ਆਜ਼ਾਦੀ ਦਿਹਾੜੇ ''ਤੇ ਜੇਲ੍ਹਾਂ ''ਚ ਬੰਦ ''ਕੈਦੀ'' ਨਿਰਾਸ਼, ਇਸ ਵਾਰ ਨਹੀਂ ਮਿਲੇਗੀ ਕੋਈ ਰਿਆਇਤ

08/14/2020 8:35:58 AM

ਲੁਧਿਆਣਾ (ਸਿਆਲ) : ਪੰਜਾਬ 'ਚ ਹਰ ਸਾਲ ਆਜ਼ਾਦੀ ਦਿਹਾੜੇ ’ਤੇ ਜੇਲ੍ਹਾਂ 'ਚ ਬੰਦ ਕੈਦੀਆਂ 'ਚੋਂ ਕੁੱਝ ਨੂੰ ਪੰਜਾਬ ਸਰਕਾਰ ਵੱਲੋਂ ਸਜ਼ਾ 'ਚ ਰਿਆਇਤ ਦੇ ਕੇ ਰਿਹਾਅ ਕੀਤਾ ਜਾਂਦਾ ਰਿਹਾ ਹੈ। ਇਸ ਸਬੰਧੀ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਆਜ਼ਾਦੀ ਦਿਹਾੜੇ ਮੌਕੇ ਕਿਸੇ ਵੀ ਕੈਦੀ ਨੂੰ ਸਜ਼ਾ 'ਚ ਰਿਆਇਤ ਨਹੀਂ ਦਿੱਤੀ ਜਾ ਰਹੀ ਅਤੇ ਨਾ ਹੀ ਕਿਸੇ ਕੈਦੀ ਨੂੰ ਉਕਤ ਦਿਹਾੜੇ ਮੌਕੇ ਛੱਡਿਆ ਜਾ ਰਿਹਾ ਹੈ ਕਿਉਂਕਿ ਪਹਿਲਾਂ ਹੀ ਕੋਵਿਡ-19 ਕਾਰਣ ਪੰਜਾਬ ਦੀਆਂ ਜੇਲ੍ਹਾਂ 'ਚੋਂ 10,000 ਕੈਦੀਆਂ ਨੂੰ ਛੱਡਿਆ ਜਾ ਚੁੱਕਾ ਹੈ ਅਤੇ ਕਰੀਬ 3500-4000 ਕੈਦੀ ਰਿਹਾਈ ਲਈ ਵਿਚਾਰ ਅਧੀਨ ਹਨ।

ਇਹ ਵੀ ਪੜ੍ਹੋ : 'ਕਿਰਨ ਖੇਰ' ਦੀ 'ਫੇਸਬੁੱਕ ਪੋਸਟ' ਪੜ੍ਹ ਲੋਕਾਂ ਦਾ ਚੜ੍ਹਿਆ ਪਾਰਾ, ਰੱਜ ਕੇ ਕੱਢੀ ਭੜਾਸ
ਦੱਸਣੋਗ ਹੈ ਕਿ ਪੰਜਾਬ ਦੀਆਂ ਕੁੱਲ 25 ਜੇਲ੍ਹਾਂ 'ਚ ਇਸ ਸਮੇਂ 23,500 ਕੈਦੀਆਂ ਨੂੰ ਰੱਖਣ ਦੀ ਸਮਰੱਥਾ ਹੈ ਅਤੇ 17,000 ਕੈਦੀ ਜੇਲ੍ਹਾਂ 'ਚ ਹਨ। ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ 'ਤੇ ਜੇਲ੍ਹਾਂ 'ਚ ਸਮਾਜਿਕ ਦੂਰੀ ਦਾ ਪਾਲਣ ਕਰਨਾ ਯਕੀਨੀ ਬਣਾਉਣ ਲਈ ਉੱਚ ਪੱਧਰੀ ਕਮੇਟੀ ਦੇ ਫ਼ੈਸਲੇ ਤੋਂ ਬਾਅਦ ਮਾਰਚ ਤੋਂ ਲੈ ਕੇ ਹੁਣ ਤੱਕ 11,500 ਕੈਦੀਆਂ ਨੂੰ ਪੈਰੋਲ 'ਤੇ ਛੱਡਿਆ ਗਿਆ ਹੈ।

ਇਹ ਵੀ ਪੜ੍ਹੋ : ਦੇਵੀ-ਦੇਵਤਿਆਂ 'ਤੇ ਟਿੱਪਣੀ 'ਆਪ' ਦੇ ਜਰਨੈਲ ਨੂੰ ਪਈ ਭਾਰੀ, ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਕੀਤਾ ਮੁਅੱਤਲ

ਪੰਜਾਬ ਸਰਕਾਰ ਨੇ ਵਧੀਆ ਆਚਰਣ ਵਾਲੇ ਕੈਦੀਆਂ ਲਈ ਬਣਾਏ ਐਕਟ 'ਚ ਸੋਧ ਕਰਕੇ ਜ਼ਿਆਦਾ ਤੋਂ ਜ਼ਿਆਦਾ ਪੈਰੋਲ ਦਾ ਸਮਾਂ ਵੀ 16 ਹਫ਼ਤਿਆਂ ਲਈ ਵਧਾ ਦਿੱਤਾ ਸੀ। ਹੁਣ ਤੱਕ 17,000 ਕੈਦੀਆਂ 'ਚੋਂ 9000 ਕੈਦੀਆਂ ਦਾ ਕੋਰੋਨਾ ਟੈਸਟ ਕਰਵਾਇਆ ਜਾ ਚੁੱਕਾ ਹੈ, ਜਿਨ੍ਹਾਂ 'ਚੋਂ 150 ਤੋਂ ਜ਼ਿਆਦਾ ਕੈਦੀ ਪਾਜ਼ੇਟਿਵ ਪਾਏ ਗਏ ਹਨ।
ਇਹ ਵੀ ਪੜ੍ਹੋ : 'ਵਾਸ਼ਿੰਗ ਮਸ਼ੀਨ' ਦਾ ਢੱਕਣ ਚੁੱਕਦੇ ਹੀ ਚਿਹਰੇ 'ਤੇ ਉੱਡੀਆਂ ਹਵਾਈਆਂ,ਦ੍ਰਿਸ਼ ਵੇਖ ਘਬਰਾਇਆ ਸਖ਼ਸ਼


Babita

Content Editor

Related News