ਐਕਸਾਈਜ਼ ਅਤੇ ਸੀ. ਆਈ. ਏ. ਸਟਾਫ ਵੱਲੋਂ ਛਾਪੇਮਾਰੀ
Sunday, Aug 26, 2018 - 01:16 AM (IST)
ਬਟਾਲਾ, (ਬੇਰੀ, ਗੋਰਾਇਆ)- ਅੱਜ ਪਿੰਡ ਸ਼ਾਹਬਾਦ ਤੋਂ ਐਕਸਾਈਜ਼ ਵਿਭਾਗ ਤੇ ਸੀ. ਆਈ. ਏ. ਸਟਾਫ ਵੱਲੋਂ ਛਾਪੇਮਾਰੀ ਦੌਰਾਨ 50 ਬੋਤਲਾਂ ਉੱਤਰਾਂਚਲ ਪ੍ਰਦੇਸ਼ ਵਾਲੀਅਾਂ ਸ਼ਰਾਬ ਦੀਅਾਂ ਬਰਾਮਦ ਕੀਤੀਅਾਂ ਗਈਅਾਂ ਹਨ। ®ਜਾਣਕਾਰੀ ਮੁਤਾਬਕ ਐਕਸਾਈਜ਼ ਵਿਭਾਗ ਸਰਕਲ ਬਟਾਲਾ ਦੇ ਇੰਸਪੈਕਟਰ ਰਮਨ ਸ਼ਰਮਾ ਦੀ ਅਗਵਾਈ ਹੇਠ ਐਕਸਾਈਜ਼ ਟੀਮ ਅਤੇ ਸੀ. ਆਈ. ਏ. ਦੇ ਮੁਲਾਜ਼ਮਾਂ ਹੌਲਦਾਰ ਰਣਜੋਧ ਸਿੰਘ, ਜਗਤਾਰ ਸਿੰਘ, ਸੰਤੋਖ ਸਿੰਘ, ਮੈਡਮ ਬਲਜਿੰਦਰ ਕੌਰ ਤੇ ਕਸ਼ਮੀਰ ਕੌਰ ਨੇ ਪਿੰਡ ਸ਼ਾਹਬਾਦ ਵਿਖੇ ਛਾਪੇਮਾਰੀ ਕੀਤੀ, ਜਿਥੇ ਪਿੰਡ ਦੇ ਬਾਹਰਵਾਰ ਨਾਲ ਲੱਗਦੇ ਖੇਤਾਂ ਵਿਚ ਝੋਨੇ ਵਿਚੋਂ 50 ਬੋਤਲਾਂ ਨਾਜਾਇਜ਼ ਸ਼ਰਾਬ ਉੱਤਰਾਂਚਲ ਪ੍ਰਦੇਸ਼ ਵਾਲੀਆਂ ਬਰਾਮਦ ਕਰ ਕੇ ਕਬਜ਼ੇ ਵਿਚ ਲੈ ਲਈਆਂ ਗਈਆਂ। ਰਮਨ ਸ਼ਰਮਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਵੱਲੋਂ ਬਾਹਰੀ ਸੂਬਿਆਂ ਦੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਸੀ। ਉਨ੍ਹਾਂ ਪਿੰਡ ਵਾਸੀਆਂ ਨੂੰ ਤਾਡ਼ਨਾ ਕੀਤੀ ਕਿ ਉਹ ਅਜਿਹੇ ਕੰਮਾਂ ਤੋਂ ਬਾਜ਼ ਆਉਣ ਨਹੀਂ ਤਾਂ ਵਿਭਾਗ ਵੱਲੋਂ ਸਖਤੀ ਕੀਤੀ ਜਾਵੇਗੀ।
