ਆਪਣਿਆਂ ਦੇ ਨਿਸ਼ਾਨੇ ''ਤੇ ਆਏ ਸਿੱਧੂ ਦੇ ਹੱਕ ''ਚ ਉਤਰੇ ਜਾਖੜ

Tuesday, Jul 24, 2018 - 01:13 PM (IST)

ਆਪਣਿਆਂ ਦੇ ਨਿਸ਼ਾਨੇ ''ਤੇ ਆਏ ਸਿੱਧੂ ਦੇ ਹੱਕ ''ਚ ਉਤਰੇ ਜਾਖੜ

ਚੰਡੀਗੜ੍ਹ : ਆਪਣਿਆਂ ਦੇ ਨਿਸ਼ਾਨੇ 'ਤੇ ਆ ਚੁੱਕੇ ਨਵਜੋਤ ਸਿੱਧੂ ਦੇ ਹੱਕ 'ਚ ਸੰਸਦ ਮੈਂਬਰ ਸੁਨੀਲ ਜਾਖੜ ਉਤਰ ਆਏ ਹਨ। ਸੁਨੀਲ ਜਾਖੜ ਦਾ ਕਹਿਣਾ ਹੈ ਕਿ ਸਿੱਧੂ ਨੇ ਕੋਈ ਅਨੁਸ਼ਾਸਨ ਭੰਗ ਨਹੀਂ ਕੀਤਾ ਹੈ। ਦੱਸਣਯੋਗ ਹੈ ਕਿ ਕਾਂਗਰਸ ਪਾਰਟੀ 'ਚ ਆਉਣ ਤੋਂ ਬਾਅਦ ਹੀ ਸਿੱਧੂ ਅਕਸਰ ਚਰਚਾ ਦਾ ਕੇਂਦਰ ਬਣੇ ਰਹਿੰਦੇ ਹਨ। ਸਿੱਧੂ ਰੋਜ਼ਾਨਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਖਿਲਾਫ ਮੋਰਚਾ ਖੋਲ੍ਹ ਦਿੰਦੇ ਹਨ ਪਰ ਉਹ ਇਸ ਕਾਰਨ ਪਾਰਟੀ ਦੇ ਆਗੂਆਂ ਦੇ ਨਿਸ਼ਾਨੇ 'ਤੇ ਆ ਗਏ ਹਨ। ਕਦੇ ਰੇਤ ਮਾਫੀਆ ਨੀਤੀ ਤਾਂ ਕਦੇ ਗੈਰ ਕਾਨੂੰਨੀ ਕਾਲੋਨੀਆਂ ਨੂੰ ਲੈ ਕੇ ਸਿੱਧੂ ਆਪਣੇ ਹੀ ਕੈਬਨਿਟ ਸਾਥੀਆਂ ਨਾਲ ਉਲਝੇ ਨਜ਼ਰ ਆਉਂਦੇ ਹਨ। ਇਸ ਦੌਰਾਨ ਸਿੱਧੂ ਤੇ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਵਿਚਕਾਰ ਵੀ ਸ਼ਬਦੀ ਜੰਗ ਚੱਲ ਰਹੀ ਹੈ, ਜਿਸ ਦੌਰਾਨ ਉਨ੍ਹਾਂ ਕਿਹਾ ਸੀ ਕਿ ਪੰਜਾਬ ਨੂੰ ਕੁੱਤਿਆਂ ਦੇ ਹਵਾਲੇ ਨਹੀਂ ਕੀਤਾ ਜਾ ਸਕਦਾ।
ਇਸ ਦੌਰਾਨ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਕਿਉਂਕਿ ਸਿੱਧੂ ਨੇ ਅੰਗਰੇਜ਼ੀ ਦਾ ਮੁਹਾਵਰਾ ਇਸਤੇਮਾਲ ਕੀਤਾ ਸੀ, ''ਆਈ ਵਿਲ ਨਾਟ ਅਲਾਓ ਦਿ ਸਟੇਟ ਟੂ ਗੋ ਡੂ ਡਾਗਸ''। ਇਸ ਦਾ ਹਿੰਦੀ ਅਨੁਵਾਦ ਕਰਕੇ ਇਸ ਨੂੰ ਗਲਤ ਤਰੀਕੇ ਨਾਲ ਪਰਿਭਾਸ਼ਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਿੱਧੂ ਤੇ ਬਾਜਵਾ ਦੋਵੇਂ ਹੀ ਸੀਨੀਅਰ ਆਗੂ ਹਨ। ਕਈ ਵਾਰ ਸਿੱਧੂ ਵਲੋਂ ਬੇਬਾਕ ਤਰੀਕੇ ਨਾਲ ਆਪਣੀ ਗੱਲ ਰੱਖਣ ਦੀ ਸ਼ੈਲੀ ਵੀ ਕਾਂਗਰਸੀਆਂ ਨੂੰ ਨਾਗਵਾਰ ਗੁਜ਼ਰ ਰਹੀ ਹੈ। 


Related News