ਜਲੰਧਰ ਦੇ ਸੁਖਮੀਤ ਡਿਪਟੀ ਕਤਲ ਕਾਂਡ ਸਬੰਧੀ ਦਵਿੰਦਰ ਬੰਬੀਹਾ ਗਰੁੱਪ ਨੇ ਮੁੜ ਪਾਈ ਪੋਸਟ, ਪੁਲਸ ਲਈ ਆਖੀ ਵੱਡੀ ਗੱਲ
Thursday, Jul 01, 2021 - 06:37 PM (IST)
ਜਲੰਧਰ (ਸੁਧੀਰ, ਵੈੱਬ ਡੈਸਕ)- ਗੋਪਾਲ ਨਗਰ ਵਿਖੇ ਗੋਲ਼ੀਆਂ ਮਾਰ ਕੇ ਕਤਲ ਕੀਤੇ ਗਏ ਸਾਬਕਾ ਕਾਂਗਰਸੀ ਕੌਂਸਲਰ ਸੁਖਮੀਤ ਸਿੰਘ ਡਿਪਟੀ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਬੰਬੀਹਾ ਗਰੁੱਪ ਨੇ ਇਕ ਵਾਰ ਫਿਰ ਤੋਂ ਸੋਸ਼ਲ ਮੀਡੀਆ ’ਤੇ ਪੋਸਟ ਪਾਈ ਹੈ। ਇਸ ਵਾਰ ਦਵਿੰਦਰ ਬੰਬੀਹਾ ਗਰੁੱਪ ’ਤੇ ਪੋਸਟ ਪਾ ਕੇ ਸਿੱਧਾ ਪੁਲਸ ਨੂੰ ਵਰਦੀ ਦਾ ਫਰਜ਼ ਯਾਦ ਕਰਵਾਉਂਦਿਆਂ ਪੁਲਸ ਨੂੰ ਅਪੀਲ ਕੀਤੀ ਹੈ। ਦਵਿੰਦਰ ਬੰਬੀਹਾ ਦੀ ਇਹ ਪੋਸਟ ਸੋਸ਼ਲ ਮੀਡੀਆ ’ਤੇ ਕਥਿਤ ਤੌਰ ’ਤੇ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ: ਭਾਰਤੀ ਫ਼ੌਜ 'ਚ ਤਾਇਨਾਤ ਨੂਰਪੁਰਬੇਦੀ ਦੇ ਸੈਨਿਕ ਦੀ ਡਿਊਟੀ ਦੌਰਾਨ ਮੌਤ, 4 ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਦਰਅਸਲ ਬੰਬੀਹਾ ਗਰੁੱਪ ਨੇ ਮੁੜ ਤੋਂ ਫੇਸਬੁੱਕ ’ਤੇ ਪੋਸਟ ਪਾ ਕੇ ਲਿਖਿਆ ਕਿ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਅੱਜ ਮੈਂ ਇਹ ਪੋਸਟ ਦੋਬਾਰਾ ਇਸ ਲਈ ਪਾਉਣ ਜਾ ਰਿਹਾ ਹਾਂ ਕਿਉਂਕਿ ਜੋ ਬੀਤੇ ਦਿਨੀਂ ਅਸੀਂ ਡਿਪਟੀ ਕਤਲ ਕਾਂਡ ਦੀ ਜ਼ਿੰਮੇਵਾਰੀ ਚੁੱਕੀ ਸੀ, ਉਹ ਅਸੀਂ ਕੋਈ ਹਵਾਬਾਜ਼ੀ ’ਚ ਆ ਕੇ ਨਹੀਂ ਚੁੱਕੀ। ਇਹ ਪੋਸਟ ਨੂੰ ਪਾਉਣ ਦਾ ਕਾਰਨ ਇਹੀ ਸੀ ਕਿ ਪੁਲਸ ਬਿਨਾਂ ਕਿਸੇ ਗੱਲ ਤੋਂ ਬੇਕਸੂਰ ਮੁੰਡੇ ਚੁੱਕ ਕੇ ਇਸ ਕੇਸ ਨਾਲ ਜੋੜ ਰਹੀ ਸੀ।
ਇਹ ਵੀ ਪੜ੍ਹੋ: ਬਿਜਲੀ ਦੇ ਕੱਟਾਂ ਤੇ 'ਬਲੈਕ ਆਊਟ' ਨੇ ਮਚਾਈ ਹਾਹਾਕਾਰ, 10 ਹਜ਼ਾਰ ਸ਼ਿਕਾਇਤਾਂ ਤੋਂ ਬਾਅਦ ਪਾਵਰ ਨਿਗਮ ਨੇ ਖੜ੍ਹੇ ਕੀਤੇ ਹੱਥ
ਇਸੇ ਕਰਕੇ ਸਾਨੂੰ ਇਹ ਜ਼ਿੰਮੇਵਾਰੀ ਲੈਣੀ ਪਈ ਕਿਉਂਕਿ ਇਹ ਕਤਲ ਸਾਡੇ ਵੀਰ ਪੁਨੀਤ ਵੱਲੋਂ ਕੀਤਾ ਗਿਆ ਸੀ ਅਤੇ ਇਹ ਕਿਉਂ ਕੀਤਾ ਗਿਆ ਉਹ ਤੁਸੀਂ ਪਹਿਲੀ ਪੋਸਟ ’ਚ ਪੜ੍ਹ ਹੀ ਲਿਆ ਸਾਰਿਆਂ ਨੇ। ਪੁਲਸ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਆਪਣੀ ਵਰਦੀ ਦਾ ਫਰਜ਼ ਨਿਭਾਓ ਅਤੇ ਜੋ ਕੇਸ ਬਣਦਾ ਹੈ ਉਹ ਸਾਡੇ ’ਤੇ ਬਣਦਾ ਹੈ। ਇਸੇ ਕਰਕੇ ਕਿਸੇ ਮਾਂ ਦੇ ਬਕਸੂਰ ਪੁੱਤ ਫਸਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ।
