ਜਾਖੜ ਦਾ ਮੋਦੀ ਨੂੰ ਸਵਾਲ: ਚੀਨੀ ਕੰਪਨੀਆਂ ਤੋਂ ਪੀ. ਐੱਮ. ਕੇਅਰ ਫੰਡ ਲਈ ਕਿਉਂ ਸਵੀਕਾਰ ਕੀਤੀ ਜਾ ਰਹੀ ਰਾਸ਼ੀ

Thursday, Jul 02, 2020 - 10:11 AM (IST)

ਜਾਖੜ ਦਾ ਮੋਦੀ ਨੂੰ ਸਵਾਲ: ਚੀਨੀ ਕੰਪਨੀਆਂ ਤੋਂ ਪੀ. ਐੱਮ. ਕੇਅਰ ਫੰਡ ਲਈ ਕਿਉਂ ਸਵੀਕਾਰ ਕੀਤੀ ਜਾ ਰਹੀ ਰਾਸ਼ੀ

ਜਲੰਧਰ (ਧਵਨ)— ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਦੇਸ਼ ਦੀ ਜ਼ਮੀਨ 'ਤੇ ਹੋ ਰਹੀ ਚੀਨੀ ਘੁਸਪੈਠ ਦੇ ਬਾਵਜੂਦ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੀ. ਐੱਮ. ਕੇਅਰ ਫੰਡ 'ਚ ਚੀਨੀ ਕੰਪਨੀਆਂ ਤੋਂ ਸਵੀਕਾਰ ਕੀਤੀ ਜਾ ਰਹੀ ਰਾਸ਼ੀ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਵਾਬ ਦੇਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇਸ਼ ਨੂੰ ਗੁੰਮਰਾਹ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਕ ਪਾਸੇ ਕਿਹਾ ਕਿ ਸਾਡੀ ਜ਼ਮੀਨ 'ਤੇ ਚੀਨ ਨੇ ਕਬਜ਼ਾ ਨਹੀਂ ਕੀਤਾ ਹੈ ਅਤੇ ਦੂਜੇ ਪਾਸੇ ਚੀਨ ਦੀਆਂ ਫੌਜਾਂ ਲਗਾਤਾਰ ਭਾਰਤੀ ਖੇਤਰ 'ਚ ਡਟੀਆਂ ਹੋਈਆਂ ਹਨ ਅਤੇ ਉਨ੍ਹਾਂ ਦਾ ਇਕੱਠ ਵੀ ਵਧਿਆ ਹੈ। ਪ੍ਰਦੇਸ਼ ਪ੍ਰਧਾਨ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਚੀਨੀ ਰਾਸ਼ਟਰਪਤੀ ਨਾਲ ਝੂਲਾ ਕੂਟਨੀਤੀ ਖੇਡ ਰਹੇ ਹਨ ਤਾਂ ਕਿ ਚੀਨ ਸਾਡੇ ਖੇਤਰ 'ਚ 30-ਆਰ ਪੋਸਟ ਚੁਮਾਰ ਲੱਦਾਖ ਤੱਕ ਅੰਦਰ ਆ ਗਏ ਹਨ। ਇਸੇ ਤਰ੍ਹਾਂ 2017 'ਚ ਡੋਕਲਾਮ 'ਚ ਚੀਨੀ ਘੁਸਪੈਠ ਵੀ ਕਿਸੇ ਤੋਂ ਲੁਕੀ ਨਹੀਂ ਹੈ। ਉਨ੍ਹਾਂ ਕਿਹਾ ਕਿ ਹਰ ਵਾਰ ਜਦੋਂ ਕੇਂਦਰ ਤੋਂ ਚੀਨੀ ਘੁਸਪੈਠ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਤਾਂ ਉਸ ਦਾ ਉਸ ਨੇ ਕੋਈ ਜਵਾਬ ਨਹੀਂ ਦਿੱਤਾ ਸਗੋਂ ਪ੍ਰਧਾਨ ਮੰਤਰੀ ਨੇ ਤਾਂ ਮਨ ਕੀ ਬਾਤ ਪ੍ਰੋਗਰਾਮ 'ਚ ਵੀ ਇਸ ਦਾ ਕੋਈ ਜ਼ਿਕਰ ਨਹੀਂ ਕੀਤਾ।

ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਕੋਲ ਪੀ. ਐੱਮ. ਕੇਅਰ ਫੰਡ ਜਿਸ ਦਾ ਕੋਈ ਆਡਿਟ ਨਹੀਂ ਹੁੰਦਾ ਹੈ ਅਤੇ ਨਾ ਹੀ ਇਹ ਆਰ. ਟੀ. ਆਈ. ਦੇ ਘੇਰੇ 'ਚ ਆਉਂਦਾ ਹੈ, 'ਚ ਲਗਾਤਾਰ ਚੀਨੀ ਕੰਪਨੀਆਂ ਤੋਂ ਦਾਨ ਦੀ ਰਾਸ਼ੀ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਫੰਡ ਪੂਰੀ ਤਰ੍ਹਾਂ ਗੈਰ-ਪਾਰਦਰਸ਼ੀ ਤਰੀਕੇ ਨਾਲ ਅਤੇ ਬਿਨਾਂ ਕਿਸੇ ਜਵਾਬਦੇਹੀ ਦੇ ਸਿਰਫ ਪ੍ਰਧਾਨ ਮੰਤਰੀ ਵਲੋਂ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਿਪੋਰਟਾਂ ਮੁਤਾਬਕ 20 ਮਈ 2020 ਤੱਕ ਪੀ. ਐੱਮ. ਕੇਅਰ ਫੰਡ 'ਚ 9678 ਕਰੋੜ ਰੁਪਏ ਪ੍ਰਾਪਤ ਹੋਏ ਸਨ।

ਉਨ੍ਹਾਂ ਪ੍ਰਧਾਨ ਮੰਤਰੀ ਸਵਾਲ ਕੀਤਾ ਕਿ 2013 ਤੋਂ ਚੀਨੀ ਘੁਸਪੈਠ ਦੇ ਬਾਵਜੂਦ ਪ੍ਰਧਾਨ ਮੰਤਰੀ ਪੀ. ਐੱਮ. ਕੇਅਰ ਫੰਡ 'ਚ ਚੀਨੀ ਪੈਸਾ ਕਿਉਂ ਸਵੀਕਾਰ ਕਰ ਰਹੇ ਹਨ? ਕੀ ਪ੍ਰਧਾਨ ਮੰਤਰੀ ਨੇ ਵਿਵਾਦਿਤ ਕੰਪਨੀ ਤੋਂ 7 ਕਰੋੜ ਰੁਪਏ ਪ੍ਰਾਪਤ ਨਹੀਂ ਕੀਤੇ ਹਨ? ਇਸ ਕੰਪਨੀ ਦਾ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨਾਲ ਸਿੱਧਾ ਸੰਬੰਧ ਹੈ। ਕੀ ਚੀਨੀ ਕੰਪਨੀ ਟਿਕਟਾਕ ਨੇ 30 ਕਰੋੜ ਦਾ ਦਾਨ ਪੀ. ਐੱਮ. ਫੰਡ 'ਚ ਨਹੀਂ ਦਿੱਤਾ? ਕੀ ਪੇ. ਟੀ. ਐੱਮ. ਜਿਸ 'ਚ 38 ਫੀਸਦੀ ਹਿੱਸੇਦਾਰੀ ਕੀਤੀ ਹੈ, ਨੇ ਵਿਵਾਦਿਤ ਫੰਡ 'ਚ 100 ਕਰੋੜ ਦਾ ਯੋਜਗਾਨ ਨਹੀਂ ਪਾਇਆ? ਕੀ ਚੀਨੀ ਕੰਪਨੀ ਓਪੋ ਨੇ ਫੰਡ 'ਚ ਇਕ ਕਰੋੜ ਰੁਪਏ ਨਹੀਂ ਦਿੱਤੇ। ਕੀ ਚੀਨੀ ਕੰਪਨੀ 919 ਨੇ ਫੰਡ 'ਚ 15 ਕਰੋੜ ਦੀ ਰਾਸ਼ੀ ਨਹੀਂ ਦਿੱਤੀ? ਇਨ੍ਹਾਂ ਸਭ ਦੇ ਜਵਾਬ ਜਨਤਾ ਪ੍ਰਧਾਨ ਮੰਤਰੀ ਕੋਲੋਂ ਮੰਗਦੀ ਹੈ।


author

shivani attri

Content Editor

Related News