ਸੁਖਨਾ ਝੀਲ ''ਤੇ ਖ਼ੁਦਕੁਸ਼ੀ ਕਰਨ ਪੁੱਜਿਆ ਮੋਹਾਲੀ ਦਾ ਨੌਜਵਾਨ, ਜਾਣੋ ਪੂਰਾ ਮਾਮਲਾ
Thursday, Dec 09, 2021 - 03:11 PM (IST)
ਚੰਡੀਗੜ੍ਹ (ਕੁਲਦੀਪ) : ਮੋਹਾਲੀ ਦੇ ਰਹਿਣ ਵਾਲੇ ਇਕ ਨੌਜਵਾਨ ਵੱਲੋਂ ਆਪਣੀ ਪਤਨੀ ਤੋਂ ਦੁਖ਼ੀ ਹੋ ਕੇ ਸੁਖਨਾ ਝੀਲ 'ਤੇ ਜਾਨ ਦੇਣ ਦੀ ਕੋਸ਼ਿਸ਼ ਕੀਤੀ ਗਈ। ਫਿਲਹਾਲ ਸੀ. ਆਰ. ਪੀ. ਐੱਫ. ਅਤੇ ਪੁਲਸ ਨੇ ਉਸ ਨੂੰ ਬਚਾ ਲਿਆ। ਪੁਲਸ ਨੂੰ ਉਕਤ ਨੌਜਵਾਨ ਕੋਲੋਂ ਇਕ ਖ਼ੁਦਕੁਸ਼ੀ ਨੋਟ ਵੀ ਬਰਾਮਦ ਹੋਇਆ ਹੈ, ਜਿਸ 'ਚ ਉਸ ਨੇ ਲਿਖਿਆ ਹੈ ਕਿ ਉਹ ਆਪਣੀ ਪਤਨੀ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰ ਰਿਹਾ ਹੈ।
ਪੁਲਸ ਨੇ ਨੌਜਵਾਨ ਨੂੰ ਉਸ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਮੋਹਾਲੀ ਦੇ ਫੇਜ਼-10 ਦਾ ਰਹਿਣ ਵਾਲਾ ਈਸ਼ਾਨ ਜੈਨ ਦੁਪਹਿਰ ਦੇ ਸਮੇਂ ਸੁਖਨਾ ਝੀਲ 'ਤੇ ਬਣੇ ਵਾਚ ਟਾਵਰ 'ਤੇ ਚੜ੍ਹ ਗਿਆ। ਉਸ ਨੂੰ ਦੇਖ ਕੇ ਝੀਲ 'ਤੇ ਮੌਜੂਦ ਬਾਕੀ ਲੋਕ ਘਬਰਾ ਗਏ। ਇਸ ਦੌਰਾਨ ਝੀਲ 'ਤੇ ਗਸ਼ਤ ਕਰ ਰਹੇ ਸੀ. ਆਰ. ਪੀ. ਐੱਫ. ਦੇ ਮੁਲਾਜ਼ਮਾਂ ਦੀ ਅਚਾਨਕ ਉਸ 'ਤੇ ਨਜ਼ਰ ਪਈ ਤਾਂ ਉਹ ਉਸ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਕਰਨ ਲੱਗੇ। ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ।
ਇਹ ਵੀ ਪੜ੍ਹੋ : ਕੈਪਟਨ-ਭਾਜਪਾ ਵਿਚਾਲੇ ਗਠਜੋੜ ਦੀਆਂ ਕਿਆਸਰਾਈਆਂ ਤੇਜ਼, ਸੀਟਾਂ ਦੀ ਵੰਡ ਨੂੰ ਲੈ ਕੇ ਚਰਚਾ ਦੀ ਸੰਭਾਵਨਾ
ਮੌਕੇ 'ਤੇ ਪੁੱਜੀ ਪੁਲਸ ਨੇ ਸੀ. ਆਰ. ਪੀ. ਐੱਫ. ਨਾਲ ਮਿਲ ਕੇ ਕਿਸੇ ਤਰ੍ਹਾਂ ਈਸ਼ਾਨ ਨੂੰ ਵਾਚ ਟਾਵਰ ਤੋਂ ਹੇਠਾਂ ਉਤਾਰਿਆ ਅਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਈਸ਼ਾਨ ਦੇ ਪਰਿਵਾਰਿਕ ਮੈਂਬਰ ਝੀਲ 'ਤੇ ਪਹੁੰਚੇ ਅਤੇ ਉਸ ਨੂੰ ਆਪਣੇ ਨਾਲ ਲੈ ਗਏ। ਪੁਲਸ ਮੁਤਾਬਕ ਈਸ਼ਾਨ ਦਾ ਆਪਣੀ ਪਤਨੀ ਪਲਕ ਜੈਨ ਨਾਲ ਝਗੜਾ ਚੱਲ ਰਿਹਾ ਹੈ, ਜਿਸ ਕਾਰਨ ਉਸ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