ਖਹਿਰਾ ਨੇ ਕੀਤਾ ਪਾਰਟੀ ਵਿਸਥਾਰ ਦਾ ਐਲਾਨ, ਮਾਨ ਨੇ ਮਨਾਉਣ ਲਈ ਬਣਾਈ ਕਮੇਟੀ

10/16/2018 6:40:55 PM

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੁਖਪਾਲ ਖਹਿਰਾ ਧੜੇ ਨੇ ਕਿਹਾ ਹੈ ਕਿ ਕੇਜਰੀਵਾਲ ਧੜੇ ਦਾ ਉਨ੍ਹਾਂ ਨਾਲ ਸੰਪਰਕ ਨਾ ਹੋਣ ਕਾਰਨ ਹੁਣ ਉਹ ਪੰਜਾਬ ਵਿਚ ਪਾਰਟੀ ਵਿਸਥਾਰ ਦੇ ਆਪਣੇ ਐਲਾਨ ਦੇ ਕਦਮ ਨੂੰ ਅੱਗੇ ਵਧਾਉਣ ਜਾ ਰਹੇ ਹਨ। ਇਸ ਵਿਚ 24 ਅਕਤੂਬਰ ਨੂੰ ਜ਼ਿਲਾ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦਾ ਐਲਾਨ ਕੀਤਾ ਜਾਵੇਗਾ, ਜਿਨ੍ਹਾਂ ਨੂੰ ਵਾਲੰਟੀਅਰਾਂ ਦੀ ਸਲਾਹ ਨਾਲ ਫਾਈਨਲ ਕੀਤਾ ਜਾਵੇਗਾ।

ਦੂਜੇ ਪਾਸੇ ਕੇਜਰੀਵਾਲ ਧੜੇ ਨੇ ਬਾਗੀ ਧੜੇ ਨਾਲ ਗੱਲਬਾਤ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਭਗਵੰਤ ਮਾਨ ਸਣੇ ਚਾਰ ਵਿਧਾਇਕਾਂ ਨੂੰ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ। ਇਸ ਗੱਲ ਦਾ ਐਲਾਨ ਕੋਰ ਕਮੇਟੀ ਦੇ ਚੇਅਰਮੈਨ ਵਿਧਾਇਕ ਬੁੱਧਰਾਮ ਨੇ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਪਰਿਵਾਰ ਵਿਚ ਨਾਰਾਜ਼ਗੀ ਹੁੰਦੀ ਹੈ ਅਤੇ ਨਾਰਾਜ਼ ਮੈਂਬਰਾਂ ਨੂੰ ਮਨਾ ਲਿਆ ਜਾਵੇਗਾ। ਮਾਣੂੰਕੇ ਨੇ ਕਿਹਾ ਕਿ ਅਸੀਂ ਜਦੋਂ ਵੀ ਖਹਿਰਾ ਧੜੇ ਨਾਲ ਮੁਲਾਕਾਤ ਕਰਾਂਗੇ ਪੱਤਰਕਾਰਾਂ ਨੂੰ ਸੂਚਨਾ ਦੇ ਕੇ ਹੀ ਕਰਾਂਗੇ।


Related News