ਸੁਖਮੀਤ ਕਤਲ ਕਾਂਡ: ਪੁਲਸ ਦਾ ਵੱਡਾ ਸਵਾਲ, ਬਰਥਡੇ ਦਾ ਕੇਕ ਕੱਟਣ ਲਈ ਆਖ਼ਿਰ ਕਿਉਂ ਕੀਤੀ ਗਈ ਵ੍ਹਟਸਐਪ ਕਾਲ

Sunday, Jun 27, 2021 - 05:42 PM (IST)

ਸੁਖਮੀਤ ਕਤਲ ਕਾਂਡ: ਪੁਲਸ ਦਾ ਵੱਡਾ ਸਵਾਲ, ਬਰਥਡੇ ਦਾ ਕੇਕ ਕੱਟਣ ਲਈ ਆਖ਼ਿਰ ਕਿਉਂ ਕੀਤੀ ਗਈ ਵ੍ਹਟਸਐਪ ਕਾਲ

ਜਲੰਧਰ (ਸੁਧੀਰ)– ਮਿੱਕੀ ਅਗਵਾ ਕਾਂਡ ਵਿਚ ਨਾਮਜ਼ਦ ਰਹੇ ਕਾਂਗਰਸ ਦੇ ਸਾਬਕਾ ਕੌਂਸਲਰ ਸੁਖਮੀਤ ਸਿੰਘ ਡਿਪਟੀ ਦੀ ਸਥਾਨਕ ਗੋਪਾਲ ਨਗਰ ਸਥਿਤ ਨਵੀਂ ਦਾਣਾ ਮੰਡੀ ਨੇੜੇ ਹੋਏ ਕਤਲ ਮਾਮਲੇ ਦੀ ਪੁਲਸ ਜਾਂਚ ਦੌਰਾਨ ਰੋਜ਼ਾਨਾ ਨਵੇਂ ਖ਼ੁਲਾਸੇ ਹੋ ਰਹੇ ਹਨ, ਜਦੋਂ ਕਿ ਪੁਲਸ ਇਸ ਮਾਮਲੇ ਵਿਚ ਖੁੱਲ੍ਹ ਕੇ ਕੋਈ ਬਿਆਨ ਨਹੀਂ ਦੇ ਰਹੀ। ਦੂਜੇ ਪਾਸੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਘਟਨਾ ਦੇ ਸਮੇਂ ਡਿਪਟੀ ਦੇ ਮੋਬਾਇਲ ’ਤੇ ਆਖ਼ਰੀ ਵਾਰ ਫੋਨ ਕਰਨ ਵਾਲੇ ਨੌਜਵਾਨ ਦਾ ਮੋਬਾਇਲ ਪੁਲਸ ਨੇ ਕਬਜ਼ੇ ਵਿਚ ਲੈ ਕੇ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ ਅਤੇ ਨੌਜਵਾਨ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਗੋਰਾਇਆ ਨੇੜੇ ਵਾਪਰੇ ਦਰਦਨਾਕ ਹਾਦਸੇ ’ਚ 4 ਭੈਣਾਂ ਦੇ ਇਕਤੌਲੇ ਭਰਾ ਸਣੇ 2 ਨੌਜਵਾਨਾਂ ਦੀ ਮੌਤ

ਜਾਂਚ ਵਿਚ ਪਤਾ ਲੱਗਾ ਹੈ ਕਿ ਡਿਪਟੀ ਨੂੰ ਬਰਥਡੇ ਦਾ ਕੇਕ ਕੱਟਣ ਦੇ ਬਹਾਨੇ ਬੁਲਾਉਣ ਵਾਲੇ ਨੌਜਵਾਨ ਨੇ ਉਸ ਨੂੰ ਵ੍ਹਟਸਐਪ ਕਾਲ ਕਰਕੇ ਬੁਲਾਇਆ ਸੀ, ਜਦੋਂ ਕਿ ਦੂਜੇ ਪਾਸੇ ਪੁਲਸ ਨੇ ਜਾਂਚ ਦੌਰਾਨ ਵੱਡਾ ਸਵਾਲ ਖੜ੍ਹਾ ਕੀਤਾ ਕਿ ਆਖ਼ਿਰਕਾਰ ਬਰਥਡੇ ਦਾ ਕੇਕ ਕੱਟਣ ਲਈ ਵ੍ਹਟਸਐਪ ਕਾਲ ਕਿਉਂ ਕੀਤੀ ਗਈ? ਡਿਪਟੀ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਘਟਨਾ ਤੋਂ ਕੁਝ ਸਮਾਂ ਪਹਿਲਾਂ ਡਿਪਟੀ ਘਰ ਵਿਚ ਆਪਣੇ ਪਿਤਾ ਨਾਲ ਚਾਹ ਪੀ ਰਿਹਾ ਸੀ, ਜਿਸ ਨੂੰ ਕਿਸੇ ਦਾ ਫੋਨ ਆਇਆ। ਡਿਪਟੀ ਉਨ੍ਹਾਂ ਨੂੰ ਕਿਸੇ ਦਾ ਬਰਥਡੇ ਕੇਕ ਕੱਟਣ ਦੀ ਗੱਲ ਕਹਿ ਕੇ ਘਰੋਂ ਨਿਕਲਿਆ ਅਤੇ ਜਿਸ ਦੇ ਸਿਰਫ਼ 4-5 ਮਿੰਟਾਂ ਅੰਦਰ ਹੀ ਕਾਰ ਸਵਾਰ ਮੁਲਜ਼ਮਾਂ ਨੇ ਸੜਕ ਕਿਨਾਰੇ ਉਸ ’ਤੇ ਸ਼ਰੇਆਮ ਗੋਲੀਆਂ ਚਲਾ ਕੇ ਉਸ ਦਾ ਕਤਲ ਕਰ ਦਿੱਤਾ। 

