ਸੁਲਤਾਨਪੁਰ ਲੋਧੀ ਹਲਕੇ ''ਚ ਚੱਲ ਰਿਹੈ ਨਾਜਾਇਜ਼ ਰੇਤਾ ਦਾ ਕਾਰੋਬਾਰ

11/23/2020 3:40:32 PM

ਸੁਲਤਾਨਪੁਰ ਲੋਧੀ (ਅਸ਼ਵਨੀ)— ਸੁਲਤਾਨਪੁਰ ਲੋਧੀ ਹਲਕੇ 'ਚ ਪਰਚੀ ਵਾਲੀ ਰੇਤਾ ਦੀ ਆੜ 'ਚ ਨਾਜਾਇਜ਼ ਰੇਤਾ ਦੇ ਚੱਲ ਰਹੇ ਕਾਰੋਬਾਰ ਦਾ ਪਰਦਾਫਾਸ਼ ਉਸ ਸਮੇਂ ਹੋਇਆ, ਜਦੋਂ ਥਾਣਾ ਤਲਵੰਡੀ ਚੌਧਰੀਆਂ ਤੋਂ ਲਗਭਗ 3 ਕਿਲੋਮੀਟਰ ਦੂਰ ਸਥਿਤ ਇਕ ਪਿੰਡ ਦੇ ਖੇਤਾਂ 'ਚ ਰੇਤਾ ਦੀ ਵੱਡੀ ਖੱਡ ਵੇਖਣ ਨੂੰ ਮਿਲੀ।

ਇਹ ਵੀ ਪੜ੍ਹੋ: ਟ੍ਰੈਫਿਕ ਪੁਲਸ ਦਾ ਯੂ-ਟਰਨ, ਖੋਲ੍ਹਿਆ 'ਸੰਡੇ ਬਾਜ਼ਾਰ', ਕੋਰੋਨਾ ਦੀ ਵੀ ਹੋਈ ਖੂਬ ਵੰਡ

ਪਿੰਡ ਫਰੀਦਪੁਰ ਦੇ ਦੱਸੇ ਜਾ ਰਹੇ ਰਕਬੇ 'ਚ ਚਿੱਟੀ ਰੇਤਾ ਦੇ ਕਾਲੇ ਕਾਰੋਬਾਰ ਨੂੰ ਚਲਾਉਣ ਵਾਲੇ ਲੋਕ ਕੋਣ ਹਨ? ਅਤੇ ਉਹ ਕਿਸ ਦੀ ਸ਼ਹਿ 'ਤੇ ਇਸ ਕੰਮ ਨੂੰ ਅੰਜਾਮ ਦੇ ਰਹੇ ਹਨ? ਇਹ ਤਾਂ ਜਾਂਚ ਦਾ ਵਿਸ਼ਾ ਹੈ ਪਰ ਜਿਸ ਥਾਂ ਤੋਂ ਰੇਤਾ ਕੱਢੇ ਜਾਣ ਦੇ ਦ੍ਰਿਸ਼ ਸਾਹਮਣੇ ਆਏ ਹਨ, ਢੋਆ-ਢੁਆਈ ਵਾਲੇ ਵਾਹਨਾਂ ਦੇ ਟਾਇਰਾਂ ਦੀ ਤਾਜ਼ੀਆਂ ਪੈਡਾਂ ਅਤੇ ਖੱਡ ਦੀ ਹਾਲਤ ਇਸ ਗੱਲ ਦੀ ਗਵਾਹੀ ਜ਼ਰੂਰ ਭਰ ਰਹੀ ਸੀ ਕਿ ਇਸ ਜਗ੍ਹਾ ਤੋਂ ਰੇਤਾ ਨੂੰ ਕੱਢੇ ਜਾਣ ਦਾ ਸਿਲਸਿਲਾ ਲਗਾਤਾਰ ਲੰਮੇ ਸਮੇਂ ਤੋਂ ਚਲ ਰਿਹਾ ਹੋਵੇਗਾ।

