ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਗਾਵਸਕਰ (ਵੀਡੀਓ)

03/12/2020 3:39:30 PM

ਅੰਮ੍ਰਿਤਸਰ (ਸੁਮਿਤ ਖੰਨਾ)— ਕ੍ਰਿਕਟ ਦੀ ਦੁਨੀਆ ’ਚ ਇਕ ਵੱਡਾ ਨਾਂ ਕਮਾਉਣ ਵਾਲੇ ਸੁਨੀਲ ਗਾਵਸਕਰ ਅੱਜ ਸਵੇਰੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ। ਇਸ ਮੌਕੇ ’ਤੇ ਉਨ੍ਹਾਂ ਨੇ ਗੁਰੂ ਘਰ ’ਚ ਮੱਥਾ ਟੇਕਿਆ ਅਤੇ ਅਰਦਾਸ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ’ਤੇ ਵਾਹਿਗੁਰੂ ਦੀ ਕਿਰਪਾ ਹੈ ਕਿ ਉਨ੍ਹਾਂ ਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਇਸ ਵਿਚਾਲੇ ਉਨ੍ਹਾਂ ਨੇ ਪ੍ਰਸ਼ਾਦ ਦਿੱਤਾ ਅਤੇ ਫਿਰ ਉਹ ਧਰਮਸ਼ਾਲਾ ਲਈ ਰਵਾਨਾ ਹੋ ਗਏ ਜਿੱਥੇ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਤਿੰਨ ਵਨ-ਡੇ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੁਕਾਬਲਾ ਖੇਡਿਆ ਜਾਵੇਗਾ।

PunjabKesariਸੁਨੀਲ ਗਾਵਸਕਰ ਨੇ ਆਪਣੇ ਸ਼ਾਨਦਾਰ ਕ੍ਰਿਕਟ ਕਰੀਅਰ ’ਚ ਰਿਕਾਰਡ ਬਣਾਏ। ਗਾਵਸਕਰ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਲਿਟਲ ਮਾਸਟਰ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਆਪਣੇ ਟੈਸਟ ਕਰੀਅਰ ’ਚ 125 ਟੈਸਟ ਮੈਚਾਂ ’ਚ 10,122 ਦੌੜਾਂ ਬਣਾਈਆਂ ਹਨ। ਉਨ੍ਹਾਂ ਦੇ ਨਾਂ ਟੈਸਟ ਕਰੀਅਰ ’ਚ 34 ਸੈਂਕੜੇ ਅਤੇ 45 ਅਰਧ ਸੈਂਕੜੇ ਦਰਜ ਹਨ। ਟੈਸਟ ਕਰੀਅਰ ’ਚ ਉਨ੍ਹਾਂ ਦਾ ਸਰਵਉੱਚ ਸਕੋਰ 236 ਦੌੜਾਂ ਹਨ। ਇਸੇ ਤਰ੍ਹਾਂ ਗਾਵਸਕਰ ਨੇ 108 ਵਨ-ਡੇ ’ਚ 3,092 ਦੌੜਾਂ ਬਣਾਈਆਂ ਹਨ। ਵਨ-ਡੇ ’ਚ ਉਨ੍ਹਾਂ 1 ਸੈਂਕੜਾ ਅਤੇ 27 ਅਰਧ ਸੈਂਕੜੇ ਬਣਾਏ ਹਨ। ਵਨ-ਡੇ ’ਚ ਉਨ੍ਹਾਂ ਦਾ ਸਰਵਉੱਚ ਸਕੋਰ 103 ਦੌੜਾਂ ਹਨ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦੇ ਕਹਿਰ ਕਾਰਨ BCCI ਨੇ ਟੀਮ ਇੰਡੀਆ ’ਤੇ ਲਾਈਆਂ ਇਹ ਰੋਕਾਂ


Tarsem Singh

Content Editor

Related News