ਸੰਨੀ ਦਿਓਲ ਦਾ ਪਠਾਨਕੋਟ 'ਚ ਪਹਿਲਾ ਸਿਆਸੀ Action (ਵੀਡੀਓ)
Monday, May 06, 2019 - 04:18 PM (IST)
ਗੁਰਦਾਸਪੁਰ (ਧਰਮਿੰਦਰ ਠਾਕੁਰ)— ਭਾਜਪਾ ਉਮੀਦਵਾਰ ਸੰਨੀ ਦਿਓਲ ਅੱਜ ਪਠਾਨਕੋਟ ਕੋਰਟ ਕੰਪਲੈਕਸ 'ਚ ਬਾਰ ਕੌਂਸਲ ਨਾਲ ਮੀਟਿੰਗ ਕਰਨ ਪਹੁੰਚੇ। ਮੀਟਿੰਗ ਦੌਰਾਨ ਬਾਰ ਕੌਂਸਲ ਨੇ ਸੰਨੀ ਦਿਓਲ ਨੂੰ ਭਰੋਸਾ ਦਿੱਤਾ ਤੇ ਕਿਹਾ ਕਿ ਉਹ ਉਨ੍ਹਾਂ ਦੇ ਨਾਲ ਹਨ। ਸੰਨੀ ਦਿਓਲ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਮੈਂ ਇੱਥੋਂ ਜਿੱਤ ਹਾਸਲ ਕਰਾਂਗਾ। ਜਿੱਤਣ ਤੋਂ ਬਾਅਦ ਮੈਂ ਇੱਥੇ ਆ ਕੇ ਇਨ੍ਹਾਂ ਨਾਲ ਜੁੜ ਕੇ ਇਲਾਕੇ ਬਾਰੇ ਜਾਣਕਾਰੀ ਲਵਾਂਗਾ ਤੇ ਜਿੰਨੇ ਵੀ ਕੰਮ ਹੋਣਗੇ। ਉਸ ਨੂੰ ਪੂਰਾ ਕਰਨਗੇ।
ਦੱਸ ਦੇਈਏ ਕਿ ਸੰਨੀ ਦਿਓਲ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਇਸ ਦੇ ਉਲਟ ਕਾਂਗਰਸ ਤੋਂ ਸੁਨੀਲ ਜਾਖੜ, ਆਪ ਤੋਂ ਪੀਟਰ ਮਸੀਹ ਅਤੇ ਪੰਜਾਬ ਡੈਮੋਕ੍ਰੇਟਿਕ ਤੋਂ ਲਾਲ ਚੰਦ ਚੋਣ ਮੈਦਾਨ 'ਚ ਹਨ।