ਇਹ ਵੀ ਪੜ੍ਹੋ: ਹੱਸਦੇ-ਵੱਸਦੇ ਉੱਜੜੇ ਦੋ ਪਰਿਵਾਰ, ਫਗਵਾੜਾ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ

PunjabKesari

ਪੁਲਸ ਇਸ ਐਂਗਲ ਤੋਂ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਆਖ਼ਿਰ ਡਿਪਟੀ ਨੂੰ ਨੌਜਵਾਨ ਨੇ ਨਾਰਮਲ ਕਾਲ ਕਰਨ ਦੀ ਥਾਂ ਆਖ਼ਰੀ ਕਾਲ ਵ੍ਹਟਸਐਪ ’ਤੇ ਕਿਉਂ ਕੀਤੀ ਅਤੇ ਫੋਨ ਸੁਣਨ ਤੋਂ ਬਾਅਦ ਘਰੋਂ ਨਿਕਲਦੇ ਹੀ ਡਿਪਟੀ ਦੀ 4-5 ਮਿੰਟਾਂ ਵਿਚ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਪੁਲਸ ਇਸ ਮਾਮਲੇ ਵਿਚ ਡਿਪਟੀ ਦੇ ਕੁਝ ਨਜ਼ਦੀਕੀਆਂ ਦੀ ਵੀ ਰੇਕੀ ਕਰਨ ਦੇ ਮਾਮਲੇ ਵਿਚ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: ਲੁਧਿਆਣਾ: 24 ਸਾਲਾ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਸੋਸ਼ਲ ਮੀਡੀਆ 'ਤੇ ਪਾਏ ਸੁਸਾਈਡ ਨੋਟ 'ਚ ਖੋਲ੍ਹਿਆ ਰਾਜ਼
ਵਰਣਨਯੋਗ ਹੈ ਕਿ 7 ਦਿਨ ਪਹਿਲਾਂ ਸਾਬਕਾ ਕੌਂਸਲਰ ਸੁਖਮੀਤ ਸਿੰਘ ਡਿਪਟੀ ਘਰੋਂ ਆਪਣੇ ਬੁਲੇਟ ਮੋਟਰਸਾਈਕਲ ’ਤੇ ਨਵੀਂ ਦਾਣਾ ਮੰਡੀ ਨੇੜੇ ਸਥਿਤ ਮਾਈ ਬਾਪ ਸਵੀਟ ਸ਼ਾਪ ਪੁੱਜਾ ਤਾਂ ਉਸੇ ਸਮੇਂ ਸਵਿਫਟ ਕਾਰ ਸਵਾਰ ਮੁਲਜ਼ਮਾਂ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਕੇ ਹੇਠਾਂ ਡੇਗ ਦਿੱਤਾ ਅਤੇ ਉਸ ’ਤੇ ਤਾਬੜਤੋੜ ਗੋਲੀਆਂ ਚਲਾ ਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਪੁਲਸ ਨੇ ਘਟਨਾ ਸਥਾਨ ਤੋਂ ਡਿਪਟੀ ਦਾ ਮੋਬਾਇਲ ਫੋਨ ਕਬਜ਼ੇ ਵਿਚ ਲੈ ਕੇ ਕਈ ਸ਼ੱਕੀ ਲੋਕਾਂ ਦੇ ਮੋਬਾਇਲ ਨੰਬਰ 'ਤੇ ਡਾਟਾ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਕੀਤੀ ਅਤੇ ਡਿਪਟੀ ਦੇ ਮੋਬਾਇਲ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ। ਘਟਨਾ ਨੂੰ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਸ ਮੁਲਜ਼ਮਾਂ ਨੂੰ ਕਾਬੂ ਕਰਨ ਵਿਚ ਨਾਕਾਮ ਰਹੀ ਹੈ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਬਿਸਤ ਦੋਆਬ ਨਹਿਰ 'ਚ ਡਿੱਗੀਆਂ ਦੋ ਕਾਰਾਂ, ਦੋ ਨੌਜਵਾਨਾਂ ਦੀ ਮੌਤ