ਇਹ ਵੀ ਪੜ੍ਹੋ:  ਪੰਜਾਬ ਲਈ ਵੱਡਾ ਸੰਕਟ! 'ਐੱਫ. ਸੀ. ਆਈ. ਨੇ ਜੀਰੀ ਤੋਂ ਚਾਵਲ ਤਿਆਰ ਕਰਨ ਲਈ ਨਹੀਂ ਜਾਰੀ ਕੀਤੇ ਹੁਕਮ'

ਵਰਣਨਯੋਗ ਹੈ ਕਿ ਖੇਤਰ ਅੰਦਰ ਕੁਝ ਲੋਕਾਂ ਵੱਲੋਂ ਤਲਵੰਡੀ ਚੌਧਰੀਆਂ ਅਤੇ ਫੱਤੂਢੀਂਗਾ ਇਲਾਕਿਆਂ 'ਚ ਨਾਜਾਇਜ਼ ਰੇਤਾ ਕੱਢ ਕੇ ਸੁਲਤਾਨਪੁਰ ਲੋਧੀ ਅਤੇ ਜ਼ਿਲੇ ਦੇ ਹੋਰਨਾਂ ਹਿੱਸਿਆਂ 'ਚ ਵੇਚਣ ਦੀਆਂ ਚਰਚਾਵਾਂ ਚੱਲ ਰਹੀਆਂ ਸਨ। ਸੜਕਾਂ ਉੱਤੇ ਓਵਰਲੋਡ ਟ੍ਰੈਕਟਰ-ਟਰਾਲੀਆਂ ਦੀਆਂ ਅੱਧੀ ਰਾਤ ਨੂੰ ਸਰਗਰਮੀਆਂ ਵੀ ਕਿਤੇ ਨਾ ਕਿਤੇ ਇਸ ਪਾਸੇ ਇਸ਼ਾਰਾ ਕਰ ਰਹੀਆਂ ਸਨ ਕਿ ਖੇਤਰ 'ਚ ਰੇਤ ਮਾਫ਼ੀਆ ਪੂਰੀ ਤਰ੍ਹਾਂ ਸਰਗਰਮੀਆਂ ਨਾਲ ਰੇਤਾ ਦੇ ਕਾਰੋਬਾਰ ਨੂੰ ਅੰਜਾਮ ਦੇਣ ਵਿਚ ਮੁਸਤੈਦੀ ਨਾਲ ਲਗਾ ਹੋਇਆ।

ਇਹ ਵੀ ਪੜ੍ਹੋ:ਲਗਜ਼ਰੀ ਗੱਡੀਆਂ ਦੇ ਸ਼ੌਕੀਨ 'ਡਰੱਗ ਕਿੰਗ' ਗੁਰਦੀਪ ਰਾਣੋ ਦੀ ਪਾਰਟਨਰ ਬੀਬੀ ਹਿਮਾਚਲ ਤੋਂ ਗ੍ਰਿਫ਼ਤਾਰ

