''ਪੰਜਾਬ ''ਚ ਕਰਫਿਊ ਦੌਰਾਨ ਗੁੱਜਰ ਭਾਈਚਾਰੇ ਨੂੰ ਨਹੀਂ ਆਵੇਗੀ ਕੋਈ ਦਿੱਕਤ''

Thursday, Apr 16, 2020 - 08:28 AM (IST)

''ਪੰਜਾਬ ''ਚ ਕਰਫਿਊ ਦੌਰਾਨ ਗੁੱਜਰ ਭਾਈਚਾਰੇ ਨੂੰ ਨਹੀਂ ਆਵੇਗੀ ਕੋਈ ਦਿੱਕਤ''

ਚੰਡੀਗੜ੍ਹ : ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਹੈ ਕਿ ਤਲਵਾੜਾ, ਹੁਸ਼ਿਆਰਪੁਰ ਖੇਤਰ 'ਚ ਗੁੱਜਰ ਭਰਾਵਾਂ ਨੂੰ ਦੁੱਧ ਵੇਚਣ 'ਚ ਅਤੇ ਖਾਣ-ਪੀਣ ਸਬੰਧੀ ਕੋਈ ਦਿੱਕਤ/ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਅਰੋੜਾ ਨੇ ਇੱਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਧਿਆਨ 'ਚ ਲਿਆਂਦਾ ਗਿਆ ਸੀ ਕਿ ਗੁੱਜਰ ਭਰਾ, ਜੋ ਕਿ ਦੁੱਧ ਵੇਚਣ ਦਾ ਕੰਮ ਕਰਦੇ ਹਨ, ਨੂੰ ਲਾਕ ਡਾਊਨ ਕਾਰਨ ਦੁੱਧ ਵੇਚਣ ਅਤੇ ਖਾਣਾ ਉਪਲੱਬਧ ਨਾ ਹੋਣ ਸਬੰਧੀ ਦਿੱਕਤ ਆ ਰਹੀ ਸੀ।

ਇਹ ਵੀ ਪੜ੍ਹੋ : ਇੰਝ ਲਿਆ ਜਾਂਦਾ ਹੈ ਕੋਰੋਨਾ ਟੈਸਟ ਦਾ ਸੈਂਪਲ!

PunjabKesari

ਉਨ੍ਹਾਂ ਕਿਹਾ ਭਾਈਚਾਰੇ ਦੀ ਇਹ ਸਮੱਸਿਆ ਦੂਰ ਕਰ ਦਿੱਤੀ ਗਈ ਹੈ। ਉਨ੍ਹਾਂ ਨੂੰ ਖਾਣਾ ਅਤੇ ਰਾਸ਼ਨ ਮੁਹੱਈਆ ਕਰਵਾ ਦਿੱਤਾ ਗਿਆ ਹੈ। ਅਰੋੜਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਨੇ ਮਿਲਕ ਪਲਾਂਟ ਗੁਰਦਾਸਪੁਰ ਦੇ ਵਾਹਨ ਰਾਹੀਂ ਇਨ੍ਹਾਂ ਦਾ ਦੁੱਧ ਚੁੱਕਣ ਦਾ ਪ੍ਰਬੰਧ ਕਰ ਦਿੱਤਾ ਹੈ ਅਤੇ ਕੁੱਝ ਲੀਟਰ ਦੁੱਧ ਦਸੂਹੇ 'ਚ ਵੇਚਣ ਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਭਾਈਚਾਰੇ ਦੀ ਸਮੱਸਿਆ ਦੂਰ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪਠਾਨਕੋਟ 'ਚ ਕੋਰੋਨਾ ਦੇ 2 ਹੋਰ ਪਾਜ਼ੇਟਿਵ ਮਾਮਲੇ ਆਏ ਸਾਹਮਣੇ

PunjabKesari

ਅਰੋੜਾ ਨੇ ਹੋਰ ਵੇਰਵੇ ਦਿੰਦਿਆਂ ਦੱਸਿਆ ਕਿ ਗੁੱਜਰ ਭਾਈਚਾਰੇ ਦੇ ਇਹ ਭਰਾ ਇਨ੍ਹਾਂ ਦਿਨਾਂ 'ਚ ਹਿਮਾਚਲ ਚਲੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਹਿਮਾਚਲ ਸਰਕਾਰ ਨੇ ਕੋਰੋਨਾ ਕਰਕੇ ਲਾਕ ਡਾਊਨ ਹੋਣ ਕਾਰਨ ਇਨ੍ਹਾਂ ਨੂੰ ਸੂਬੇ 'ਚ ਦਾਖਲ ਨਹੀਂ ਹੋਣ ਦਿੱਤਾ, ਜਿਸ ਕਾਰਨ ਇਨ੍ਹਾਂ ਨੂੰ ਵਾਪਸ ਪਰਤਣਾ ਪਿਆ। ਉਨ੍ਹਾਂ ਕਿਹਾ ਕਿ ਇਸ ਭਾਈਚਾਰੇ ਨੂੰ ਕਿਸੇ ਕਿਸਮ ਦੀ ਤੰਗੀ/ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ : ਕੇਂਦਰ ਸਰਕਾਰ ਨੇ ਚੰਡੀਗੜ੍ਹ ਨੂੰ ਐਲਾਨਿਆ ਹਾਟਸਪਾਟ
 


author

Babita

Content Editor

Related News