ਕਿਸਾਨੀ ਮਸਲੇ ''ਤੇ ਖੁੱਲ੍ਹ ਕੇ ਬੋਲੇ ਸੁਨੀਲ ਜਾਖੜ, ਕਿਹਾ-ਕਿਸਾਨੀ ਮੁੱਦੇ ਨੂੰ ਗੰਭੀਰਤਾ ਨਾਲ ਘੋਖਣਾ ਪਵੇਗਾ

Thursday, Mar 21, 2024 - 06:40 PM (IST)

ਕਿਸਾਨੀ ਮਸਲੇ ''ਤੇ ਖੁੱਲ੍ਹ ਕੇ ਬੋਲੇ ਸੁਨੀਲ ਜਾਖੜ, ਕਿਹਾ-ਕਿਸਾਨੀ ਮੁੱਦੇ ਨੂੰ ਗੰਭੀਰਤਾ ਨਾਲ ਘੋਖਣਾ ਪਵੇਗਾ

ਜਲੰਧਰ (ਰਮਨਦੀਪ ਸਿੰਘ ਸੋਢੀ)-ਲੋਕ ਸਭਾ ਚੋਣਾਂ ਦਾ ਬਿਗੁਲ ਬੇਸ਼ੱਕ ਵੱਜ ਚੁੱਕਾ ਹੈ ਪਰ ਅਕਾਲੀ ਦਲ ਅਤੇ ਭਾਜਪਾ ਹਾਲੇ ਤੱਕ ਇਹ ਤੈਅ ਨਹੀਂ ਕਰ ਪਾ ਰਹੇ ਕਿ ਗੱਠਜੋੜ ਕਰਨਾ ਹੈ ਜਾਂ ਨਹੀਂ। ਅਜਿਹੇ ’ਚ ਜਦੋਂ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦਾ ਪੱਖ ਜਾਣਿਆ ਗਿਆ ਤਾਂ ਜਵਾਬ ਸੀ ਕਿ ਥੋੜੇ ਦਿਨ ਹਨ, ਸਥਿਤੀ ਸਾਫ਼ ਹੋ ਜਾਵੇਗੀ। ਨਾਲ ਹੀ ਉਨ੍ਹਾਂ ਗੱਠਜੋੜ ਦੇ ਹੱਕ ਵਿਚ ਵੀ ਹਾਮੀ ਭਰੀ। ਇਸ ਤੋਂ ਇਲਾਵਾ ਸੁਨੀਲ ਜਾਖੜ ਨੇ ਕਿਸਾਨੀ ਮਸਲੇ 'ਤੇ ਵੀ ਖੁੱਲ੍ਹ ਕੇ ਚਰਚਾ ਕੀਤੀ। ਜਾਖੜ ਨੇ ਕਿਹਾ ਕਿ ਕਿਸਾਨਾਂ ਦਾ ਧਰਨਾ ਅੱਜ ਪੂਰੀ ਦੁਨੀਆ ਅੰਦਰ ਲੱਗ ਰਿਹਾ ਹੈ। ਇਥੇ ਇਕ ਗੱਲ ਤਾਂ ਸਾਫ਼ ਹੈ ਕਿ ਕਿਸਾਨੀ ਅੰਦਰ ਰੁਜ਼ਗਾਰ ਨਹੀਂ ਹੈ ਅਤੇ ਆਮਦਨ ਘਟ ਰਹੀ ਹੈ। ਇਹ ਕਾਫ਼ੀ ਹੱਦ ਤਕ ਮੌਸਮ ’ਤੇ ਹੀ ਨਿਰਭਰ ਹੈ।

ਇਸ ਹਾਲਾਤ ’ਚ ਜਦੋਂ ਕਿਸਾਨਾਂ ਦੀ ਗੱਲ ਕਰੀਏ ਤਾਂ ਮੇਰੇ ਮੁਤਾਬਕ ਪੰਜਾਬ ਦਾ ਕਿਸਾਨ ਇਕ ਫਿਕਸ ਆਮਦਨ ਦੀ ਗਾਰੰਟੀ ਮੰਗਦਾ ਹੈ, ਜਿਸ ਵਿਚ ਉਹ ਵਧੀਆ ਜ਼ਿੰਦਗੀ ਬਸਰ ਕਰ ਸਕੇ। ਇਸ ਬਾਰੇ ਖੇਤੀ ਵਿਚੋਂ ਉਸ ਨੂੰ ਆਸ ਲੱਗਦੀ ਹੈ। ਸੋ ਹੁਣ ਇਸ ਮਸਲੇ ਨੂੰ ਢਕਿਆ ਨਹੀਂ ਜਾ ਸਕਦਾ। ਕਿਸਾਨੀ ਮੁੱਦੇ ਨੂੰ ਬੜੀ ਗੰਭੀਰਤਾ ਨਾਲ ਘੋਖਣਾ ਪਵੇਗਾ। ਇਹ ਬੜਾ ਪੇਚੀਦਾ ਮਾਮਲਾ ਹੈ, ਜਿਸ ਬਾਰੇ ਇਕੱਲਾ ਜਾਖੜ ਕੋਈ ਹੱਲ ਨਹੀਂ ਕਰ ਸਕਦਾ ਅਤੇ ਨਾ ਹੀ ਮੇਰੇ ਕੋਲ ਪਤਾਂਜਲੀ ਵਾਲੇ ਵਾਂਗ ਕੋਈ ਨੁਸਖਾ ਹੈ।

