ਬਾਲੀਵੁੱਡ ਅਭਿਨੇਤਾ ਸੁਨੀਲ ਸ਼ੈਟੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ (ਵੀਡੀਓ)
Monday, Mar 12, 2018 - 03:18 PM (IST)
ਅੰਮ੍ਰਿਤਸਰ (ਸੁਮਿਤ ਖੰਨਾ) - ਬਾਲੀਵੁੱਡ ਅਭਿਨੇਤਾ ਸੁਨੀਲ ਸ਼ੈਟੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਐਤਵਾਰ ਮੱਥਾ ਟੇਕਣ ਲਈ ਪਹੁੰਚੇ। ਇਸ ਮੌਕੇ ਸੁਨੀਲ ਸ਼ੈਟੀ ਨੇ ਗੁਰੂ ਘਰ 'ਚ ਹਾਜ਼ਰੀ ਲਗਵਾਈ ਤੇ ਗੁਰਬਾਣੀ ਦਾ ਇਲਾਸੀ ਕੀਰਤਨ ਵੀ ਸਵਰਣ ਕੀਤਾ। ਪਰਿਕਰਮਾ ਦੌਰਾਨ ਫੈਨਜ਼ ਨੇ ਸੁਨੀਲ ਸ਼ੈਟੀ ਨੂੰ ਘੇਰ ਲਿਆ ਤੇ ਉਨ੍ਹਾਂ ਨਾਲ ਸੈਲਫੀਆਂ ਤੇ ਫੋਟੋਆਂ ਖਚਵਾਈਆਂ।
ਇਸ ਮੌਕੇ ਬੋਲਦਿਆ ਸੁਨੀਲ ਸ਼ੈਟੀ ਨੇ ਕਿਹਾ ਕਿ ਉਹ ਭਾਗਾਂ ਵਾਲੇ ਹਨ ਕਿ ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਆਉਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਉਹ ਸਾਲ ਕਈ ਵਾਰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਹਨ ਤੇ ਆਪਣਾ ਜਨਮ ਦਿਨ ਵੀ ਇੱਥੇ ਗੁਰੂ ਘਰ 'ਚ ਨਤਮਸਤਕ ਹੋ ਗਏ ਮਨਾਉਂਦੇ ਹਨ।