ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ, ਅਗਲੇ 4 ਦਿਨਾਂ ਦੌਰਾਨ ਬਦਲੇਗਾ ਪੰਜਾਬ ਦਾ ਮੌਸਮ
Monday, Apr 05, 2021 - 08:47 PM (IST)
ਜਲੰਧਰ - ਪੰਜਾਬ ਦੇ ਮੌਸਮ ਲਈ ਆਉਣ ਵਾਲੇ 4 ਦਿਨਾਂ ਦੌਰਾਨ ਕਾਫੀ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਦਰਅਸਲ ਰਾਜਸਥਾਨ ਵਿਚ ਧੂੜ ਭਰੀ ਹਨ੍ਹੇਰੀ ਚੱਲਣ ਨਾਲ ਪੰਜਾਬ ਦੇ ਅਸਮਾਨ ਵਿਚ ਵੀ ਧੂੜ ਦਾ ਗੁਬਾਰ ਚੜ੍ਹਿਆ ਰਹੇਗਾ। ਮੌਸਮ ਵਿਭਾਗ ਦੇ ਮਾਹਰਾਂ ਅਨੁਸਾਰ ਹਿਮਾਚਲ ਵਿਚ ਮੀਂਹ ਪੈਣ ਕਾਰਣ ਪੰਜਾਬ ਵਿਚ ਵੀ ਬੱਦਲ ਛਾਏ ਰਹਿ ਸਕਦੇ ਹਨ। ਇਸ ਤੋਂ ਇਲਾਵਾ ਹਿਮਾਚਲ ਨਾਲ ਲੱਗਦੇ ਕੁੱਝ ਇਲਾਕਿਆਂ ਵਿਚ ਵੀ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦਰਮਿਆਨ ਰਾਤ ਦੇ ਤਾਪਮਾਨ ਵਿਚ ਗਿਰਾਵਟ ਜਾਰੀ ਰਹੇਗੀ।
ਇਹ ਵੀ ਪੜ੍ਹੋ : ਪੰਜਾਬ ’ਚ ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਤੋਂ ਬਾਅਦ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ
ਇਥੇ ਇਹ ਵੀ ਦੱਸਣਯੋਗ ਹੈ ਕਿ ਸ਼ਨੀਵਾਰ-ਐਤਵਾਰ ਤੜਕੇ ਜਲੰਧਰ ਅਤੇ ਕਪੂਰਥਲਾ ਵਿਚ ਪਾਰਾ ਡਿੱਗ ਕੇ 9.4 ਡਿਗਰੀ ਸੈਲਸੀਅਸ ’ਤੇ ਪਹੁੰਚ ਗਿਆ ਸੀ। ਇਸ ਤੋਂ ਇਲਾਵਾ ਦੂਜਾ ਸਭ ਤੋਂ ਠੰਡੀ ਰਾਤ ਵਾਲਾ ਜ਼ਿਲ੍ਹਾ ਅੰਮ੍ਰਿਤਸਰ ਰਿਹਾ, ਇੱਥੇ ਪਾਰਾ 11.1 ਡਿਗਰੀ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਅਗਲੇ 4 ਦਿਨ ਬੱਦਲ ਛਾਏ ਰਹਿਣ ਨਾਲ ਪੰਜਾਬ ਵਾਸੀਆਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੇਗੀ। ਐਤਵਾਰ ਨੂੰ ਪੰਜਾਬ ਵਿਚ ਔਸਤ ਤਾਪਮਾਨ 34 ਡਿਗਰੀ ਰਿਹਾ ਪਰ ਲਗਾਤਾਰ ਚੱਲ ਰਹੀਆਂ ਪੱਛਮੀ ਹਵਾਵਾਂ ਨਾਲ ਠੰਡਕ ਰਹੀ।
ਇਹ ਵੀ ਪੜ੍ਹੋ : ਜਲੰਧਰ ’ਚ ਪੁਲਸ ਨੇ ਚੱਲਦੀ ਪਾਰਟੀ ’ਚੋਂ ਗ੍ਰਿਫ਼ਤਾਰ ਕੀਤਾ ਲਾੜਾ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?