ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਤੋਹਫਾ, ਰੇਲਵੇ ਨੇ ਚੁੱਕਿਆ ਵੱਡਾ ਕਦਮ

Monday, Apr 20, 2026 - 06:26 PM (IST)

ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਤੋਹਫਾ, ਰੇਲਵੇ ਨੇ ਚੁੱਕਿਆ ਵੱਡਾ ਕਦਮ

ਜੈਤੋ (ਰਘੂਨੰਦਨ ਪ੍ਰਾਸ਼ਰ) : ਉੱਤਰ ਰੇਲਵੇ ਦੇ ਫਿਰੋਜ਼ਪੁਰ ਰੇਲ ਮੰਡਲ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਮੁਸਾਫਰਾਂ ਦੀ ਸਹੂਲਤ ਅਤੇ ਭੀੜ ਨੂੰ ਘੱਟ ਕਰਨ ਲਈ ਫਿਰੋਜ਼ਪੁਰ ਛਾਉਣੀ-ਪਟਨਾ-ਫਿਰੋਜ਼ਪੁਰ ਛਾਉਣੀ ਵਿਚਕਾਰ ਵਿਸ਼ੇਸ਼ ਰਿਜ਼ਰਵਡ ਐਕਸਪ੍ਰੈਸ ਰੇਲਗੱਡੀਆਂ ਚਲਾਉਣ ਦਾ ਐਲਾਨ ਕੀਤਾ ਗਿਆ ਹੈ। ਇਹ ਰੇਲਗੱਡੀ ਅੱਜ ਤੋਂ ਆਪਣੀ ਸੇਵਾ ਸ਼ੁਰੂ ਕਰ ਰਹੀ ਹੈ। ਟ੍ਰੇਨਾਂ ਦਾ ਵੇਰਵਾ ਅਤੇ ਸਮਾਂ-ਸਾਰਣੀ ਇਸ ਤਰ੍ਹਾਂ ਹੈ- ਟ੍ਰੇਨ ਨੰਬਰ 04616 (ਫਿਰੋਜ਼ਪੁਰ ਕੈਂਟ ਤੋਂ ਪਟਨਾ): ਇਹ ਟ੍ਰੇਨ 21 ਅਪ੍ਰੈਲ 2026 ਤੋਂ 14 ਜੁਲਾਈ 2026 ਤੱਕ ਹਰ ਮੰਗਲਵਾਰ ਨੂੰ ਚੱਲੇਗੀ। ਇਹ ਫਿਰੋਜ਼ਪੁਰ ਕੈਂਟ ਤੋਂ ਦੁਪਹਿਰ 12:00 ਵਜੇ ਰਵਾਨਾ ਹੋਵੇਗੀ ਅਤੇ ਲਗਭਗ 30 ਘੰਟਿਆਂ ਦੇ ਸਫਰ ਤੋਂ ਬਾਅਦ ਅਗਲੇ ਦਿਨ ਸ਼ਾਮ 18:35 ਵਜੇ ਪਟਨਾ ਪਹੁੰਚੇਗੀ।

ਇਹ ਵੀ ਪੜ੍ਹੋ : ਆਖਿਰ ਲੱਭ ਗਿਆ ਵਿਸਾਖੀ ਬੰਪਰ ਦਾ 6 ਕਰੋੜ ਜਿੱਤਣ ਵਾਲਾ ਬੰਦਾ, ਜਾਣੋ ਕੌਣ ਬਣਿਆ ਕਰੋੜਪਤੀ

ਟ੍ਰੇਨ ਨੰਬਰ 04615 (ਪਟਨਾ ਤੋਂ ਫਿਰੋਜ਼ਪੁਰ ਕੈਂਟ): ਇਹ ਟ੍ਰੇਨ 22 ਅਪ੍ਰੈਲ 2026 ਤੋਂ 15 ਜੁਲਾਈ 2026 ਤੱਕ ਹਰ ਬੁੱਧਵਾਰ ਨੂੰ ਚੱਲੇਗੀ। ਇਹ ਪਟਨਾ ਤੋਂ ਰਾਤ 20:20 ਵਜੇ ਰਵਾਨਾ ਹੋ ਕੇ ਲਗਭਗ 27 ਘੰਟਿਆਂ ਬਾਅਦ ਰਾਤ 23:55 ਵਜੇ ਫਿਰੋਜ਼ਪੁਰ ਕੈਂਟ ਪਹੁੰਚੇਗੀ। ਇਹ ਵਿਸ਼ੇਸ਼ ਟ੍ਰੇਨ ਦੋਵਾਂ ਦਿਸ਼ਾਵਾਂ ਵਿਚ ਮੋਗਾ, ਲੁਧਿਆਣਾ, ਅੰਬਾਲਾ ਕੈਂਟ, ਯਮੁਨਾਨਗਰ ਜਗਾਧਰੀ, ਸਹਾਰਨਪੁਰ, ਰੁੜਕੀ, ਨਜੀਬਾਬਾਦ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਹਰਦੋਈ, ਬਾਲਾਮਊ, ਆਲਮਨਗਰ, ਉਤਰੇਟੀਆ, ਰਾਏਬਰੇਲੀ, ਮਾਂ ਬੇਲਹਾ ਦੇਵੀ ਧਾਮ (ਪ੍ਰਤਾਪਗੜ੍ਹ), ਜੰਘਈ, ਵਾਰਾਣਸੀ, ਪੰਡਿਤ ਦੀਨ ਦਿਆਲ ਉਪਾਧਿਆਏ, ਬਕਸਰ, ਰਘੁਨਾਥਪੁਰ, ਆਰਾ ਅਤੇ ਦਾਨਾਪੁਰ ਰੇਲਵੇ ਸਟੇਸ਼ਨਾਂ 'ਤੇ ਰੁਕੇਗੀ। ਇਸ ਰੇਲ ਵਿਚ ਮੁਸਾਫਰਾਂ ਲਈ ਵਾਤਾਨੁਕੂਲਿਤ, ਸ਼ੈਨਯਾਨ ਅਤੇ ਸਾਧਾਰਨ ਸ਼੍ਰੇਣੀ ਦੇ ਕੋਚ ਲਗਾਏ ਗਏ ਹਨ। ਰੇਲਵੇ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਵਿਸ਼ੇਸ਼ ਟ੍ਰੇਨ ਦੀ ਸਹੂਲਤ ਦਾ ਲਾਭ ਉਠਾਉਣ ਤਾਂ ਜੋ ਉਨ੍ਹਾਂ ਦੀ ਯਾਤਰਾ ਸੁਖਾਲੀ ਹੋ ਸਕੇ।

ਇਹ ਵੀ ਪੜ੍ਹੋ : ਪੰਜਾਬ : ਪਿਆਕੜਾਂ ਲਈ ਖ਼ਤਰੇ ਦੀ ਘੰਟੀ, ਹੋਸ਼ ਉਡਾ ਦੇਵੇਗੀ ਇਹ ਖ਼ਬਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News