'ਜਗ ਬਾਣੀ' ਨੇ ਕੁਝ ਦਿਨਾਂ ਦੀ ਪੜਤਾਲ ਅਤੇ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਤੇ ਫਰੀਦਪੁਰ ਖੇਤਰ ਦਾ ਦੌਰਾ ਕੀਤਾ ਤਾਂ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਨੂੰ ਵੇਖਦੇ ਸਾਰ ਕੈਮਰੇ ਵਿਚ ਕੈਦ ਕਰ ਲਿਆ। ਹੁਣ ਵੇਖਣਾ ਇਹ ਹੋਵੇਗਾ ਕਿ ਨਾਜਾਇਜ਼ ਤੌਰ 'ਤੇ ਰੇਤਾ ਕੱਢ ਕੇ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਲੁੱਟਣ ਵਾਲਿਆਂ ਅਸਲ ਲੋਕਾਂ ਵਿਰੁੱਧ ਕਾਰਵਾਈ ਹੋਵੇਗੀ ਜਾਂ ਫਿਰ ਕਾਰਵਾਈ ਦੇ ਨਾਂ 'ਤੇ ਕਥਿਤ ਤੌਰ 'ਤੇ ਕਿਸੇ ਪ੍ਰਵਾਸੀ ਮਜ਼ਦੂਰ ਜਾਂ ਕਿਸੇ ਹੋਰ ਉਪਰ ਕਾਰਵਾਈ ਕਰਕੇ ਹੀ ਕੰਮ ਚਲਾ ਲਿਆ ਜਾਵੇਗਾ। ਪਤਾ ਲੱਗਾ ਹੈ ਕਿ ਜ਼ਮੀਨ ਦੇ ਮਾਲਕ ਕਾਫ਼ੀ ਸਮਾਂ ਪਹਿਲਾਂ ਮਾਝੇ ਵਾਲੇ ਇਲਾਕੇ 'ਚੋਂ ਆ ਕੇ ਪਿੰਡ ਫਰੀਦਪੁਰ 'ਚ ਆ ਕੇ ਵਸੇ ਹੋਏ ਹਨ।

ਇਹ ਵੀ ਪੜ੍ਹੋ:ਆਕਾਸ਼ਵਾਣੀ ਦਾ ਜਲੰਧਰ ਕੇਂਦਰ ਬੰਦ ਹੋਣ ਦੀ ਖਬਰ ਵਾਇਰਲ, ਜਾਣੋ ਸੱਚਾਈ

ਕੀ ਕਹਿੰਦੇ ਹਨ ਮਾਈਨਿੰਗ ਮਹਿਕਮੇ ਦੇ ਅਧਿਕਾਰੀ
ਜਦੋਂ ਇਸ ਸਬੰਧੀ ਮਾਇਨਿੰਗ ਮਹਿਕਮੇ ਦੇ ਜੇ. ਈ. ਵਿਕਾਸ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮੇਰੇ ਪਾਸ ਵੀ ਨਾਜਾਇਜ਼ ਰੇਤਾ ਬਾਰੇ ਸ਼ਿਕਾਇਤ ਆਈ ਹੈ। ਮੈਂ ਇਸ ਨੂੰ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਹੈ ਅਤੇ ਇਸ ਸਬੰਧੀ ਕਾਰਵਾਈ ਵਾਸਤੇ ਐੱਸ. ਐੱਚ. ਓ. ਤਲਵੰਡੀ ਚੌਧਰੀਆਂ ਨਾਲ ਸੰਪਰਕ ਕਰਾਂਗਾ।
ਕੀ ਕਹਿਣੈ ਐੱਸ. ਐੱਚ. ਓ. ਦਾ
ਜਦੋਂ ਐੱਸ. ਐੱਚ. ਓ. ਜਸਬੀਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿ ਕਿਹਾ ਕਿ ਮੇਰੇ ਕੋਲ ਇਸ ਦੀ ਕੋਈ ਜਾਣਕਾਰੀ ਨਹੀਂ। ਬਾਕੀ ਉਹ ਜਲਦੀ ਹੀ ਜਾਂਚ ਕਰਕੇ ਬਣਦੀ ਕਾਰਵਾਈ ਕਰਣਗੇ।

ਇਹ ਵੀ ਪੜ੍ਹੋ: ਜਲੰਧਰ: ਜਦੋਂ ਫੈਕਟਰੀ 'ਚ ਵੜੇ ਸਾਂਬਰ ਨੇ ਪੁਲਸ ਤੇ ਜੰਗਲਾਤ ਮਹਿਕਮੇ ਨੂੰ ਪਾਈਆਂ ਭਾਜੜਾਂ


shivani attri

Content Editor

Related News