ਅਕਾਲੀ ਵਰਕਰਾਂ ''ਤੇ ਕਾਂਗਰਸ ਸਭ ਤੋਂ ਵੱਧ ਤਸ਼ੱਦਦ ਕਰ ਰਹੀ ਹੈ : ਰੱਖੜਾ

Monday, Oct 14, 2019 - 04:58 PM (IST)

ਅਕਾਲੀ ਵਰਕਰਾਂ ''ਤੇ ਕਾਂਗਰਸ ਸਭ ਤੋਂ ਵੱਧ ਤਸ਼ੱਦਦ ਕਰ ਰਹੀ ਹੈ : ਰੱਖੜਾ

ਪਟਿਆਲਾ (ਜੋਸਨ) : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਅਕਾਲੀ ਵਰਕਰਾਂ ਅਤੇ ਆਗੂਆਂ 'ਤੇ ਸਭ ਤੋਂ ਵੱਧ ਤਸ਼ੱਦਦ ਕਰ ਰਹੀ ਹੈ। ਸਰਕਾਰ ਨੇ ਅਕਾਲੀ ਵਰਕਰਾਂ ਅਤੇ ਲੋਕਾਂ 'ਤੇ ਤਸ਼ੱਦਦ ਬੰਦ ਨਾ ਕੀਤਾ ਤਾਂ ਸਮੁੱਚਾ ਪੰਜਾਬ ਜਾਮ ਹੋਵੇਗਾ। ਰੱਖੜਾ ਨੇ ਆਖਿਆ ਕਿ ਕਾਂਗਰਸ ਦੇ ਜਬਰ, ਜ਼ੁਲਮ ਅਤੇ ਅੱਤਿਆਚਾਰ ਖਿਲਾਫ਼ ਅਕਾਲੀ ਸਰਕਾਰ ਬਣਦਿਆਂ ਹੀ ਜਵਾਬ ਦਿੱਤਾ ਜਾਵੇਗਾ। ਜਿਹੜੇ ਅਫਸਰ ਧੱਕਾ ਕਰ ਰਹੇ ਹਨ, ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਏਗੀ।

ਉਨ੍ਹਾਂ ਆਖਿਆ ਕਿ ਇਸ ਸਮੇਂ ਸਮੁੱਚੇ ਪੰਜਾਬ 'ਚ ਹਫ਼ੜਾ-ਦਫ਼ੜੀ ਮਚੀ ਹੋਈ ਹੈ। ਨਾਜਾਇਜ਼ ਮਾਈਨਿੰਗ ਅਤੇ ਨਸ਼ਿਆਂ 'ਚ ਸਮੁੱਚਾ ਪੰਜਾਬ ਘਿਰਿਆ ਹੋਇਆ ਹੈ। ਅਮਰਿੰਦਰ ਨੇ ਸਰਕਾਰ ਬਣਨ ਤੋਂ ਪਹਿਲਾਂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕਿਹਾ ਸੀ ਕਿ ਨਸ਼ਿਆਂ ਦਾ ਚਾਰ ਹਫ਼ਤਿਆਂ 'ਚ ਖ਼ਾਤਮਾ ਹੋਵੇਗਾ ਪਰ ਇਸ ਸਮੇਂ ਪੰਜਾਬ 'ਚ ਕਾਂਗਰਸ ਹੀ ਸਭ ਤੋਂ ਵੱਧ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਕਰ ਰਹੇ ਹਨ। ਅਮਰਿੰਦਰ ਸਹੁੰ ਚੁੱਕ ਕੇ ਮੁੱਕਰ ਗਿਆ ਹੈ। ਇਸ ਲਈ ਅਜਿਹੀ ਸਰਕਾਰ ਦੇ ਜ਼ੁਲਮਾਂ ਦਾ ਟਾਕਰਾ ਸ਼੍ਰੋਮਣੀ ਅਕਾਲੀ ਦਲ ਕਰੇਗਾ।


author

Anuradha

Content Editor

Related News