿੱਥੇ ਗੁਰੂ ਦੀਆਂ ਸੰਗਤਾਂ ਵੱਲੋਂ ਉਨ੍ਹਾਂ ਨੂੰ ਭਰਪੂਰ ਪਿਆਰ ਮਿਲਿਆ।


author

shivani attri

Content Editor

Related News