ਸੁਖ਼ਨਾ ਝੀਲ ’ਤੇ ਦੌੜਨ ਤੇ ਜਾਗਿੰਗ ਲਈ ਬਣੇਗਾ ਸਿੰਥੈਟਿਕ ਟਰੈਕ

Sunday, Oct 30, 2022 - 02:13 PM (IST)

ਸੁਖ਼ਨਾ ਝੀਲ ’ਤੇ ਦੌੜਨ ਤੇ ਜਾਗਿੰਗ ਲਈ ਬਣੇਗਾ ਸਿੰਥੈਟਿਕ ਟਰੈਕ

ਚੰਡੀਗੜ੍ਹ (ਰਜਿੰਦਰ ਸ਼ਰਮਾ) : ਯੂ. ਟੀ. ਪ੍ਰਸ਼ਾਸਨ ਜਲਦੀ ਹੀ ਸੁਖ਼ਨਾ ਝੀਲ ’ਤੇ ਸਿੰਥੈਟਿਕ ਟਰੈਕ ਦੀ ਸਹੂਲਤ ਮੁਹੱਈਆ ਕਰਨ ਜਾ ਰਿਹਾ ਹੈ। ਝੀਲ ’ਤੇ ਵੱਡੀ ਗਿਣਤੀ ’ਚ ਲੋਕ ਦੌੜਨ ਅਤੇ ਜੌਗਿੰਗ ਕਰਨ ਲਈ ਆਉਂਦੇ ਹਨ, ਜਿਸ ਕਾਰਨ ਇਹ ਟਰੈਕ ਬਣਾਉਣ ਦਾ ਫ਼ੈਸਲਾ ਲਿਆ ਗਿਆ ਹੈ। ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਸ਼ਨੀਵਾਰ ਇਸ ਪ੍ਰਾਜੈਕਟ ਦੇ ਭੂਮੀ ਪੂਜਨ ਪ੍ਰੋਗਰਾਮ 'ਚ ਸ਼ਿਰੱਕਤ ਕੀਤੀ। ਇਸ ਮੌਕੇ ਸਕੱਤਰ ਇੰਜੀਨੀਅਰ ਵਿਜੇ ਨਾਮਦੇਵ ਰਾਓ, ਚੀਫ ਇੰਜੀਨੀਅਰ ਸੀ. ਬੀ. ਓਝਾ ਅਤੇ ਚੀਫ ਆਰਕੀਟੈਕਟ ਕਪਿਲ ਸੇਤੀਆ ਹਾਜ਼ਰ ਸਨ।

ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਨੇ ਇੱਥੇ 6 ਫੁੱਟ ਚੌੜਾ ਸਿੰਥੈਟਿਕ ਟਰੈਕ ਬਣਾਉਣ ਦਾ ਫ਼ੈਸਲਾ ਕੀਤਾ ਹੈ, ਜਿਸ ਨਾਲ ਲੋਕਾਂ ਨੂੰ ਇੱਥੇ ਦੌੜਨ ਅਤੇ ਜਾਗਿੰਗ ਕਰਨ ਲਈ ਕਾਫੀ ਜਗ੍ਹਾ ਮਿਲੇਗੀ। ਪ੍ਰਸ਼ਾਸਨ ਮੁਤਾਬਕ ਇਹ ਟਰੈਕ ਵੱਖ-ਵੱਖ ਮੌਸਮਾਂ ਵਿਚ ਵੀ ਠੀਕ ਰਹਿੰਦਾ ਹੈ, ਜਿਸ ਕਾਰਨ ਇਸ ਦੀ ਸਾਂਭ-ਸੰਭਾਲ ਵਿਚ ਕੋਈ ਦਿੱਕਤ ਨਹੀਂ ਆਵੇਗੀ ਕਿਉਂਕਿ ਇਸ ਦੀ ਸਾਂਭ-ਸੰਭਾਲ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਹੈਰੀਟੇਜ ਕਮੇਟੀ ਅਤੇ ਸਪੋਰਟਸ ਅਥਾਰਟੀ ਆਫ ਇੰਡੀਆ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਯੂ. ਟੀ. ਪ੍ਰਸ਼ਾਸਕ ਨੇ ਪ੍ਰਾਜੈਕਟ ਨੂੰ ਅੱਗੇ ਵਧਾਉਣ ਦਾ ਫ਼ੈਸਲਾ ਲਿਆ ਹੈ।


author

Babita

Content Editor

Related News