ਕੀ ਕਹਿਣਾ ਹੈ ਡੀ.ਸੀ.ਪੀ. ਗੁਰਮੀਤ ਸਿੰਘ ਦਾ
ਉਥੇ ਹੀ ਇਸ ਸਬੰਧੀ ਡੀ. ਸੀ. ਪੀ. ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨਰੇਟ ਪੁਲਸ ਸਾਈਬਰ ਸੈੱਲ ਦੀ ਮਦਦ ਲੈ ਰਹੀ ਹੈ ਕਿ ਉਕਤ ਪੋਸਟ ਪਾਉਣ ਲਈ ਕਿਹੜੇ ਸਰਵਰ ਦੀ ਵਰਤੋਂ ਕੀਤੀ ਗਈ ਹੈ। ਇਸ ਦੇ ਇਲਾਵਾ ਪੁਲਸ ਇਸ ਮਾਮਲੇ ’ਚ ਹੋਰ ਪਹਿਲੂਆਂ ਤੋਂ ਵੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਉਕਤ ਪੋਸਟ ਬਾਰੇ ਫਿਲਹਾਲ ਅਜੇ ਕੁਝ ਕਿਹਾ ਨਹੀਂ ਜਾ ਸਕਦਾ ਅਤੇ ਪੁਲਸ ਵੱਲੋਂ ਇਸ ਮਾਮਲੇ ਸਬੰਧੀ ਡੂੰਘਾਈ ਨਾਲ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ: ਕੇਜਰੀਵਾਲ ਦੀ 300 ਯੂਨਿਟ ਮੁਫ਼ਤ ਬਿਜਲੀ ਦਾ ਕਾਟ ਕੱਢਣ ’ਚ ਲੱਗੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
ਪਹਿਲੀ ਪੋਸਟ ਪਾ ਕੇ ਡਿਪਟੀ ਦੇ ਕਤਲ ਦੀ ਲਈ ਸੀ ਜ਼ਿੰਮੇਵਾਰੀ
ਦਵਿੰਦਰ ਬੰਬੀਹਾ ਗਰੁੱਪ ਨੇ ਫੇਸਬੁੱਕ ਉੱਪਰ ਬੀਤੇ ਦਿਨੀਂ ਇਕ ਪੋਸਟ ਜਾਰੀ ਕਰਕੇ ਇਸ ਦੇ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਲਿਖਿਆ ਸੀ ਕਿ ਸੁਖਮੀਤ ਸਿੰਘ ਡਿਪਟੀ ਦਾ ਕਤਲ ਪੁਨੀਤ ਵੱਲੋਂ ਕੀਤਾ ਗਿਆ ਹੈ ਕਿਉਂਕਿ ਡਿਪਟੀ ਸਾਡੇ ਖ਼ਿਲਾਫ਼ ਚੱਲਦਾ ਸੀ ਅਤੇ ਸਾਡੇ ਵਿਰੋਧੀਆਂ ਨੂੰ ਸਾਡੀਆਂ ਖ਼ਬਰਾਂ ਦਿੰਦਾ ਸੀ, ਕਈ ਵਾਰ ਸਮਝਾਉਣ ਦੇ ਬਾਵਜੂਦ ਵੀ ਜਦੋਂ ਡਿਪਟੀ ਨਹੀਂ ਸਮਝਿਆ ਤਾਂ ਅਸੀਂ ਉਸ ਨੂੰ ਮਾਰ ਦਿੱਤਾ। ਆਪਣੀ ਪੋਸਟ ਵਿਚ ਦਵਿੰਦਰ ਬੰਬੀਹਾ ਗਰੁੱਪ ਨੇ ਆਪਣੇ ਵਿਰੋਧੀਆਂ ਨੂੰ ਵੀ ਚਿਤਾਵਨੀ ਦਿੱਤੀ ਸੀ।
ਇਹ ਵੀ ਪੜ੍ਹੋ: ‘ਆਕਸਫੋਰਡ’ ’ਚ ਪੜ੍ਹਨ ਵਾਲੀ ਦਿਵਿਆਂਗ ਪੰਜਾਬਣ ਨੇ ਇੰਗਲੈਂਡ ’ਚ ਵਧਾਇਆ ਮਾਣ, ਮਿਲਿਆ ਡਾਇਨਾ ਐਵਾਰਡ
ਇਹ ਵੀ ਪੜ੍ਹੋ: ਜਲੰਧਰ: ਕਪੂਰਥਲਾ ਚੌਕ ਨੇੜੇ 2 ਸਾਲ ਪਹਿਲਾਂ ਹੋਏ ਮਰਡਰ ਕੇਸ ਨਾਲ ਜੁੜੇ ਸੁਖਮੀਤ ਡਿਪਟੀ ਕਤਲ ਕਾਂਡ ਦੇ ਤਾਰ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।