ਬਿਕਰਮ ਮਜੀਠੀਆ ਨੂੰ ਮੁੜ ਜਾਰੀ ਹੋਏ ਸੰਮਨ, ਹੁਣ SIT ਅੱਗੇ ਇਸ ਤਾਰੀਖ਼ ਨੂੰ ਹੋਣਗੇ ਪੇਸ਼

Tuesday, Dec 19, 2023 - 03:13 PM (IST)

ਬਿਕਰਮ ਮਜੀਠੀਆ ਨੂੰ ਮੁੜ ਜਾਰੀ ਹੋਏ ਸੰਮਨ, ਹੁਣ SIT ਅੱਗੇ ਇਸ ਤਾਰੀਖ਼ ਨੂੰ ਹੋਣਗੇ ਪੇਸ਼

ਚੰਡੀਗੜ੍ਹ/ਪਟਿਆਲਾ (ਬਲਜਿੰਦਰ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਹੁਣ ਡਰੱਗਜ਼ ਮਾਮਲੇ 'ਚ 27 ਦਸੰਬਰ ਨੂੰ ਵਿਸ਼ੇਸ਼ ਜਾਂਚ ਕਮੇਟੀ ਅੱਗੇ ਪੇਸ਼ ਹੋਣਾ ਪਵੇਗਾ। ਇਸ ਤੋਂ ਪਹਿਲਾਂ ਜਾਂਚ ਕਮੇਟੀ ਨੇ ਸੋਮਵਾਰ ਨੂੰ ਮਜੀਠੀਆ ਤੋਂ 7 ਘੰਟਿਆਂ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ ਸੀ। ਐੱਸ. ਆਈ. ਟੀ. ਦੀ ਅਗਵਾਈ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਪਟਿਆਲਾ ਰੇਂਜ) ਮੁਖਵਿੰਦਰ ਸਿੰਘ ਛੀਨਾ ਕਰ ਰਹੇ ਹਨ। ਦਫ਼ਤਰ ਪਹੁੰਚਣ ਤੋਂ ਪਹਿਲਾਂ ਮਜੀਠੀਆ ਨੇ ਕਿਹਾ ਸੀ ਕਿ ਉਹ ਕਾਨੂੰਨ ਦੀ ਪਾਲਣਾ ਕਰਨ ਵਾਲੇ ਨਾਗਰਿਕ ਹਨ ਅਤੇ ਉਨ੍ਹਾਂ ਨੂੰ ਕਾਨੂੰਨ ਵਿਚ ਪੂਰਾ ਭਰੋਸਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਲੈ ਕੇ ਅਹਿਮ ਖ਼ਬਰ, 23 ਦਸੰਬਰ ਤੱਕ ਕਰਨਾ ਪਵੇਗਾ ਇਹ ਕੰਮ
ਕੀ ਹੈ ਪੂਰਾ ਮਾਮਲਾ
20 ਦਸੰਬਰ, 2021 ਨੂੰ ਪੁਲਸ ਸਟੇਸ਼ਨ ਸਟੇਟ ਕ੍ਰਾਈਮ ਬ੍ਰਾਂਚ ਵਿਚ ਨਸ਼ਾ ਤਸਕਰੀ ਦੇ ਦੋਸ਼ ਵਿਚ ਮਜੀਠੀਆ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਸਾਲ 2022 ’ਚ ਜਿਸ ਸਮੇਂ ਇਹ ਕੇਸ ਦਰਜ ਕੀਤਾ ਗਿਆ ਸੀ, ਉਸ ਸਮੇਂ ਸੂਬੇ ਵਿਚ ਵਿਧਾਨ ਸਭਾ ਚੋਣਾਂ ਸਨ, ਵਿਚ ਚੋਣਾਂ ਲੜਨ ਲਈ ਮਜੀਠੀਆ ਨੇ ਸੁਪਰੀਮ ਕੋਰਟ ’ਚੋਂ ਜ਼ਮਾਨਤ ਲਈ ਸੀ। ਚੋਣਾਂ ਖ਼ਤਮ ਹੋਣ ਤੋਂ ਬਾਅਦ ਮਜੀਠੀਆ ਨੇ ਸਰੰਡਰ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਹੁਣ ਰਜਿਸਟਰੀ ਕਰਾਉਣੀ ਹੋਵੇਗੀ ਸੌਖੀ, ਪਾਸਪੋਰਟ ਦੀ ਤਰਜ਼ 'ਤੇ ਹੋਵੇਗਾ ਸਾਰਾ ਕੰਮ

ਇਸ ਤੋਂ ਬਾਅਦ ਉਨ੍ਹਾਂ ਨੂੰ ਅਗਸਤ 2022 ਵਿਚ ਜ਼ਮਾਨਤ ਮਿਲੀ ਸੀ। ਦੋਸ਼ ਹੈ ਕਿ ਮਜੀਠੀਆ ਚੋਣਾਂ ਲਈ ਨਸ਼ਾ ਤਸਕਰਾਂ ਤੋਂ ਫੰਡ ਲੈਂਦੇ ਸਨ। ਕੈਨੇਡਾ ਦਾ ਰਹਿਣ ਵਾਲਾ ਡਰੱਗ ਤਸਕਰ ਸਤਪ੍ਰੀਤ ਸੱਤਾ ਮਜੀਠੀਆ ਦੇ ਅੰਮ੍ਰਿਤਸਰ ਅਤੇ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ’ਤੇ ਠਹਿਰਦਾ ਸੀ। ਮਜੀਠੀਆ ਵਲੋਂ ਸੱਤਾ ਨੂੰ ਗੰਨਮੈਨ ਅਤੇ ਗੱਡੀਆਂ ਵੀ ਦਿੱਤੀਆਂ ਗਈਆਂ ਸਨ। ਮਾਮਲੇ ਵਿਚ ਉਨ੍ਹਾਂ ਨੂੰ ਨਸ਼ਾ ਤਸਕਰਾਂ ਵਿਚਾਲੇ ਸਮਝੌਤਾ ਕਰਵਾਉਣ ਦਾ ਵੀ ਦੋਸ਼ੀ ਬਣਾਇਆ ਹੈ। ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਦਾ ਆਖਣਾ ਹੈ ਕਿ ਕੁਝ ਨਵੇਂ ਸਬੂਤਾਂ ਨੂੰ ਰਿਕਾਰਡ ’ਤੇ ਲੈ ਕੇ ਆਈ ਹੈ। ਉਸ ਆਧਾਰ ’ਤੇ ਹੀ ਬਿਕਰਮ ਸਿੰਘ ਮਜੀਠੀਆ ਨੂੰ ਮੁੜ ਤੋਂ ਪੁੱਛਗਿੱਛ ਲਈ ਬੁਲਾਇਆ ਗਿਆ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News