PunjabKesari

2-3 ਗੈਂਗਸਟਰਾਂ ਦੇ ਨਾਂ ਆਏ ਸਾਹਮਣੇ, ਜਲਦ ਹੋ ਸਕਦੈ ਵੱਡਾ ਖੁਲਾਸਾ
ਦੂਜੇ ਪਾਸੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਮਿਸ਼ਨਰੇਟ ਪੁਲਸ ਦੇ ਹੱਥ ਇਸ ਮਾਮਲੇ ਵਿਚ ਕਈ ਅਹਿਮ ਸੁਰਾਗ ਲੱਗੇ ਹਨ, ਜਿਨ੍ਹਾਂ ਦੇ ਆਧਾਰ ’ਤੇ ਪੁਲਸ ਨੇ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਏ-ਕੈਟਾਗਿਰੀ ਦੇ 2-3 ਗੈਂਗਸਟਰਾਂ ਦੀ ਸ਼ਨਾਖਤ ਕਰ ਲਈ ਹੈ। ਉਨ੍ਹਾਂ ਨੂੰ ਪੁਲਸ ਸੋਮਵਾਰ ਤੱਕ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਮਾਮਲੇ ਦੀ ਪੁੱਛਗਿੱਛ ਉਪਰੰਤ ਵੱਡਾ ਖ਼ੁਲਾਸਾ ਕਰ ਸਕਦੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਕਤ ਗੈਂਗਸਟਰਾਂ ਵਿਚੋਂ ਕੁਝ ਨਾਭਾ ਜੇਲ੍ਹ ਵਿਚ ਵੀ ਬੰਦ ਹਨ, ਜਿਨ੍ਹਾਂ ਨੂੰ ਲਿਆਉਣ ਦੀ ਪ੍ਰਕਿਰਿਆ ਪੁਲਸ ਪੂਰੀ ਕਰ ਰਹੀ ਹੈ।

ਇਹ ਵੀ ਪੜ੍ਹੋ: ਰੂਪਨਗਰ ’ਚ ਦਰਦਨਾਕ ਹਾਦਸਾ, ਸਰਹਿੰਦ ਨਹਿਰ ’ਚ ਨਹਾਉਣ ਗਏ 3 ਬੱਚੇ ਲਾਪਤਾ

ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਕੱਢਿਆ ਜਾਣ ਵਾਲਾ ਕੈਂਡਲ ਮਾਰਚ ਰੱਦ 
ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਡਿਪਟੀ ਦੇ ਜਾਣਕਾਰਾਂ ਨੇ ਪਹਿਲਾਂ 27 ਜੂਨ ਨੂੰ ਸ਼ਾਮੀਂ 5 ਵਜੇ ਸਥਾਨਕ ਵਰਕਸ਼ਾਪ ਚੌਕ ਤੋਂ ਕੈਂਡਲ ਮਾਰਚ ਕਰਨ ਦਾ ਐਲਾਨ ਕਰਦਿਆਂ ਸੋਸ਼ਲ ਮੀਡੀਆ ’ਤੇ ਇਸ ਸਬੰਧੀ ਪੋਸਟਾਂ ਵੀ ਸ਼ੇਅਰ ਕਰ ਦਿੱਤੀਆਂ ਸਨ ਅਤੇ ਡਿਪਟੀ ਦੇ ਜਾਣਕਾਰਾਂ ਅਤੇ ਉਸ ਦੇ ਕੁਝ ਨਜ਼ਦੀਕੀਆਂ ਨੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ਼ ਦਿਵਾਉਣ ਲਈ ਕੈਂਡਲ ਮਾਰਚ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਸੀ ਪਰ ਕੁਝ ਸਮੇਂ ਬਾਅਦ ਹੀ ਉਨ੍ਹਾਂ 27 ਨੂੰ ਕੈਂਡਲ ਮਾਰਚ ਨਾ ਕੱਢਣ ਦੀ ਗੱਲ ਕਹਿੰਦਿਆਂ ਇਸ ਦੇ ਲਈ ਨਵੀਂ ਤਰੀਕ ਦੱਸਣ ਬਾਰੇ ਕਿਹਾ।

ਇਹ ਵੀ ਪੜ੍ਹੋ: ਸ਼ਮਸ਼ੇਰ ਦੂਲੋ ਦਾ ਵੱਡਾ ਬਿਆਨ, ਪਾਰਟੀ ਦੇ ਹਾਲਾਤ ਸੁਧਾਰਣ ਲਈ ਹੁਣ ਸਰਜੀਕਲ ਸਟ੍ਰਾਈਕ ਜ਼ਰੂਰੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

shivani attri

Content Editor

Related News