ਇਹ ਵੀ ਪੜ੍ਹੋ: ਸੁਨੀਲ ਜਾਖੜ ਦਾ ਵੱਡਾ ਬਿਆਨ, ਥੋੜੇ ਦਿਨਾਂ ਤੱਕ ਅਕਾਲੀ-ਭਾਜਪਾ ਗੱਠਜੋੜ ਦੀ ਸਥਿਤੀ ਹੋਵੇਗੀ ਸਾਫ਼

 

ਸਿਰਫ਼ ਐੱਮ. ਐੱਸ. ਪੀ. ਹੀ ਇਸ ਦਾ ਹੱਲ ਨਹੀਂ ਹੈ ਪਰ ਜਦੋਂ ਵਰਲਡ ਟਰੇਡ ਆਰਡਰ ਵਿਚੋਂ ਖ਼ੁਦ ਨੂੰ ਕੱਢਣ ਦੀ ਗੱਲ ਕੀਤੀ ਜਾਂਦੀ ਹੈ ਤਾਂ ਵੱਡਾ ਸਵਾਲ ਇਹ ਬਣਦਾ ਹੈ ਕਿ ਫਿਰ ਬਾਸਮਤੀ ਵਾਲੇ ਕਿੱਥੇ ਜਾਣਗੇ, ਕਿਉਂਕਿ ਇਹ ਤਾਂ ਵਿਕਦੀ ਹੀ ਵਿਦੇਸ਼ਾਂ ਵਿਚ ਹੈ। ਮੈਂ ਵੇਖ ਰਿਹਾ ਸੀ ਕਿ ਕੁਝ ਪੜੇ ਲਿਖੇ ਲੋਕ ਡਬਲਿਊ ਟੀ. ਓ. ਦਾ ਵਿਸਥਾਰ ਕਰ ਰਹੇ ਸਨ ਪਰ ਸਾਬ੍ਹ ਇਹ ਸਿਰਫ ਇਕ ਬਾਕਸ ਨਹੀਂ ਹੈ, ਸਗੋਂ ਪੂਰੇ ਹਿੰਦੁਸਤਾਨ ਦਾ ਟਰੇਡ ਵੀ ਇਸੇ ਰਾਹੀਂ ਹੀ ਹੋ ਰਿਹਾ ਹੈ। ਇਹ ਸਿਰਫ਼ ਖੇਤੀ ਦੇ ਵਪਾਰ ਦਾ ਸਾਧਨ ਨਹੀਂ, ਸਗੋਂ ਗਲੋਬਲ ਟਰੇਡ ਵੀ ਇਸੇ ਜ਼ਰੀਏ ਹੀ ਹੋ ਰਿਹਾ ਹੈ। ਬੇਸ਼ੱਕ ਕਈ ਗੱਲਾਂ ’ਚ ਵਜ਼ਨ ਹੈ ਪਰ ‘ਜਿਸ ਕਾ ਕਾਮ, ਉਸੀ ਕੋ ਸਾਜੇ’ਨੂੰ ਵੀ ਮੰਨਣ ਦੀ ਲੋੜ ਹੈ। ਕਿਸਾਨ ਨੂੰ ਕਿਸਾਨ ਰਹਿਣ ਦੀ ਅੱਜ ਬੇਹੱਦ ਲੋੜ ਹੈ। 2014 ਅੰਦਰ ਤਕਰੀਬਨ 15,500 ਕਰੋੜ ਰੁਪਏ ਦੇ ਝੋਨੇ ਦੀ ਐੱਮ. ਐੱਸ. ਪੀ. ’ਤੇ ਖ਼ਰੀਦ ਹੋਈ ਸੀ। ਇਸ ਵਾਰ 40 ਹਜ਼ਾਰ ਕਰੋੜ ਰੁਪਏ ਦੇ ਝੋਨੇ ਦੀ ਖ਼ਰੀਦ ਹੋਈ ਹੈ। ਤੁਸੀਂ ਖ਼ੁਦ ਵੇਖ ਸਕਦੇ ਹੋ ਕਿ ਆਮਦਨ ਵਿਚ ਤਾਂ ਵਾਧਾ ਹੋਇਆ ਹੀ ਹੈ। ਮੇਰੀ ਬੇਨਤੀ ਹੈ ਕਿ ਹਰ ਬੀਮਾਰੀ ’ਚ ਪੈਨਸਲੀਨ ਦਾ ਟੀਕਾ ਨਾ ਲਾਇਆ ਜਾਵੇ। ਅਸੀਂ ਸਾਰੇ ਬੈਠ ਕੇ ਸਾਂਝੇ ਤੌਰ ’ਤੇ ਇਸ ਦਾ ਹੱਲ ਕੱਢੀਏ।

ਇਹ ਵੀ ਪੜ੍ਹੋ: ਜਲੰਧਰ 'ਚ ਪਤੀ ਨੇ ਘਰ 'ਚੋਂ ਬੁਆਏਫਰੈਂਡ ਨਾਲ ਰੰਗੇ ਹੱਥੀਂ ਫੜੀ ਪਤਨੀ, ਫਿਰ ਜੋ ਹੋਇਆ ਸੁਣ ਨਹੀਂ ਹੋਵੇਗਾ ਯਕੀਨ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

shivani attri

Content Editor

Related News